ਲੁਧਿਆਣਾ, 8 ਜਨਵਰੀ (ਪੀ. ਟੀ.)- ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਉ¤ਪ ਮੁ¤ਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਅੱਜ ਕੀਤੀ ਗਈ ਮੁਲਾਕਾਤ ਨੂੰ ਸਿਆਸੀ ਰਣਨੀਤੀ ਦਾ ਹਿ¤ਸਾ ਕਰਾਰ ਦਿੱਤਾ ਹੈ।ਦਿ¤ਲੀ ਵਿਖੇ ਮੀਡੀਆ ਨਾਲ ਗ¤ਲਬਾਤ ਦੌਰਾਨ ਬਿ¤ਟੂ ਨੇ ਸਾਫ ਕੀਤਾ ਕਿ ਉਹ ਇਨ੍ਹਾਂ ਕੈਦੀਆਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਜਲਦ ਹੀ ਮੁਲਾਕਾਤ ਕਰਨਗੇ।ਸ੍ਰੀ ਬਿ¤ਟੂ ਦਾ ਕਹਿਣਾ ਹੈ ਕਿ ਅਜਿਹੇ ਕੈਦੀਆਂ ਦੇ ਬਾਹਰ ਆਉਣ ਨਾਲ ਸੂਬੇ ਦਾ ਮਾਹੌਲ ਇਕ ਵਾਰ ਫਿਰ ਖਰਾਬ ਹੋ ਜਾਵੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਵੱਲੋਂ ਇਨ੍ਹਾਂ ਕੈਦੀਆਂ ਦੀ ਰਿਹਾਈ ਕੀਤੀ ਗਈ ਤਾਂ ਉਹ ਪੰਜਾਬ ਦੇ 25 ਹਜ਼ਾਰ ਅ¤ਤਵਾਦ ਪੀੜਤ ਪਰਿਵਾਰਾਂ ਨਾਲ ਦਿ¤ਲੀ ਵਿਖੇ ਮਰਨ ਵਰਤ ’ਤੇ ਬੈਠ ਜਾਣਗੇ।
ਕੈਦੀਆਂ ਨੂੰ ਰਿਹਾਅ ਨਾ ਕਰੇ ਕੇਂਦਰ ਸਰਕਾਰ : ਰਵਨੀਤ ਬਿ¤ਟੂ



