ਲਖਨਊ, 8 ਜਨਵਰੀ (ਪੀ. ਟੀ.)- ਬਹੁਜਨ ਸਮਾਜ ਪਾਰਟੀ ਦੇ ਨੇਤਾ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਹਾਜੀ ਯਾਕੂਬ ਕੁਰੈਸ਼ੀ ਨੇ ਫਰਾਂਸ ਦੀ ਮੈਗਜ਼ੀਨ ਚਾਰਲੀ ਹਬਡੋ ਦੇ ਪੈਰਿਸ ਸਥਿਤ ਦਫ਼ਤਰ ‘ਤੇ ਕ¤ਲ੍ਹ ਹੋਏ ਅ¤ਤਵਾਦੀ ਹਮਲੇ ਦਾ ਸਮਰਥਨ ਕਰਨ ਦੇ ਨਾਲ ਹੀ ਅ¤ਜ ਹਮਲਾਵਰਾਂ ਨੂੰ 51 ਕਰੋੜ ਰੁਪਏ ਦਾ ਇਨਾਮ ਦੇਣ ਦਾ ਸਨਸਨੀਖ਼ੇਜ਼ ਐਲਾਨ ਕੀਤਾ ਹੈ। ਕੁਰੈਸ਼ੀ ਨੇ ਕਿਹਾ ਕਿ ਪੈਗ਼ੰਬਰ ਦੀ ਸ਼ਾਨ ‘ਚ ਗੁਸਤਾਖ਼ੀ ਕਰਨ ਵਾਲਾ ਚਾਰਲੀ ਹਬਡੋ ਦੇ ਕਾਰਟੂਨਿਸਟ ਅਤੇ ਪ¤ਤਰਕਾਰਾਂ ਵਾਂਗ ਆਪਣੀ ਮੌਤ ਨੂੰ ਸ¤ਦਾ ਦੇਵੇਗਾ। ਪੈਗ਼ੰਬਰ ਮੁਹੰਮਦ ਦਾ ਅਪਮਾਨ ਕਰਨ ਦੀ ਜੁਰਅਤ ਕਰਨ ਵਾਲੇ ਮੌਤ ਦੇ ਹ¤ਕਦਾਰ ਹਨ। ਉਨ੍ਹਾਂ ‘ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਮੈਗਜ਼ੀਨ ਦੇ ਦਫ਼ਤਰ ‘ਤੇ ਕ¤ਲ੍ਹ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ
ਉਨ੍ਹਾਂ ਕਿਹਾ ਕਿ ਉਹ ਮੁਹੰਮਦ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਦਾ ਸਿਰ ਕਲਮ ਕਰਨ ਵਾਲੇ ਨੂੰ 51 ਕਰੋੜ ਰੁਪਏ ਦਾ ਪਹਿਲਾ ਤੋਂ ਐਲਾਨਿਆ ਇਨਾਮ ਦੇਣ ਦੀ ਤਿਆਰੀ ‘ਚ ਹਨ। ਜੇ ਉਹ ਇਨਾਮ ਦੀ ਰਕਮ ਮੰਗਣ ਤਾਂ ਉਨ੍ਹਾਂ ਨੂੰ ਇਹ ਰਕਮ ਦੇਣ ਲਈ ਉਹ ਤਿਆਰ ਹਨ। ਗੌਰਤਲਬ ਹੈ ਕਿ ਕੁਰੈਸ਼ੀ ਨੇ ਸਾਲ 2006 ‘ਚ ਮੇਰਠ ਦੀ ਇਕ ਰੈਲੀ ‘ਚ ਪੈਗ਼ੰਬਰ ਸਾਹਿਬ ਦਾ ਕਾਰਟੂਨ ਬਣਾਉਣ ਵਾਲੇ ਡੈਨਿਸ ਕਾਰਟੂਨਿਸਟ ਦਾ ਸਿਰ ਕਲਮ ਕਰਨ ਵਾਲੇ ਨੂੰ 51 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।



