Skip to content
Independent perspectives. Global stories.
BREAKING

ਸੁਨੰਦਾ ਪੁਸ਼ਕਰ ਦਾ ਹੋਇਆ ਸੀ ਕਤਲ

Share this story

Page-1_29 ਨਵੀਂ ਦਿੱਲੀ, 6 ਜਨਵਰੀ (ਪੀ. ਟੀ.)- ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ‘ਚ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ ਧਾਰਾ 302 ਦੇ ਤਹਿਤ ਮੁਕੱਦਮਾ ਚੱਲੇਗਾ। ਦਿੱਲੀ ਪੁਲਿਸ ਕਮਿਸ਼ਨਰ ਬੀ.ਐਸ. ਬੱਸੀ ਨੇ ਅੱਜ ਕਿਹਾ ਕਿ ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਨੇ ਆਤਮ ਹੱਤਿਆ ਨਹੀਂ ਕੀਤੀ ਸੀ ਬਲਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੁਮਕਿਨ ਹੈ ਕਿ ਸੁਨੰਦਾ ਨੂੰ ਜ਼ਹਿਰ ਦਾ ਟੀਕਾ ਲਗਾਇਆ ਗਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਸੁਨੰਦਾ ਦੀ ਹੱਤਿਆ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਦਿੱਲੀ ਪੁਲਿਸ ਦੇ ਇਸ ਖੁਲਾਸੇ ਨਾਲ ਉਨ੍ਹਾਂ ਦੇ ਪਤੀ

ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪੁਲਿਸ ਹੁਣ ਉਨ੍ਹਾਂ ਤੋਂ ਹੋਰ ਪੁੱਛਗਿੱਛ ਕਰ ਸਕਦੀ ਹੈ। ਸੁਨੰਦਾ ਪੁਸ਼ਕਰ ਦੀ ਲਾਸ਼ 17 ਜਨਵਰੀ 2014 ਨੂੰ ਚਾਣਕਿਆਪੂਰੀ ਸਥਿਤ ਹੋਟਲ ਲੀਲ੍ਹਾ ਪੈਲੇਸ ਤੋਂ ਬਰਾਮਦ ਹੋਇਆ ਸੀ। ਗੌਰਤਲਬ ਹੈ ਕਿ ਉਨ੍ਹਾਂ ਦੀ ਮੌਤ ਤੋਂ ਪਹਿਲਾ ਸ਼ਸ਼ੀ ਥਰੂਰ ਤੇ ਸੁਨੰਦਾ ਵਿਚਕਾਰ ਪਾਕਿਸਤਾਨੀ ਮਹਿਲਾ ਨੂੰ ਲੈ ਕੇ ਵਿਵਾਦ ਗ੍ਰਸਤ ਟਵੀਟ ਸਾਹਮਣੇ ਆਏ ਸਨ।

WRITTEN BY