ਸ਼ਾਹਕੋਟ, 6 ਜਨਵਰੀ (ਸੁਰਿੰਦਰ ਸਿੰਘ ਪਦਮ)-ਬੀਤੀ ਰਾਤ ਚੋਰਾਂ ਵਲੋਂ ਸਥਾਨਕ ਡੀ. ਐੱਸ. ਪੀ. ਦਫਤਰ ਅਤੇ ਇਥੋ ਦੇ ਮਾਡਲ ਥਾਣਾ ਦੇ ਬਿਲਕੁਲ ਨਜ਼ਦੀਕ ਸਥਿਤ ਦੀ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੀ ਸ਼ਾਖਾ ਸ਼ਾਹਕੋਟ ’ਚ ਚੋਰੀ ਕਰਨ ਦੀ ਅਸਫਲ ਕੋਿਸ਼ਸ਼ ਕੀਤੀ ਗਈ। ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਬੀਤੀ ਰਾਤ ਅਗਿਆਤ ਚੋਰਾਂ ਨੇ ਸਭ ਤੋ ਪਹਿਲਾ ਮਾਡਲ ਥਾਣਾ ਦੇ ਨਜ਼ਦੀਕ ਸਥਿਤ ਇੱਕ ਰੈਡੀਏਡਰ ਮੁਰੰਮਤ ਕਰਨ ਦੀ ਦੁਕਾਨ ’ਚੋਂ ਇਕ ਗੈਸ ਸਿਲੰਡਰ ਤੇ ਕੱਟਰ ਚੋਰੀ ਕੀਤਾ। ਇਸ ਤੋ ਬਾਅਦ ਚੋਰਾਂ ਨੇ ਚੋਰੀ ਕੀਤੇ ਹੋਏ ਗੈਸ ਸਿਲੰਡਰ ਤੇ ਕੱਟਰ ਦੀ ਮਦਦ ਨਾਲ ਦੀ ਜਲੰਧਰ ਸੈਂਟਰਲ ਕੋਆਪ੍ਰਿੇਟਵ ਬੈਂਕ ਦੀ ਬ੍ਰਾਂਚ ਸ਼ਾਹਕੋਟ ‘ਚ ਬੈਂਕ ਦੀ ਸੇਫ ਨੂੰ ਭੰਨਣ ਦੀ ਅਸਫਲ ਕੋਸਿਸ਼ ਕੀਤੀ। ਬੈਂਕ ਦੇ ਬਰਾਂਚ ਮੈਨੇਜਰ ਨਿਰਮਲ ਸਿੰਘ ਕੋਹਾੜ ਨੇ ਇਸ ਸਬੰਧੀ ਦੱਸਿਆ ਕਿ ਜਿਉ ਹੀ ਉਹ ਅੱਜ ਸਵੇਰੇ ਬੈਂਕ ‘ਚ ਆਏ ਤਾਂ ਉਨ੍ਹਾਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੈਂਕ ‘ਚ ਆ ਕੇ ਦੇਖਿਆ ਕਿ ਬੈਂਕ ਦੇ ਪਿਛਲੇ ਪਾਸੇ ਲੱਗੇ ਹੋਏ ਦਰਵਾਜ਼ੇ ਅਤੇ
ਗਰਿੰਲ ਨੂੰ ਤੋੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਖਤਰੇ ਨੂੰ ਭਾਂਪਦੇ ਹੋਏ ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸ਼ਾਹਕੋਟ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲੀਸ ਦੇ ਅਧਿਕਾਰੀ ਬੈਂਕ ‘ਚ ਪਹੁੰਚ ਗਏ। ਐਸ ਐਚ ਓ ਸ਼ਾਹਕੋਟ ਮਨਜੀਤ ਸਿੰਘ ਨੇ ਇਸ ਸਬੰਧੀ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ‘ਚ ਇਹ ਪਤਾ ਲੱਗਾ ਕਿ ਚੋਰਾਂ ਨੇ ਸਭ ਤੋ ਪਹਿਲਾ ਸੀ. ਸੀ. ਟੀ. ਵੀ ਕੇਮਰੇ ਦੀਆ ਤਾਰਾ ਕੱਟੀਆ ਸਨ। ਉਨ੍ਹਾਂ ਕਿਹਾ ਕਿ ਚੋਰਾਂ ਨੇ ਬੈਂਕ ਦੇ ਸੇਫ ਨੂੰ ਗੈਸ ਕਟਰ ਨਾਲ ਕੱਟਣ ਦੀ ਬਹੁਤ ਕੋਸਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਚੋਰਾਂ ਵੱਲੋ ਵਰਤਿਆ ਗਿਆ ਗੈਸ ਸਲੰਡਰ ਤੇ ਕਟਰ ਵੀ ਬ੍ਰਾਮਦ ਹੋਇਆ ਹੈ। ਡੀ ਐਸ ਪੀ ਸ਼ਾਹਕੋਟ ਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਉਕਤ ਘਟਨਾ ਦੀ ਜਾਂਚ ਲਈ ਜਲੰਧਰ ਤੋ ਫਿੰਗਰ ਪ੍ਰਿੰਟ ਮਾਹਿਰ ਦੀ ਟੀਮ ਅਤੇ ਡਾਗ ਸੁਕਐਡ ਦੀ ਟੀਮ ਨੂੰ ਬੁਲਾਕੇ ਘਟਨਾ ਦੀ ਬਰੀਕੀ ਨਾਲ ਜਾਂਚ ਕਰਵਾਈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਪੁਲੀਸ ਨੇ ਰੈਡੀਏਟਰ ਮੁਰੰਮਤ ਦੀ ਦੁਕਾਨ ਦੇ ਮਾਲਕ ਰਜਿੰਦਰ ਸਿੰਘ ਅਤੇ ਬੈਂਕ ਮੈਨੇਜਰ ਨਿਰਮਲ ਸਿੰਘ ਦੇ ਬਿਆਨਾ ਦੇ ਅਧਾਰ ਤੇ ਅਣਪਛਾਤੇ ਵਿਅਕਤੀਆ ਦੇ ਖਿਲਾਫ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।



