Skip to content
Independent perspectives. Global stories.
BREAKING

..ਪਾਕਿਸਤਾਨ ਨੂੰ ਕੋਈ ਪ੍ਰਮਾਣ-ਪੱਤਰ ਨਹੀਂ ਦਿੱਤਾ : ਅਮਰੀਕਾ

Share this story

ਵਾਸ਼ਿੰਗਟਨ, 6 ਜਨਵਰੀ (ਪੀ. ਟੀ.)- ਭਾਰਤ ਦੌਰੇ ’ਤੇ ਆਉਣ ਤੋਂ ਪਹਿਲਾਂ ਅਮਰੀਕਾ ਦੇ ਵਿਦੇਸ਼ ਮੰਤਰੀ ਜਾਨ ਕੈਰੀ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਖਿਲਾਫ਼ ਕੀਤੀ ਕਾਰਵਾਈ ਲਈ ਕਾਂਗਰਸ ਨੂੰ ਕੋਈ ਵੀ ਪ੍ਰਮਾਣ-ਪੱਤਰ ਨਹੀਂ ਦਿੱਤਾ। ਜਾਨ ਕੈਰੀ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰਾਲੇ ਨੇ ਹਾਲ ਹੀ ਵਿਚ ਕਾਂਗਰਸ ਵਿਚ ਕੈਰੀ-ਲੁਗਾਰ-ਬਰਮਨ ਤਹਿਤ ਪਾਕਿਸਤਾਨ ਨੂੰ ਅਮਰੀਕੀ ਮਦਦ ਲਈ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਹ ਸਾਲ 2013 ਦੀ ਗੱਲ ਹੈ ਜਦੋਂ ਪਾਕਿਸਤਾਨ ਨੂੰ ਮਦਦ ਜਾਰੀ ਕਰਨ ਲਈ ਕਾਂਗਰਸ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਤੇ ਇਸ ਲਈ ਵਿਦੇਸ਼ ਮੰਤਰੀ ਨੇ ‘ਰਾਸ਼ਟਰੀ ਹਿੱਤ ਛੁੱਟ‘ ਮਾਧਿਅਮ ਦੀ ਵਰਤੋਂ ਕੀਤੀ ਸੀ ‘ਪ੍ਰਮਾਣਿਕਤਾ ਦੀ ਲੋੜ ਦਾ ਨਹੀਂ‘।ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਕੈਰੀ-ਲੁਗਾਰ-ਬਰਮਨ ਤਹਿਤ ਪਾਕਿਸਤਾਨ ਨੂੰ ਕੋਈ ਵੀ ਮਦਦ ਜਾਰੀ ਨਹੀਂ ਕੀਤੀ ਗਈ।

WRITTEN BY