Skip to content
Independent perspectives. Global stories.
BREAKING

ਵਿਸ਼ਵ ਕੱਪ 2015 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

Share this story

ਯੁਵਰਾਜ ਸਿੰਘ ਨੂੰ ਨਹੀਂ ਮਿਲੀ ਜਗ੍ਹਾ
ਨਵੀਂ ਦਿੱਲੀ/ ਮੁੰਬਈ, 6 ਜਨਵਰੀ (ਪੀ. ਟੀ.)- ਵਿਸ਼ਵ ਕੱਪ 2015 ਲਈ ਅੱਜ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣ ਕਰਤਾਵਾਂ ਨੇ 15 ਮੈਂਬਰੀ ਟੀਮ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਮੁੰਬਈ ‘ਚ ਬੀ.ਸੀ.ਸੀ.ਆਈ. ਦੀ ਚੋਣ ਕਮੇਟੀ ਦੀ ਬੈਠਕ ‘ਚ ਖਿਡਾਰੀਆਂ ਦੇ ਨਾਮ ਤੈਅ ਕਰ ਦਿੱਤੇ ਗਏ ਹਨ ਪਰ ਯੁਵਰਾਜ ਸਿੰਘ ਨੂੰ ਟੀਮ ‘ਚ ਸਥਾਨ ਨਹੀਂ ਮਿਲਿਆ ਹੈ। ਜਿਨ੍ਹਾਂ 15 ਖਿਡਾਰੀਆਂ ਦੀ ਵਿਸ਼ਵ ਕੱਪ ‘ਚ ਚੋਣ ਹੋਈ ਹੈ , ਉਹ ਹਨ :- ਮਹਿੰਦਰ ਸਿੰਘ ਧੋਨੀ (ਕਪਤਾਨ), ਵਿਰਾਟ ਕੋਹਲੀ, ਸਿਖਰ ਧਵਨ, ਰੋਹਿਤ ਸ਼ਰਮਾ, ਸੁਰੇਸ਼ ਰੈਨਾ, ਅਕਸ਼ਰ ਪਟੇਲ, ਆਰ ਅਸ਼ਵਿਨ, ਰਵਿੰਦਰ ਜਡੇਜਾ, ਸਟੁਅਰਟ ਬਿੰਨੀ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਅਜਿੰਕਿਆ ਰਹਾਣੇ, ਇਸ਼ਾਂਤ ਸ਼ਰਮਾ, ਅੰਬਤਿ ਰਾਇਡੂ ਤੇ ਉਮੇਸ਼ ਯਾਦਵ। ਇਹ ਵਿਸ਼ਵ ਕੱਪ ਇਸ ਸਾਲ 14 ਫਰਵਰੀ ਤੋਂ 29 ਮਾਰਚ ਤੱਕ ਆਸਟਰੇਲੀਆ ਤੇ ਨਿਊਜ਼ੀਲੈਂਡ ‘ਚ ਹੋਵੇਗਾ।

WRITTEN BY