ਸੰਗਰੂਰ ਦੇ ਵਿੱਚ ਵਸਣ ਵਾਲਾ ਨੋਜਵਾਨ ਅੰਮ੍ਰਿਤ ਸਿੰਘ ਇਨ੍ਹੀਂ-ਦਿਨੀਂ ਆਪਣੇ ਨਵੇਂ ਗੀਤ ਸਿੰਪਲ ਸੂਟ ਦੇ ਨਾਲ ਚਾਰ-ਚੁਫੇਰੇ ਚਰਚਾ ਦੇ ਵਿੱਚ ਹੈ। ਗੱਲਬਾਤ ਦੋਰਾਨ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਉਸਦੇ ਇਸ ਗੀਤ ਦਾ ਮਿਊਜ਼ਿਕ ਏ.ਕੇ.ਐਕਸ ਬੀਟਜ ਵਲੋ ਤਿਆਰ ਕੀਤਾ ਗਿਆ ਹੈ ਤੇ ਇਸ ਗੀਤ ਦੇ ਬੋਲਾਂ ਨੂੰ ਦੀਪੂ ਕਾਕੋਵਾਲ ਵਲੋ ਰਚਿਆ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਰਾਜਾ ਸ਼ਰਮਾ ਵਲੋ ਚੰਡੀਗੜ ਦੇ ਲਾਗੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਮੈਲਡੀ ਰਿਕਾਡਸ ਕੰਪਨੀ ਦੇ ਬੈਨਰ ਹੇਠ ਰਿਲੀਜ ਕੀਤਾ ਗਿਆ ਹੈ। ਆਪਣੇ ਇਸ ਗੀਤ ਪਤੀ ਗਾਇਕ ਅੰਮ੍ਰਿਤ ਸਿੰਘ ਗੀਤਕਾਰ ਨਰਿੰਦਰ ਬਾਠ ਦਾ ਵਿਸ਼ੇਸ ਤੋਰ ਤੇ ਧੰਨਵਾਦ ਕਰਦਾ ਹੈ। ਇਸ ਤੋ ਪਹਿਲਾਂ ਵੀ ਗਾਇਕ ਅੰਮ੍ਰਿਤ ਸਿੰਘ ਦੀ ਇੱਕ ਐਲਬਮ ਮਿਊਜਿਕ ਡਾਇਰੈਕਟਰ ਸਚਿਨ ਅਹੂਜਾ ਦੇ ਮਿਊਜ਼ਿਕ ਵਿੱਚ ਆ ਚੁੱਕੀ ਹੈ, ਜਿਸਨੂੰ ਸਰੋਤਿਆਂ ਵਲੋ ਕਾਫੀ ਪਿਆਰ ਮਿਲਿਆ ਸੀ। ਆਉਣ ਵਾਲੇ ਸਮੇਂ ਵਿੱਚ ਗਾਇਕ ਅੰਮ੍ਰਿਤ ਸਿੰਘ ਨਵੇਂ-2 ਗੀਤਾਂ ਦੇ ਨਾਲ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ ਹੋਵੇਗਾ।’


