Skip to content
Independent perspectives. Global stories.
BREAKING

ਆਪਣੇ ਗੀਤਾਂ ਰਾਹੀਂ ਨਸੀਹਤ ਦੇਣ ਵਾਲਾ

Share this story

ਗਾਇਕ ਗੁਰਦਾਸ ਮਾਨ
65ਵੇਂ ਜਨਮ ਦਿਨ 4 ਜਨਵਰੀ ’ਤੇ ਵਿਸ਼ੇਸ਼
ਰੋਟੀ, ਰਾਤੀ ਚੰਨ ਨਾਲ ਗੱਲਾਂ ਕਰਕੇ, ਵਲੈਤਣ, ਬੂਟ ਪਾਲਿਸਾਂ, ਪੰਜਾਬੀਏ ਜੁਬਾਨੇ, ਆਪਣਾ ਪੰਜਾਬ, ਮਣਕੇ, ਕੁੜੀਏ ਕਿਸਮਤ.., ਧਰਤੀ ਪੰਜਾਬ ਦੀ, ਪਿੰਡ ਦੀਆਂ ਗਲੀਆਂ, ਹੀਰ, ਛੱਲਾ ਆਦਿ ਅਨੇਕਾਂ ਗੀਤਾਂ ਨਾਲ ਕਰੋੜਾਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ
ਅਦਬ, ਪਿਆਰ ਅਤੇ ਸਤਿਕਾਰ ਦਾ ਸੁਮੇਲ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਪੂਰੀ ਦੁਨੀਆਂ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਸਿੰਘ ਮਾਨ, ਜਿੰਨ੍ਹਾਂ ਅੱਜ ਤੱਕ ਜੋ ਵੀ ਲਿਖਿਆ ’ਤੇ ਗਾਇਆ ਦਰਸ਼ਕਾਂ ਨੇ ਖਿੜੇ ਮੱਥੇ ਕਬੂਲ ਕੀਤਾ। ਪੰਜਾਬੀ ਸੱਭਿਆਚਾਰ ਨੂੰ ਆਪਣੇ ਅੰਦਰ ਸਮੋਈ ਬੈਠੇ ਮਾਨ ਸਾਹਬ ਨੇ ਕਦੇ ਵੀ ਆਪਣੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ, ਸਗੋਂ ਆਪਣੀ ਗਾਇਕੀ ਰਾਂਹੀ ਚੰਗੀ ਨਸੀਹਤ ਹੀ ਦਿੱਤੀ।
ਜਿਲ੍ਹਾ ਮੁਕਤਸਰ ਸਾਹਿਬ ’ਚ ਪੈਂਦੇ ਗਿੱਦੜਬਾਹਾ ’ਚ 4 ਜਨਵਰੀ 1951 ਨੂੰ ਮਾਤਾ ਤੇਜ ਕੌਰ ਦੀ ਕੁੱਖੋਂ ਪਿਤਾ ਗੁਰਦੇਵ ਸਿੰਘ ਦੇ ਘਰ ਜਨਮ ਹੋਇਆ, ਮੁੱਢਲੀ ਪ੍ਰੀਖਿਆ ਗਿੱਦੜਬਾਹਾ ਤੋਂ, ਬੀ.ਏ. ਬਠਿੰਡਾ ਤੋਂ ਕਰਨ ਉਪਰੰਤ ਫਿਜੀਕਲ ਐਜੂਕੇਸ਼ਨ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਨ ਸਮੇਂ ਆਪ ਜੀ ਹਰਪਾਲ ਟਿਵਾਣਾ ਨਾਲ ਥੀਏਟਰ ਕਰਨਾ ਸ਼ੁਰੂ ਕੀਤਾ, ਥੀਏਟਰ ਕਰਦੇ ਸਮੇਂ ਆਪ ਨੇ ਗਾਇਕੀ ਦੇ ਰੰਗ ਨਿਖਾਰਨੇ ਵੀ ਸ਼ੁਰੂ ਕਰ ਦਿੱਤੇ ਸਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਾਨ ਸਾਹਬ ਨੇ ਪਹਿਲੀ ਵਾਰ ਜਦੋਂ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ ਤਾਂ ਸਮੂਹ ਪ੍ਰੋਫੈਸਰਾਂ ਸਮੇਤ ਪੂਰਾ ਆਡੀਟੋਰੀਅਮ ਝੂਮਣ ਲੱਗ ਗਿਆ, ਤਾਂ ਪ੍ਰੋਫੈਸਰਾਂ ਨੇ ਕਿਹਾ ਕਿ ਇਹ ਨੌਜਵਾਨ ਬਹੁਤ ਅੱਗੇ ਜਾਏਗਾ।

ਪੜ੍ਹਾਈ ਪੂਰੀ ਹੋਣ ’ਤੇ ਆਪ ਨੇ ਮੁਕਤਸਰ ਸਾਹਿਬ ਵਿਖੇ ਇੱਕ ਕਾਲਜ ਵਿਖੇ ਬਤੌਰ ਪ੍ਰੋਫੈਸਰ ਨੌਕਰੀ ਸ਼ੁਰੂ ਕੀਤੀ, ਆਪ ਦਾ ਮੁਕਤਸਰ ਵਿਖੇ ਦਿਲ ਨਾ ਲੱਗਣ ਕਾਰਨ ਆਪ ਫਿਰ ਵਾਪਿਸ ਪਟਿਆਲਾ ਆ ਡੇਰੇ ਲਾਏ ਅਤੇ ਉਥੇ ਆਪ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ, ਪਰ ਆਪ ਦਾ ਦਿਲ ਨੌਕਰੀ ਵੱਲ ਘੱਟ ’ਤੇ ਗਾਇਕੀ ਵੱਲ ਜਿਆਦਾ ਹੋਣ ਕਾਰਨ, ਨੌਕਰੀ ਨੂੰ ਛੱਡ ਗਾਇਕੀ ਨੂੰ ਅਪਣਾਇਆ ਅਤੇ ਪਹਿਲਾ ਗੀਤ ਜਲੰਧਰ ਦੂਰਦਰਸ਼ਨ ’ਤੇ ੂਦਿਲ ਦਾ ਮਾਮਲਾੂ ਗੀਤ ਲੈ ਆਇਆ ਤਾਂ ਚਾਰੇ ਪਾਸੇ ਗੁਰਦਾਸ ਮਾਨ ਦਾ ਨਾਮ ਰੁਸਨਾਉਣ ਲੱਗ ਗਿਆ। ਗੁਰਦਾਸ ਮਾਨ ਨੇ ਜਦ ਆਪਣੀ ਪਹਿਲੀ ਕੈਸਿਟ ਸੋਲੋ ਕੈਸਿਟ 1981 ’ਚ ਮਾਰਕੀਟ ਵਿੱਚ ਉਤਾਰੀ ਸੀ, ਤਾਂ ਉਸ ਸਮੇਂ ਡਿਊਟ ਗਾਇਕੀ ਨੂੰ ਜਿਆਦਾ ਪਸੰਦ ਕੀਤਾ ਜਾਂਦਾ ਸੀ, ਮਾਨ ਸਾਹਬ ਪਹਿਲੇ ਅਜਿਹੇ ਗਾਇਕ ਸਨ, ਜਿੰਨ੍ਹਾਂ ਸੋਲੋ ਗੀਤ ਗਾ ਕੇ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਵੀ ਮਿਲਿਆ। ਮਾਨ ਸਾਹਬ ਦੀ ਸੋਲੋ ਗੀਤਾਂ ਦੀ ਕੈਸਿਟ ਹਿੱਟ ਹੋਣ ਤੋਂ ਬਾਅਦ ਡਿਊਟ ਗਾਇਕੀ ਕਰਨ ਲਈ ਬਹੁਤ ਸਾਰੀਆਂ ਆਫਰਜ ਆਈਆਂ ’ਤੇ ਮਾਨ ਸਾਹਬ ਨੇ ਡਿਊਟ ਗਾਇਕੀ ਕਰਨ ਤੋਂ ਮਨ੍ਹਾ ਕੀਤਾ। ਮਾਨ ਸਾਹਬ ਵੱਲੋਂ ਗਾਏ ਗੀਤਾਂ ਦਾ ਨੂੰ ਐਨਾ ਪਿਆਰ ਮਿਲਣ ਲੱਗਾ, ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਗੁਰਦਾਸ ਮਾਨ ਹਰ ਇੱਕ ਦੀ ਪਸੰਦ ਬਣ ਗਏ। ਜਿਸ ਕਾਰਨ ਆਪ ਨੂੰ 1998 ਵਿੱਚ ਏਸੀਆਈ ਅਤੇ ਮੀਡੀਆ ਪੁਰਸਕਾਰ ਨਾਲ ਸਨਮਾਨਿਆ ਗਿਆ, ਇਸ ਤੋਂ ਬਾਅਦ ਮਾਨ ਸਾਹਬ ਨੂੰ ੂਕੁੜੀਏੂ ’ਤੇ ੂਹੀਰੂ ਦੇ ਲਿਖੇ ਅਤੇ ਗਾਏ ਗੀਤਾਂ ਬਦਲੇ ਬੈਸਟ ਗਾਇਕ ਆਫ਼ ਦੀ ਈਅਰ ਨਾਲ 2005 ਵਿੱਚ ਈ.ਟੀ.ਸੀ. ਚੈਨਲ ਵੱਲੋਂ ਸਨਮਾਨਿਆ ਗਿਆ, 7 ਸਤੰਬਰ 2010 ਨੂੰ ਬਾਲਰਹੈਮਪਟਨ ਯੂਨੀਵਰਸਿਟੀ ਵੱਲੋਂ ਸੰਗੀਤ ਦੀ ਡਾਕਟਰੇਟ ਆਫ਼ ਮਿਊਜਿਕ ਨਾਲ ਸਨਮਾਨਿਆ, 2009 ਵਿੱਚ ੂਬੂਟ ਪਾਲਿਸਾਂੂ ਐਲਬਮ ਨੂੰ ਯੂ.ਕੇ. ਏਸ਼ੀਅਨ ਮਿਊਜਿਕ ਐਵਾਰਡ, 1999 ਵਿੱਚ ਫਿਲਮ ੂਸ਼ਹੀਦੇ ਮੁਹੱਬਤ ਬੂਟਾ ਸਿੰਘੂ (ਦੀ ਰੀਅਲ ਸਟੋਰੀ) , 2006 ਵਿੱਚ ਫਿਲਮ ੂਇਸ਼ਕ ਦਾ ਵਾਰਿਸ ਸਾਹੂ ਲਈ ਬੈਸਟ ਐਕਟਰ ਦਾ ਐਵਾਰਡ ਅਤੇ 2005 ਵਿੱਚ ਭਾਰਤ ਦੇ ਰਾਸਟਰਪਤੀ ਵੱਲੋਂ ਯੂਰੀ ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ, 2006 ਵਿੱਚ ੂਇਸ਼ਕ ਦਾ ਵਾਰਿਸ ਸਾਹੂ ਨੂੰ ਔਸਕਰ ਲਈ ਚੁਣੀ ਗਈ ਸਮੇਤ 2012 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਪੰਜਾਬ ਦੇ ਮਾਣ ਗੁਰਦਾਸ ਮਾਨ ਨੂੰ ਡਾਕਟਰੇਟ ਡਿਗਰੀ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਮਾਨ ਸਾਹਬ ਵੱਲੋਂ ਹੁਣ ਤੱਕ 28 ਹਿੰਦੀ/ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਵਾਂ ਮਨਵਾ ਚੁੱਕੇ ਹਨ, ਜਦਕਿ ਹੋਰ ਪੰਜਾਬੀ ਫਿਲਮਾਂ ਮਾਰਕੀਟ ਵਿੱਚ ਜਲਦ ਹੀ ਆ ਰਹੀਆਂ ਹਨ, ਮਾਨ ਸਾਹਬ ਵੱਲੋਂ ਪੰਜਾਬੀ ਸਮੇਤ ਹਿੰਦੀ, ਤਮਿਲ, ਰਾਜਸਥਾਨੀ, ਹਰਿਆਣਵੀ, ਬੰਗਾਲੀ ਆਦਿ ਭਾਸਵਾਂ ਵਿੱਚ ਆਪਣੀ ਗਾਇਕੀ ਰਾਂਹੀ ਫਨ ਦਾ ਮੁਜਹਰਾ ਕਰ ਚੁੱਕੇ ਹਨ। ਉਥੇ ਹੀ ਪੰਜਾਬੀ ਸਰੋਤਿਆਂ ਲਈ ਹੁਣ ਤੱਕ ਮਾਨ ਸਾਹਬ 34 ਕੈਸਟਾਂ ਦੇ ਚੁੱਕੇ ਹਨ। ਮਾਨ ਸਾਹਬ ਨੇ ਹਮੇਸਾਂ ਲੱਚਰ ਗਾਇਕੀ ਤੋਂ ਗੁਰੇਜ ਕਰਦਿਆਂ ਹਮੇਸਾਂ ਹੀ ਸੱਭਿਆਚਰਕ ਅਤੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗੀਤ ਹੀ ਗਾਏ ਹਨ, ਇਹ ਕਾਰਨ ਹੈ, ਕਿ ਉਹਨਾਂ ਦੇ ਸਰੋਤੇ ਇੱਕਲੇ ਪੰਜਾਬੀ ਹੀ ਨਹੀਂ ਸਗੋਂ ਗੋਰੇ ਵੀ ਹਨ, ਪਿਛੇ ਜਿਹੇ ਮਾਨ ਸਾਹਬ ਜਦ ਕਨੇਡਾ ਵਿਖੇ ਸੋਅ ਕਰਨ ਲਈ ਗਏ ਸਨ, ਉਹਨਾਂ ਦਾ ਸੋਅ ਐਨਾ ਸਫਲ ਰਿਹਾ ਕਿ ਉਥੇ ਦੇ ਟੀ.ਵੀ. ਚੈਨਲਾਂ, ਰੇਡੀਓ ਅਤੇ ਮੀਡੀਆ ਮੁਤਾਬਿਕ ਅੱਜ ਤੱਕ ਨਾ ਕਿਸੇ ਫਿਲਮੀ ਐਕਟਰ ਦੇ ਸੋਅ ਅਤੇ ਨਾ ਕਿਸੇ ਰਾਜਨੀਤਿਕ ਸਮਾਗਮ ਸਮੇਂ ਐਨਾ ਇੱਕਠ ਹੋ ਸਕਿਆ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। ਗੋਰਿਆਂ ਨੇ ਤਾਂ ਗੁਰਦਾਸ ਮਾਨ ਸਾਹਬ ਦਾ ਨਾਮ ਬਦਲ ਕੇ ਪੰਜਾਬੀਆਂ ਦਾ ਮਾਇਕਲ ਜੈਕਸ਼ਿਨ ਰੱਖ ਦਿੱਤਾ ਹੈ। ਮਾਨ ਸਾਹਬ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਉਨੈ ਹੀ ਮਕਬੂਲ ਹਨ, ਜਿੰਨੇ ਪੰਜਾਬ ’ਚ, ਮਾਨ ਸਾਹਬ ਵੱਲੋਂ ਕੀਤੀ ਸੱਭਿਆਚਾਰ ਦੀ ਸੇਵਾ ਬਦਲੇ ਪੰਜਾਬ ਦੇ ਨਾਮਵਰ ਚੈਨਲ ਪੀ.ਟੀ.ਸੀ. ਚੈਨਲ ਵੱਲੋਂ ੂਲਾਈਫ਼ ਟਾਇਮ ਅਚੀਵਮੈਂਟ ਐਵਾਰਡੂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ੂਸਰਬੰਸ ਦਾਨੀਆਂ ਵੇ ਦੇਣਾ ਕੌਣ ਦਿਊਗਾ ਤੇਰਾ,
ਚਾਰ ਪੁੱਤ ਬਾਰੇ, ਪੰਜਵੀਂ ਮਾਂ ਵਾਰੀ
ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ।
ਸੱਤ ਵਾਰ ਕੇ ਕਹਿਨਾ, ਭਾਣਾ ਮੀਠਾ ਲਾਗੈ ਤੇਰਾ……..ੂ ਗੀਤ ਗਾ ਕੇ ਜਿੱਥੇ ਦੇਸ਼ ਵਿੱਚ ਅੱਜ ਦੀ ਨੌਜਵਾਨੀ ਨੂੰ ਜੋ ਧਰਮ ਤੋਂ ਦੂਰ ਹੁੰਦੀ ਜਾ ਰਹੀ ਹੈ,  ਇੱਕ ਸੰਦੇਸ਼ ਦਿੱਤਾ ਹੈ, ਅਤੇ ਉਥੇ ਵਿਦੇਸੀ ਧਰਤੀ ’ਤੇ ਰਹਿਣ ਵਾਲੇ ਨੌਜਵਾਨਾਂ ਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੀ ਇਸ ਮਹਾਨ ਕੁਰਬਾਨੀ ਤੋਂ ਜਾਣੂੰ ਕਰਵਾਇਆ, ਇਸੇ ਹੀ ਤਰ੍ਹਾਂ ਦੇਸ਼ ਦੀ ਅਜ਼ਾਦੀ ਵਿੱਚ ਮੁੱਖ ਰੋਲ ਅਦਾ ਕਰਨ ਵਾਲੇ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਬਾਰੇ ਗਾਏ
ੂ ਭਗਤ ਸਿੰਘ ਸਰਦਾਰ ਸੂਰਮਾਂ,
ਭਗਤ ਸਿੰਘ ਸਰਦਾਰ,
ਮੌਤ ਨੂੰ ਮਾਸ਼ੀ ਆਖਣ ਵਾਲਾ….ੂ ਰਾਂਹੀ ਜਿੱਥੇ ਸਰਧਾਂਜਲੀ ਦਿੱਤੀ ਗਈ ਹੈ, ਉਥੇ ਅਨੇਕਾਂ ਹੀ ਹੋਰ ਵੀ ਗੀਤ ਹਨ, ਜਿੰਨ੍ਹਾਂ ਰਾਂਹੀ ਮਾਨ ਸਾਹਬ ਵੱਲੋਂ ਦੇਸ਼ ਵਾਸੀਆਂ ਨੂੰ ਸੰਦੇਸ਼ ਹੀ ਦਿੱਤੇ ਗਏ ਹਨ। ਮਾਨ ਸਾਹਬ ਜੋ ਖਤਰਨਾਕ ਅਤੇ ਵੱਡੇ ਹਾਦਸੇ ਦਾ ਦੋ ਬਾਰ ਸਿਕਾਰ ਹੋ ਚੁੱਕੇ ਹਨ, ਨੂੰ ਪ੍ਰਮਾਤਮਾਂ ਨੇ ਬਾਂਹ ਫੜ ਕੇ ਬਚਾਇਆ ਹੈ, ਸਾਇਦ ਉਸ ਦਾ ਮੁੱਖ ਕਾਰਨ ਇਹ ਹੈ, ਕਿ ਉਹ ਪ੍ਰਮਾਤਮਾਂ ਦਾ ਨਾਮ ਬਹੁਤ ਜਪਦੇ ਹਨ, ਇਸ ਲਈ ਉਹ ਬਾਬਾ ਮੁਰਾਦ ਸ਼ਾਹ ਜੀ,ਬਾਬਾ ਲਾਡੀ ਸ਼ਾਹ ਜੀ ਦੀ ਦਰਗਾਹ ’ਤੇ ਸੀਸ ਨਿਵਾਉਂਦੇ ਹਨ ਅਤੇ ਦੂਸਰਾ ਦਰਸ਼ਕਾਂ ਨੂੰ ਆਪਣਾ ਸਭ ਕੁਝ ਮੰਨਦੇ ਹਨ।
ਮਾਨ ਸਾਹਬ ਦੀ ਕੈਸਿਟ ੂਜੋਗੀਆੂ ਨਾਲ ਜੁੜੀ ਇੱਕ ਯਾਦ ਤੁਹਾਡੇ ਨਾਲ ਸੇਅਰ ਕਰਨ ਲੱਗਾ ਹਾਂ, ਮੇਰਾ ਯਾਰ ਹਰਵਿੰਦਰ ਸਿੰਘ ਦਿਉਲ ਜੋ ਗੁਰਦਾਸ ਮਾਨ ਸਾਹਬ ਦਾ ਬਹੁਤ ਵੱਡਾ ਫੈਨ ਹੈ, ਨਾਲ ਸਿਮਲਾ ਨੂੰ ਘੁੰਮਣ ਲਈ ਗਏ, ਜਦ ਸਿਮਲਾ ਵੱਲ ਨੂੰ ਰਵਾਨਾ ਹੋਣ ਲੱਗੇ ਤਾਂ ਚੰਡੀਗੜ੍ਹ ਦੇ 17 ਸੈਕਟਰ ਤੋਂ ਜੋਗੀਆ ਕੈਸਿਟ ਖ੍ਰੀਦ ਲਈ ਦਿਉਲ ਗੱਡੀ ਡਰਾਈਵ ਕਰ ਰਿਹਾ ਸੀ, ਅਤੇ ਮੈਂ ਲਿਫਟ ਸਾਇਡ ਬੈਠਾ ਸੀ, ਮਾਨ ਸਾਹਬ ਦੀ ਸੀ.ਡੀ. ਪਲੇ ਕੀਤੀ ਅਤੇ ਸ਼ਿਮਲਾ ਨੂੰ ਚੱਲ ਪਏ, ਜੋਗੀਆ ਕੈਸਿਟ ਦੇ ਗੀਤਾਂ ਵਿੱਚ ਐਨਾ ਮਗਨ ਹੋ ਗਏ ਕਿ ਸਾਨੂੰ ਸ਼ਿਮਲਾ ਕਦ ਲੰਘ ਗਏ ਅਤੇ ਕੁਫਰੀ ਪਹੁੰਚ ਗਏ, ਜਦਕਿ ਅਸੀਂ ਸਿਰਫ ਸ਼ਿਮਲਾ ਦਾ ਪ੍ਰੋਗਰਾਮ ਹੀ ਬਣਾਇਆ ਸੀ। ਜਦ ਵੀ ਇੱਕਠ ਹੁੰਦੇ ਹਾਂ ਤਾਂ ਸਾਨੂੰ ਸ਼ਿਮਲਾ-ਕੁਫਰੀ ਦਾ ਟੂਰ ਅਤੇ ਮਾਨ ਸਾਹਬ ਦੀ ਜੋਗੀਆ ਕੈਸਿਟ ਦਾ ਫ਼ਨ ਇੱਕ ਅਭੁੱਲ ਯਾਦ ਬਣ ਕੇ ਰਹਿ ਗਿਆ, ਸਾਇਦ ਇਸ ਯਾਦ ਨੂੰ ਅਸੀਂ ਕਦੇ ਵੀ ਭੁਲਾ ਨਾ ਸਕੀਏ।
ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ, ਕਿ ਮਾਨਾਂ ਦੇ ਮਾਨ ਗੁਰਦਾਸ ਮਾਨ ਸਾਹਬ, ਜਿੰਨ੍ਹਾਂ ਆਪਣੀ ਪੂਰੀ ਜਿੰਦਗੀ ਪੰਜਾਬ ਦੇ ਅਮੀਰ ਅਤੇ ਵਿਸ਼ਾਲ ਸੱਭਿਆਚਾਰ ਦੇ ਲੇਖੇ ਲਾਈ ਹੈ, ਹਮੇਸਾਂ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਇਸੇ ਤਰ੍ਹਾਂ ਮਾਂ ਬੋਲੀ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਜਿਉਣ ਯੋਗਾ ਮਾਨ ਕਰਦਾ ਰਹੇ।
ਜੀਓ………ਮਾਨ ਸਾਹਬ

WRITTEN BY