ਇਸਲਾਮਾਬਾਦ- ਸਰਹੱਦ ਉ¤ਤੇ ਗੋਲੀਬਾਰੀ ਸਬੰਧੀ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਆਪਣੇ ਇੱਕ ਵਿਵਾਦਪੂਰਨ ਬਿਆਨ ’ਚ ਕਿਹਾ ਹੈ ਕਿ ਲਗਦਾ ਹੈ ਕਿ ਭਾਰਤ ਅਮਨ ਦੀ ਭਾਸ਼ਾ ਨਹੀਂ ਸਮਝਦਾ। ਪਾਕਿਸਤਾਨ ਦੇ ਸੰਸਦ ਭਵਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਕਿ ਭਾਰਤ ਨੂੰ ਉਸ ਦੇ ਲਹਿਜ਼ੇ ਵਿੱਚ ਹੀ ਸਬਕ ਸਿਖਾਉਣਾ ਹੋਵੇਗਾ। ਖਵਾਜ਼ਾ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਪਾਕਿਸਤਾਨ ਅਮਨ ਕਾਇਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਭਾਰਤ ਉਸ ਨੂੰ ਸਮਝ ਨਹੀਂ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉ¤ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੋਦੀ ਨੇ ਆਪਣਾ ਅੱਤਵਾਦੀ ਰਵੱਈਆ ਸਾਹਮਣੇ ਰੱਖਿਆ ਹੈ। ਇਸ ਤੋਂ ਇਲਾਵਾ ਵੀ ਪਾਕਿਸਤਾਨ ਦੇ ਰੱਖਿਆ ਮੰਤਰੀ ਪ੍ਰਧਾਨ ਮੰਤਰੀ ਮੋਦੀ ਉ¤ਤੇ ਕਈ ਹੋਰ ਦੋਸ਼ ਲਾਏ। ਪਾਕਿਸਤਾਨ ਦਾ ਇਹ ਬਿਆਨ ਸਰਹੱਦ ਉ¤ਤੇ ਪਾਕਿਸਤਾਨ ਦੀ ਗੋਲੀਬਾਰੀ ਅਤੇ ਪੋਰਬੰਦਰ ਦੇ ਕੋਲ ਸ਼ੱਕੀ ਪਾਕਿਸਤਾਨੀ ਕਿਸ਼ਤੀ ਵਿੱਚ ਧਮਾਕੇ ਦੇ ਬਾਅਦ ਸਾਹਮਣੇ ਆਇਆ ਹੈ।
ਭਾਰਤ ਨਹੀਂ ਸਮਝਦਾ ਅਮਨ ਦੀ ਭਾਸ਼ਾ : ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਵਿਵਾਦਪੂਰਨ ਬਿਆਨ


