ਨਵੀਂ ਦਿ¤ਲੀ, 3 ਜਨਵਰੀ (ਪੀ. ਟੀ.)- ਨਵੇਂ ਸਾਲ ਦੇ ਮੌਕੇ ‘ਤੇ ਭਾਰਤੀ ਸਰਹ¤ਦ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਪਾਕਿ ਕਿਸ਼ਤੀ ਦੇ ਮਾਮਲੇ ‘ਚ ਇਕ ਹੋਰ ਖੁਲਾਸਾ ਹੋ ਰਿਹਾ ਹੈ। ਜਾਣਕਾਰੀ ਮੁਤਾਬਿਕ ਪਾਕਿਸਤਾਨ ਤੋਂ ਇਕ ਨਹੀਂ ਦੋ ਕਿਸ਼ਤੀਆਂ ਭਾਰਤੀ ਸਰਹ¤ਦ ‘ਚ ਦਾਖਲ ਹੋਣ ਲਈ ਆਈਆਂ ਸਨ। ਜਿਸ ‘ਚ ਦੂਸਰੀ ਵਾਲੀ ਕਿਸ਼ਤੀ ਭਾਰਤੀ ਤ¤ਟ ਰ¤ਖਿਅਕ ਬਲ ਦਾ ਧਿਆਨ ਭਟਕਾਉਣ ਦੇ ਮਕਸਦ ਨਾਲ ਭੇਜੀ ਗਈ ਸੀ। ਪਹਿਲੀ ਵਾਲੀ ਕਿਸ਼ਤੀ ਨੂੰ ਭਾਰਤੀ ਤ¤ਟ ਰ¤ਖਿਅਕ ਬਲ ਵਲੋਂ ਰੋਕਣ ਲਈ ਕਹੇ ਜਾਣ ‘ਤੇ ਬਾਅਦ ‘ਚ ਉਸਨੇ ਆਪਣੀ ਰਫ਼ਤਾਰ ਵਧਾ ਲਈ ਪਰ ਤ¤ਟ ਰ¤ਖਿਅਕ ਬਲ ਨੇ ਉਸ ਕਿਸ਼ਤੀ ਦਾ ਕਰੀਬ ਇਕ ਘੰਟੇ ਤ¤ਕ ਪਿ¤ਛਾ ਕੀਤਾ। ਜਿਸ ਤੋਂ ਬਾਅਦ ਕਿਸ਼ਤੀ
ਨੇ ਖੁਦ ਨੂੰ ਧਮਾਕੇ ਨਾਲ ਉਡਾ ਲਿਆ। ਕਿਸ਼ਤੀ ‘ਚ ਪਹਿਲਾ ਅ¤ਗ ਲ¤ਗੀ ਅਤੇ ਉਸ ਤੋਂ ਬਾਅਦ ਫਿਰ ਧਮਾਕਾ ਹੋਇਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਦੂਸਰੀ ਕਿਸ਼ਤੀ ਨੂੰ ਵੀ ਦੇਖਿਆ ਗਿਆ ਹੈ। ਉਹ ਤ¤ਟ ਰ¤ਖਿਅਕ ਬਲ ਦਾ ਧਿਆਨ ਭਟਕਾਉਣ ਲਈ ਭੇਜੀ ਗਈ ਸੀ ਪਰ ਪਹਿਲੀ ਕਿਸ਼ਤੀ ‘ਚ ਧਮਾਕਾ ਹੋਣ ਤੋਂ ਬਾਅਦ ਦੂਸਰੀ ਵਾਲੀ ਕਿਸ਼ਤੀ ਵੀ ਵਾਪਸ ਪਰਤ ਗਈ। ਨਾਲ ਹੀ ਕਹਿਣਾ ਹੈ ਕਿ ਪਹਿਲੀ ਕਿਸ਼ਤੀ ‘ਚ ਚਾਰ ਅ¤ਤਵਾਦੀ ਸਵਾਰ ਸਨ। ਜਿਸ ‘ਚ ਦੋ ਅ¤ਤਵਾਦੀਆਂ ਨੂੰ ‘ਲਾਈਫ ਜੈਕੇਟ‘ ਦੇ ਨਾਲ ਸਮੁੰਦਰ ‘ਚ ਛਾਲ ਮਾਰਦੇ ਹੋਏ ਦੇਖਿਆ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਇਹ ਅ¤ਤਵਾਦੀ 7 ਤੋਂ 8 ਘੰਟੇ ਤ¤ਕ ਸਮੁੰਦਰ ‘ਚ ਰਹਿ ਸਕਦੇ ਹਨ। ਭਾਰਤੀ ਤ¤ਟ ਰ¤ਖਿਅਕ ਬਲ ਦੂਸਰੀ ਵਾਲੀ ਕਿਸ਼ਤੀ ਅਤੇ ਬ¤ਚ ਕੇ ਨਿਕਲੇ ਦੋ ਅ¤ਤਵਾਦੀਆਂ ਨੂੰ ਲ¤ਭਣ ‘ਚ ਲ¤ਗੇ ਹੋਏ ਹਨ, ਹਾਲਾਂਕਿ ਅਜੇ ਉਨ੍ਹਾਂ ਦੇ ਬਾਰੇ ‘ਚ ਕੋਈ ਸੁਰਾਗ ਨਹੀਂ ਮਿਲਿਆ ਹੈ।



