ਕਿਰਕੁਕ (ਇਰਾਕ), 3 ਜਨਵਰੀ (ਪੀ. ਟੀ.)-ਇਸਲਾਮਿਕ ਸਟੇਟ ਦੇ ਅ¤ਤਵਾਦੀਆਂ ਨੇ ਆਪਣਾ ਝੰਡਾ ਸਾੜੇ ਜਾਣ ਦੀ ਘਟਨਾ ਤੋਂ ਬਾਅਦ ਇਸ ਦੇ ਲਈ ਜਿੰਮੇਵਾਰ ਲੋਕਾਂ ਦੀ ਤਲਾਸ਼ ਕਰਨ ਦੌਰਾਨ ਉ¤ਤਰੀ ਇਰਾਕ ਦੇ ਦੋ ਪਿੰਡਾਂ ਤੋਂ ਦਰਜਨਾਂ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਇਕ ਖੁਫੀਆ ਅਧਿਕਾਰੀ ਨੇ ਦ¤ਸਿਆ ਕਿ ਕਿਰਕੁਕ ਪ੍ਰਾਂਤ ਦੇ ਅਲ-ਸ਼ਜਾਰਾ ਅਤੇ ਘਰੀਬ ਪਿੰਡ ਤੋਂ ਕੁ¤ਲ 170 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਇਨ੍ਹਾਂ ਪਿੰਡਾਂ ’ਚ ਆਈ.ਐਸ. ਦੇ ਦੋ ਝੰਡੇ ਸਾੜੇ ਗਏ ਸਨ। ਜਿਸ ਤੋਂ ਬਾਅਦ ਜਿਹਾਦੀਆਂ ਨੇ ਇਹ ਕਾਰਵਾਈ ਕੀਤੀ।ਅਧਿਕਾਰੀਆਂ ਨੇ ਦ¤ਸਿਆ ਕਿ ਕਰੀਬ 30 ਗ¤ਡੀਆਂ ’ਤੇ ਸਵਾਰ ਹੋ ਕੇ ਆਏ ਆਈ.ਐਸ. ਦੇ ਅ¤ਤਵਾਦੀਆਂ ਨੇ ਲੋਕਾਂ ਨੂੰ ਬੰਧਕ ਬਣਾ ਕੇ ਹਵੀਜਾ ਲੈ ਗਏ। ਅਲ-ਸ਼ਜੀਰਾ ਦੇ ਇਕ ਨਿਵਾਸੀ ਨੇ ਦ¤ਸਿਆ ਕਿ ਮਹਿਲਾਵਾਂ ਨੇ ਆਈ.ਐਸ. ਅ¤ਤਵਾਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਨੁਕਸਾਨ ਨਾ ਪਹੁੰਚਾਉਣ।ਇਸ ਦੇ ਜਵਾਬ ’ਚ ਅ¤ਤਵਾਦੀਆਂ ਨੇ ਕਿਹਾ ਕਿ ਉਹ ਸਿਰਫ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣਗੇ ਜਿਨ੍ਹਾਂ ਨੇ ਝੰਡਾ ਸਾੜਿਆ ਹੈ।


