ਸਰਕਾਰ ਵੱਲੋਂ ਸਪਾਂਸਰ ਸੇਵਾਵਾਂ ਮਿਲਣਗੀਆਂ ਬਿਲਕੁਲ ਮੁਫਤ
ਜਲੰਧਰ/ਚੰਡੀਗੜ੍ਹ, 1 ਜਨਵਰੀ- ਆਨਲਾਇਨ ਸੇਵਾਵਾਂ ਪ੍ਰਾਪਤ ਕਰਨ ਵੱਲ ਲੋਕਾਂ ਨੂੰ ਪ੍ਰੇਰਨ ਲਈ ਪੰਜਾਬ ਸਰਕਾਰ ਨੇ ਸੇਵਾ ਦੇ ਅਧਿਕਾਰ ਤਹਿਤ ਦਿੱਤੀਆਂ ਜਾਣ ਵਾਲੀਆਂ੍ਯ ਸੇਵਾਵਾਂ ਲਈ ਲਈ ਜਾਂਦੀ ਫੀਸ ਘਟਾ ਦਿੱਤੀ ਹੈ। ਇਸ ਤੋਂ ਇਲਾਵਾ ਸਰਕਾਰ ਵਲੋਂ ਸਪਾਂਸਰ ਸੇਵਾਵਾਂ ਆਨਲਾਇਨ ਤੇ ਦਸਤੀ ਦੋਵੇਂ ਤੌਰ ’ਤੇ ਮੁਫਤ ਦਿੱਤੀਆਂ ਜਾਣਗੀਅ੍ਯਾਂ। ਅੱਜ ਇੱਥੇ ਪ੍ਰਸ਼ਾਸ਼ਕੀ ਸੁਧਾਰ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 249 ਸੇਵਾਵਾਂ ਆਨਲਾਇਨ ਦੇ ਕੇ ਆਮ ਲੋਕ੍ਯਾਂ ਤੇ ਸਰਕਾਰੀ ਦਫਤਰਾਂ ਵਿਚਕਾਰ ਸੰਪਰਕ ਖਤਮ ਕਰਨਾ ਹੈ ਤਾਂ ਜੋ ਜਿੱਥੇ ਲੋਕਾਂ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਉ¤ਥੇ ਭ੍ਰਿਸ਼ਟਾਚਾਰ ਨੂੰ ਵੀ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ
ਸ. ਸੁਖਬੀਰ ਸਿੰਘ ਬਾਦਲ ਵਲੋਂ ਸਾਰੇ ਵਿਭਾਗਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਉਨ੍ਹਾਂ ਵਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਆਨਲਾਇਨ ਦੇਣ ਕਿਉਂਕਿ ਇਸ ਨਾਲ ਜਿੱਥੇ ਪੰਜਾਬ ਵਾਸੀਆਂ ਨੂੰ ਤੇਜੀ ਨਾਲ ਸੇਵਾਵਾਂ ਮਿਲਣਗੀਆਂ ਉ¤ਥੇ ਪ੍ਰਵਾਸੀ ਭਾਰਤੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਬੁਲਾਰੇ ਨੇ ਕਿਹਾ ਕਿ ਸੇਵਾਵਾਂ ਲਈ ਦਿੱਤੀ ਜਾਣ ਫੀਸ ਵਿਚ 5 ਤੋਂ 25 ਫੀਸਦੀ ਕਟੌਤੀ ਕੀਤੀ ਗਈ ਹੈ ਜਿਸ ਤਹਿਤ ਜਾਤ ਸਰਟੀਫਿਕੇਟ, ਜਨਮ ਤੇ ਮੌਤ ਰਜਿਸਟ੍ਰੇਸ਼ਨ ਸਰਟੀਫਿਕੇਟ, ਰੂਰਲ ਏਰੀਆ , ਰਿਹਾਇਸ਼ ਸਬੰਧੀ ਸਰਟੀਫਿਕੇਟ ਆਨਲਾਇਨ ਅਪਲਾਈ ਕਰਨ ਵੇਲੇ ਫੀਸ 40 ਰੁਪੈ ਹੋਵੇਗੀ ਜਦਕਿ ਕਾਊਂਟਰ ’ਤੇ ਇਹ ਫੀਸ 50 ਰੁਪੈ ਹੋਵੇਗੀ। ਜਿਨ੍ਹਾਂ ਸੇਵਾਵਾਂ ਵਿਚ ਬਾਰੇ ਅਰਜੀਕਰਤਾਵਾਂ ਨੂੰ ਕਾਊਂਟਰ ਦੀ ਥਾਂ ਆਨਲਾਇਨ ਅਪਲਾਈ ਕਰਨ ਵੇਲੇ ਸਭ ਤੋਂ ਵੱਧ ਲਾਭ ਹੋਵੇਗਾ ਉਨ੍ਹਾਂ ਵਿਚ ਵਿਆਹ ਯੋਗਤਾ ਸਰਟੀਫਿਕੇਟ ਲਈ ਆਨਲਾਇਨ 765 ਰੁਪੈ ਅਤੇ ਕਾਊਂਟਰ ’ਤੇ 830 ਤੇ ਹਥਿਆਰ ਦੇ ਲਾਇਸੈਂਸ ਲਈ ਫੀਸ 1325 ਹੋਵੇਗੀ ਜੋ ਕਿ ਕਾਊਂਟਰ ’ਤੇ 1950 ਰੁਪੈ ਹੈ। ਇਸ ਤੋਂ ਇਲਾਵਾ ਹਥਿਆਰ ਦੀ ਵੇਚ, ਹਥਿਆਰ ਲਿਜਾਣ ਦੀ ਇਜਾਜ਼ਤ, ਪਤੇ ਦੀ ਤਬਦੀਲੀ, ਬੋਰ ਦੀ ਤਬਦੀਲੀ, ਹਥਿਆਰ ਜਮ੍ਹਾਂ ਕਰਵਾਉਣ ਜਾਂ ਵੇਚਣ ਲਈ ਇਤਰਾਜ਼ਹੀਣਤਾ ਸਰਟੀਫਿਕੇਟ ਲੈਣ ਲਈ ਆਨਲਾਇਨ ਅਰਜ਼ੀ ਦੇਣ ਸਮੇਂ ਫੀਸ 350 ਰੁਪੈ ਹੋਵੇਗੀ ਜੋ ਕਿ 100 ਰੁਪੈ ਘੱਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਕੀਟਨਾਸ਼ਕ ਤੇ ਨਦੀਨ ਨਾਸ਼ਕ ਵੇਚਣ ਲਈ ਲਾਇਸੈਂਸ ਲੈਣ ਜਾਂ ਨਵਿਆਉਣ, ਡੁਪਲੀਕੇਟ ਲਾਇਸੈਂਸ ਲੈਣ , ਲਾਇਸੈਂਸ ਵਿਚ ਕੋਈ ਹੋਰ ਮਦ ਦਰਜ ਕਰਵਾਉਣ ਲਈ ਆਨਲਾਇਨ 160 ਰੁਪੈ ਫੀਸ ਦੇਣੀ ਹੋਵੇਗੀ ਜਦਕਿ ਕਾਊਂਟਰ ’ਤੇ ਇਹ ਫੀਸ 170 ਰੁਪੈ ਹੈ।ਬੁਲਾਰੇ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਪਾਂਸਰ ਸੇਵਾਵਾਂ ਜਿਵੇਂ ਕਿ ਅੰਗਹੀਣਾਂ ਨੂੰ ਵਿੱਤੀ ਸਹਾਇਤਾ, ਬੁਢਾਪਾ ਪੈਨਸ਼ਨ, ਵਿਧਵਾਵਾਂ ਨੂੰ ਵਿੱਤੀ ਸਹਾਇਤਾ, ਕੌਮੀ ਪਰਿਵਾਰ ਲਾਭ ਸਕੀਮ, ਸੀਨੀਅਰ ਸਿਟੀਜ਼ਨ ਦਾ ਸ਼ਨਾਖਤੀ ਕਾਰਡ, ਐਸ.ਸੀ. ਤੇ ਬੀ.ਸੀ. ਵਲੋਂ ਟਰਮ ਲੋਨ ਲੈਣ ਲਈ ਅਰਜੀ ਵੇਲੇ, ਪੋਸਟ ਮੈਟਰਿਕ ਸਕਾਲਰਸ਼ਿਪ, ਅੰਗਹੀਣਤਾ ਸਰਟੀਫਿਕੇਟ, ਮਨਰੇਗਾ ਤਹਿਤ ਜਾਬ ਕਾਰਡ ਤੇ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਲੈਣ ਵੇਲੇ ਆਨਲਾਇਨ ਤੇ ਕਾਊਂਟਰ , ਦੋਹਾਂ ਤਰੀਕਿਆਂ ਰਾਹੀਂ ਅਰਜ਼ੀਕਰਤਾ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।



