ਸੰਗਰੂਰ, 1ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ ਜਿਨ੍ਹਾਂ ਤੋਂ ਸੂਬੇ ਨੂੰ ਸਿਆਸੀ ਮੁਕਤੀ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਪੰਜਾਬ ਭਰ ਅੰਦਰ ਹੋਣ ਵਾਲੀਆਂ ਨਗਰ ਕੌਸ਼ਲ ਚੋਣਾਂ ਬਸਪਾ ਆਪਣੇ ਬਲਬੂਤੇ ਅਤੇ ਹਾਥੀ ਚੋਣ ਨਿਸ਼ਾਨ ’ਤੇ ਲੜੇਗੀ। ਪਿੰਡ ਖੇੜੀ ਕਲਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਭਾਰਤੀ ਜਨਤਾ ਪਾਰਟੀ ਅਤੇ ਸੋ ਅਕਾਲੀ ਦਲ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀਆਂ ਮੁਹਿੰਮਾਂ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਪਹਿਲਾਂ ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਅਫੀਮ /ਡੋਡਿਆਂ ਦੀ ਕੀਤੀ ਜਾ ਰਹੀ ਖੇਤੀ ਰੋਕਣ ਜਦ ਕਿ ਅਕਾਲੀ ਦਲ ਇਸ ਮੁਹਿੰਮ ਤੋਂ ਪਹਿਲਾਂ ਚੋਣਾਂ ਮੌਕੇ ਵੱਡੀ ਪੱਧਰ ’ਤੇ ਵੰਡੇ ਜਾਂਦੇ ਨਸ਼ਿਆਂ ਸੰਬਧੀ ਆਪਣਾ ਪੱਖ ਸ਼ਪਸ਼ਟ ਕਰੇ। ਉਨ੍ਹਾਂ ਕਿ ਨ੍ਯਸ਼ਿਆਂ ਖਿਲਾਫ ਬਸਪਾ ਨੇ ਪਹਿਲਾਂ ਹੀ 15 ਨਵੰਬਰ
ਤੋਂ ਮੁਹਿੰਮ ਛੇੜੀ ਹੋਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਪਾਰਟੀ ਆਗੂ ਪਰਗਟ ਸਿੰਘ ਖੇੜੀ ਦੇ ਪਰਿਵਾਰ ਮੁਖੀ ਨੇਤਰਦਾਨ. ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਗੁਰੂ ਪੀਰਾਂ ਦੇ ਰਹਿਬਰਾਂ ਵੱਲੋਂ ਜਾਤੀਵਾਦ ਖ਼ਿਲਾਫ ਲਏ ਫੈਸਲਿਆਂ ਦੇ ਬਾਵਜੂਦ ਹਾਲੇ ਵੀ ਜਾਤੀਵਾਦ ਦੀ ਬਿਮਾਰੀ ਪੈਰ ਪਸਾਰੀ ਬੈਠੀ ਹੈ, ਜਿਸਨੂੰ ਖ਼ਤਮ ਕਰਨ ਲਈ ਸੁਰਜੀਤ ਸਿੰਘ ਹੁਰਾਂ ਦੇ ਪਰਿਵਾਰ ਦੇ ਉਪਰਾਲੇ ਕਦੇ ਵੀ ਨਹੀਂ ਭੁਲਾਏ ਜਾ ਸਕਦੇ। ਇਸ ਮੌਕੇ ਸ਼੍ਰੀ ਕਰੀਮਪੁਰੀ ਨਾਲ ਬਸਪਾ ਪੰਜਾਬ ਜਨਰਲ ਸਕੱਤ ਧੰਨਾ ਸਿੰਘ, ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸਰਬਜੀਤ ਸਿੰਘ ਖੇੜੀ, ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ।



