Skip to content
Independent perspectives. Global stories.
BREAKING

ਅਮਰੀਕਾ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬੀ ਇਕਾਈ ਵੱਲੋਂ ਮੋਦੀ ਤੇ ਰਾਜਨਾਥ ਦੇ ਬਿਆਨ ਦਾ ਸਵਾਗਤ

Share this story

Page-1_27 ਵਾਸ਼ਿੰਗਟਨ ਡੀਸੀ, 1 ਜਨਵਰੀ (ਗਿੱਲ)- ਪੰਜਾਬੀ ਭਾਈਚਾਰੇ ਦਾ ਵਫਦ ਜੋ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ਸਮੇਂ ਮਿਲਿਆ ਸੀ ਅਤੇ ਉਨ੍ਹਾਂ ਨੂੰ ਪੰਜਾਬੀਆਂ ਦੀਆਂ ਮੰਗਾਂ ਸਬੰਧੀ ਲਿਖਤੀ ਅਤੇ ਜ਼ੁਬਾਨੀ ਤੌਰ ’ਤੇ ਜਾਣੂ ਕਰਵਾਇਆ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਮੋਦੀ ਵੱਲੋਂ ਕੀਤੇ ਵਾਅਦਿਆਂ ਦੀ ਪੂਰਤੀ ਇੱਕ-ਇੱਕ ਕਰਕੇ ਪੂਰਨਤਾ ਵੱਲ ਕਦਮ ਵਧਾ ਰਹੀ ਹੈ। ਜਿਸ ਦੇ ਇਵਜ਼ਾਨੇ ਵਜੋਂ ਪ੍ਰਵਾਸੀ ਭਾਈਚਾਰਾ ਸ਼ਲਾਘਾ ਕਰ ਰਿਹਾ ਹੈ ਕਿ ਟੇਬਲ ਵਿਚਾਰਾਂ ਦੀ ਸਾਂਝ ਬਹੁਤ ਹੀ ਕਾਰਗਰ ਸਾਬਤ ਹੋਈ ਹੈ ਅਤੇ ਅਗਾਂਹ ਵੀ ਹੋਵੇਗੀ। ਗੌਰਤਲਬ ਹੈ ਕਿ ਪੰਜਾਬੀ ਭਾਈਚਾਰੇ ਦੇ ਵਫਦ ਦੀ ਮਿਲਣੀ ਦੇ ਨਤੀਜਿਆਂ ਨੂੰ ਵੇਖਦੇ ਹੋਏ ਹੁਣ ਹੋਰ ਵੀ ਸੰਸਥਾਵਾਂ ਮੈਮੋਰੰਡਮ ਵਾਲੀ ਨੀਤੀ ਅਖਤਿਆਰ ਕਰ ਰਹੀਆਂ ਹਨ, ਜੋ ਕਿ ਲਾਹੇਵੰਦ ਸਾਬਤ ਹੋਣ ’ਤੇ ਮੋਹਰ ਲਗਾ ਰਹੀਆਂ ਹਨ। ਭਾਰਤੀ ਜਨਤਾ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਕੰਵਲਜੀਤ ਸਿੰਘ ਸੋਨੀ, ਬਰਜਿੰਦਰ ਸਿੰਘ ਸ਼ੰਮੀ ਅਤੇ ਸੁਰਿੰਦਰ ਸਿੰਘ ਰਹੇਜਾ ਸ਼ਾਮਲ ਹਨ, ਨੇ ਕਿਹਾ

ਕਿ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ’84 ਦੇ ਕਤਲੇਆਮ ਨੂੰ ਨਸਲਕੁਸ਼ੀ ਦਾ ਦਰਜਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖਾਂ ਨਾਲ ਧੱਕਾ ਕੀਤਾ ਗਿਆ ਹੈ। ਇਸ ਦੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਜਿਸ ਲਈ ਐਸ ਟੀ ਕਮੇਟੀ ਤਿੰਨ ਮਹੀਨਿਆਂ ਵਿੱਚ ਰਿਪੋਰਟ ਦੇਵੇਗੀ ਅਤੇ ਦੋਸ਼ੀ ਸਜ਼ਾ ਦੇ ਭਾਗੀਦਾਰ ਬਣਾਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪੀੜਤਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਰਾਹਤ ਦੇਣ ਦਾ ਕੰਮ ਪਹਿਲੀ ਕਿਸ਼ਤ ਜਾਰੀ ਕਰਕੇ 17 ਪਰਿਵਾਰਾਂ ਨੂੰ ਰੋਜ਼ਗਾਰ ਦੇ ਯੋਗ ਬਣਾਇਆ ਹੈ ਅਤੇ ਬਾਕੀਆਂ ਨੂੰ ਰਾਸ਼ੀ ਜਾਰੀ ਕਰਨ ਦਾ ਵਾਅਦਾ ਦੁਹਰਾਇਆ ਗਿਆ ਹੈ। ਬੀਜੇਪੀ ਟੀਮ ਦੇ ਕਨਵੀਨਰ ਆਤਮਾ ਸਿੰਘ ਅਤੇ ਕੋ-ਕਨਵੀਨਰ ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇਹ ਸਾਲ ਕੁਝ ਸਿੱਖਾਂ ਦੇ ਵਫਦ ਵੱਲੋਂ ਉਠਾਏ ਨੁਕਤਿਆਂ ਦੀ ਪੂਰਤੀ ਵੱਲ ਕਦਮ ਹੈ। ਉਨ੍ਹਾਂ ਕਿਹਾ ਕਿ ਅਜੇ ਗੁਜਰਾਤ ਦੇ ਕਿਸਾਨਾਂ ਅਤੇ ਰਾਜਸੀ ਸ਼ਰਨ ਵਾਲਿਆਂ ਨੂੰ ਵੀਜੇ ਅਤੇ ਵਿਦੇਸ਼ਾਂ ਵਿੱਚ ਬੈਠੇ ਭਾਰਤੀਆਂ ਨੂੰ ਪਾਸਪੋਰਟ ਦੇਣ ਦੀ ਗੱਲ ਬਾਕੀ ਹੈ, ਜਿਸ ਨੂੰ ਨਵੇਂ ਸਾਲ ਵਿੱਚ ਤੋਹਫਾ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਸਮੂਹਿਕ ਤੌਰ ’ਤੇ ਗੱਲਬਾਤ ਦਾ ਰਸਤਾ ਅਖਤਿਆਰ ਕਰਕੇ ਹੋਰ ਮੰਗਾਂ ਦੀ ਪੂਰਤੀ ਕਰਨੀ ਚਾਹੀਦੀ ਹੈ। ਧਰਨੇ-ਮੁਜ਼ਾਹਰੇ ਤਾਂ ਕਦੇ ਵੀ ਕੀਤੇ ਜਾ ਸਕਦੇ ਹਨ ਅਤੇ ਤੀਹ ਸਾਲਾਂ ਤੋਂ ਧਰਨੇ ਮੁਜ਼ਾਹਰਿਆਂ ਨੇ ਸਿੱਖਾਂ ਦਾ ਅਕਸ ਖਰਾਬ ਹੀ ਕੀਤਾ ਹੈ, ਲੋੜ ਹੈ ਇੱਕਜੁੱਟ ਹੋ ਕੇ ਗੱਲਬਾਤ ਰਾਹੀਂ ਤਰਕ ਦੇ ਕੇ ਮੰਗਾਂ ਦੀ ਪੂਰਤੀ ਕਰਵਾਈ ਜਾਵੇ। ਵਫਦ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਉਠਾਏ ਮੁੱਦਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਜੇਲ੍ਹਾਂ ’ਚੋਂ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਤੁਰੰਤ ਤੁੜਵਾਈ ਜਾਵੇ। ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਦਾ ਵੀ ਦ੍ਰਿੜ ਵਿਸ਼ਵਾਸ ਹੈ ਕਿ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਕੀਤੀ ਜਾਵੇਗੀ, ਪਰ ਸਿੱਖਾਂ ਵੱਲੋਂ ਸਮੂਹਿਕ ਹੰਭਲਾ ਨਹੀਂ ਮਾਰਿਆ ਜਾ ਰਿਹਾ। ਪੰਜਾਬ ਤੋਂ ਕਿਸੇ ਵੀ ਪਾਰਟੀ ਨੇ ਸੱਚੇ ਦਿਲੋਂ ਉਪਰਾਲਾ ਨਹੀਂ ਕੀਤਾ। ਕਾਂਗਰਸ ਤਾਂ ਨਹੀਂ ਕਰ ਰਹੀ ਕਿਉਂਕਿ ਉਨ੍ਹਾਂ ਸਜ਼ਾਵਾਂ ਦਿੱਤੀਆਂ ਹਨ। ਅਕਾਲੀ ਤਾਂ ਨਹੀਂ ਕਰ ਰਹੇ ਕਿਉਂਕਿ ਬੀਜੇਪੀ ਦਾ ਰੁਤਬਾ ਨਾ ਬਣ ਜਾਵੇ। ਵਿਦੇਸ਼ੀ ਸੰਸਥਾਵਾਂ ਪੰਜਾਬ ਦੀਆਂ ਹਿਤੈਸ਼ੀ ਹਨ, ਜਿਸ ਲਈ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦੇ ਖੈਰਖਵਾਹ ਹਨ। ਜਿਸ ਕਰਕੇ ਪੂਰਨ ਤਾਕਤ ਲਗਾ ਕੇ ਪੂਰੇ ਸੰਸਾਰ ਨੂੰ ਲਾਮਬੰਦ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਜ਼ੋਰ ਲਗਾ ਰਹੇ ਹਨ। ਭਾਰਤੀ ਜਨਤਾ ਪਾਰਟੀ ਜੇਲ੍ਹਾਂ ’ਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ ਪੰਜਾਬੀਆਂ ਦੇ ਮਨ ਜਿੱਤੇ ਅਤੇ ਆਪਣੇ ਅਧਾਰ ਨੂੰ ਮਜ਼ਬੂਤ ਕਰੇ। ਜੇਕਰ ਭਾਈ ਗੁਰਬਖਸ਼ ਸਿੰਘ ਖਾਲਸਾ ਸ਼ਹੀਦੀ ਪਾ ਗਏ ਤਾਂ ਭਾਰਤੀ ਜਨਤਾ ਪਾਰਟੀ ਦਾ ਆਧਾਰ ਸਿੱਖਾਂ ਵਿੱਚੋਂ ਖਤਮ ਹੋ ਜਾਵੇਗਾ। ਅਕਾਲੀਆਂ ਨੂੰ ਸੁਹਿਰਦ ਹੋ ਕੇ ਇਸ ਪਾਸੇ ਕਦਮ ਚੁੱਕਣਾ ਚਾਹੀਦਾ ਹੈ ਜਿਸ ਲਈ ਅਮਰੀਕਾ ਅਕਾਲੀ ਦਲ ਭੰਗ ਵਿੰਗ ਵੀ ਭਾਈ ਖਾਲਸਾ ਦੀ ਹਮਾਇਤ ’ਤੇ ਇੱਕਜੁੱਟ ਹੋ ਕੇ ਕੇਂਦਰ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਆਸ ਕੀਤੀ ਜਾ ਰਹੀ ਹੈ ਕਿ ਪੰਜਾਬੀ ਬੀਜੇਪੀ ਦਾ ਇੱਕ ਵਫਦ ਜਲਦੀ ਪ੍ਰਧਾਨ ਮੰਤਰੀ ਕੋਲ ਜਾ ਕੇ ਸਿੰਘਾਂ ਦੀ ਰਿਹਾਈ ਦੀ ਸਿਫਾਰਿਸ਼ ਕਰੇਗਾ ਜਿਸ ਦੀ ਅਗਵਾਈ ਕੰਵਲਜੀਤ ਸਿੰਘ ਸੋਨੀ ਕਰਨਗੇ।

WRITTEN BY