Skip to content
Independent perspectives. Global stories.
BREAKING

ਪਿੰਡ ਮੂਲੋਵਾਲ ਵਿੱਚ ਪਾਤਸ਼ਾਹੀ ਨੌਵੀਂ, ਦਸੱਵੀਂ ਨੂੰ ਸਮਰਪਿਤ ਸਲਾਨਾ ਜ਼ੋੜ ਮੇਲਾ ਅੱਜ ਤੋਂ

Share this story

ਸੰਗਰੂਰ, 28 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸੱਵੀਂ ਮੂਲੋਵਾਲ ਵਿਖੇ ਸਾਲਾਨਾ ਜ਼ੋੜ ਮੇਲਾ ਅੱਜ ਸ਼ੁਰੂ ਹੋ ਗਿਆ ਹੈ। ਇਹ ਜ਼ੋੜ ਮੇਲਾ 29,30  ਅਤੇ 31 ਦਸੰਬਰ 2014 ਤੱਕ ਰਹੇਗਾ। 29 ਦਸੰਬਰ 2014 ਦਿਨ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ 10 ਵਜੇ ਸ਼ੁਰੂ ਅਰੰਭ ਹੋਵੇਗਾ। 11 ਵਜੇ ਵਿਸ਼ਾਲ ਨਗਰ ਕੀਰਤਨ ਅਰੰਭ ਹੋਵੇਗਾ ਜ਼ੋ ਵੱਖ ਵੱਖ ਪੜ੍ਹਾਵਾਂ ਵਿੱਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ 4 ਵਜੇ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਵੇਗਾ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ। 30 ਦਸੰਬਰ 2014 ਦਿਨ ਮੰਗਲਵਾਰ ਨੂੰ ਸਾਰਾ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ। ਗੁਰੂ ਸਾਹਿਬਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਿੱਖ ਕੌਮ ਦੇ ਮਹਾਨ ਆਗੂ ਪ੍ਰਸਿੱਧ ਢਾਡੀ ,ਕਵੀਸਰ,ਰਾਗੀ ਅਤੇ ਪ੍ਰਚਾਰਕ ਪੁੱਜ ਰਹੇ ਹਨ।31 ਦਸੰਬਰ 2014 ਦਿਨ  ਬੁੱਧਵਾਰ ਨੂੰ ਭੋਗ ਸ਼੍ਰੀ ਅਖੰਡ ਪਾਠ ਸਾਹਿਬ 10 ਵਜੇ ਸਵੇਰੇ ਅ੍ਰੰਮਿਤ ਸੰਚਾਰ 11 ਵਜੇ ਸਵੇਰੇ ।ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ,ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅ੍ਰੰਮਿਤਸਰ ਅਤੇ ਸਾਂਝਾ ਫਰੰਟ ਸ੍ਰੋਮਣੀ ਅਕਾਲੀ ਦਲ ਰਾਜਨਿਤਿਕ ਭਾਸ਼ਣਾਂ ਰਾਹੀਂ ਲੋਕਾਂ ਨੂੰ ਆਪਣੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਣਗੇ।

WRITTEN BY