Skip to content
Independent perspectives. Global stories.
BREAKING

ਈ.ਡੀ. ਵੱਲੋਂ ਮਜੀਠੀਆ ਤੋਂ ਸਾਢੇ ਚਾਰ ਘੰਟੇ ਪੁੱਛਗਿੱਛ

Share this story

ਕਾਂਗਰਸ ਤੇ ਏਬੀਵੀਪੀ ਵੱਲੋਂ ਮਜੀਠੀਆ ਖਿਲਾਫ ਈਡੀ ਦਫਤਰ ਬਾਹਰ ਰੋਸ ਪ੍ਰਦਰਸ਼ਨ
Page-1_03 ਚੰਡੀਗੜ੍ਹ, 26 ਦਸੰਬਰ (ਪੀ. ਟੀ. ਲਾਇਵ)- ਬਹੁਚਰਚਿਤ ਭੋਲਾ ਡਰ¤ਗ ਕਾਂਡ ਚ ਹਵਾਲਾ ਰਾਸ਼ੀ ਦੇ ਸਬੰਧ ਚ ਅ¤ਜ ਪੰਜਾਬ ਦੇ ਕੈਬਨਟ ਮੰਤਰੀ ਤੇ ਬਾਦਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਲਗਾਤਾਰ ਸਾਢੇ ਚਾਰ ਘੰਟੇ ਤ¤ਕ ਜਲੰਧਰ ਵਿਖੇ ਪੁ¤ਛਗਿਛ ਕੀਤੀ ਗਈ।ਮਜੀਠੀਆ ਈ. ਡੀ. ਦੇ ਦਫਤਰ ਵਿਖੇ 10:20 ’ਤੇ ਪੁ¤ਜੇ ਤੇ ਇਸ ਤੋਂ ਬਾਦ ਈਡੀ ਵੱਲੋਂ ਲਗਾਤਾਰ ਉਨ੍ਹਾਂ ਤੋਂ ਸਾਢੇ 4 ਘੰਟੇ ਪੁ¤ਛਗਿਛ ਜਾਰੀ ਰਹੀ।ਭਰੋਸੇਯੋਗ ਸੂਤਰਾਂ ਅਨੁਸਾਰ ਈ. ਡੀ. ਨੇ ਮੁ¤ਖ ਤੌਰ ਤੇ ਉਨ੍ਹਾਂ ਤੋਂ ਭੋਲਾ ਡਰ¤ਗ ਮਾਮਲੇ ਚ ਫੜੇ ਗਏ ਐਨ ਆਰ ਆਈਜ਼ ਨਾਲ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਹਵਾਲਾ ਰਾਸ਼ੀ ਬਾਰੇ ਪੁ¤ਛਗਿਛ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਤੋਂ ਆਮਦਨ ਦੇ ਅਸਾਸਿਆਂ ਤੇ ਕੰਪਨੀਆਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ। ਖਾਸ ਤੌਰ ’ਤੇ ਈ ਡੀ ਵੱਲੋਂ ਮਜੀਠੀਆ ਤੋਂ 2007 ਤੋਂ ਬਾਅਦ ਉਨ੍ਹਾਂ ਦੀ ਆਮਦਨ ਬਾਰੇ ਪੁ¤ਛਗਿਛ ਕੀਤੀ

ਗਈ।ਮਜੀਠੀਆ ਨੇ ਪੁ¤ਛਗਿਛ ਉਪਰੰਤ ਪ¤ਤਰਕਾਰਾਂ ਨੂੰ ਕਿਹਾ ਕਿ ਮੇਰੇ ਤੋਂ ਜਿਸ ਵੀ ਏਜੰਸੀ ਨੇ ਪੁ¤ਛਗਿਛ ਕਰਨੀ ਹੈ ਉਹ ਕਰ ਸਕਦੀ ਹੈ।ਮੈਂ ਜਾਂਚ ’ਚ ਪੂਰਾ ਸਹਿਯੋਗ ਦਿਆਂਗਾ ਤੇ ਚਾਹੁੰਦਾ ਹਾਂ ਕਿ ਇਸ ਮਾਮਲੇ ਦਾ ਪੂਰਾ ਸ¤ਚ ਲੋਕਾਂ ਸਾਹਮਣੇ ਆਵੇ। ਮੈਨੂੰ ਈ.ਡੀ. ਵਲੋਂ 19 ਦਸੰਬਰ ਨੁੰ ਸੰਮਨ ਭੇਜਕੇ 26 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਤੇ ਮੈਂ ਅ¤ਜ ਪੇਸ਼ ਹੋ ਗਿਆ ਹਾਂ। ਲੋਕਾਂ ਸਾਹਮਣੇ ਸ¤ਚ ਆਉਣਾ ਚਾਹੀਦਾ ਹੈ ਤੇ ਮੈਂ ਇਸ ਚ ਸਹਿਯੋਗ ਦਿਆਂਗਾ। ਸ. ਮਜੀਠੀਆ ਵੱਲੋਂ ਅੱਜ ਈਡੀ ਦਫਤਰ ਵਿਖੇ ਪੇਸ਼ ਹੋਣ ਮੌਕੇ ਅਕਾਲੀ ਆਗੂ ਸ. ਪ੍ਰਗਟ ਸਿੰਘ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਸਬੰਧ ਵਿੱਚ ਪਹਿਲਾਂ ਕਾਂਗਰਸ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਅਕਾਲੀ ਮੰਤਰੀ ਸ. ਸਰਵਣ ਸਿੰਘ ਫਲੌਰ ਅਤੇ ਸ੍ਰੀ ਅਵਿਨਾਸ਼ ਚੰਦਰ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਅੱਜ ਪੇਸ਼ੀ ਮੌਕੇ ਈਡੀ ਦਫਤਰ ਦੇ ਬਾਹਰ ਕਾਂਗਰਸ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਕਾਰਕੁੰਨਾਂ ਨੇ ਸ. ਮਜੀਠੀਆ ਦੇ ਪੁਤਲੇ ਫੂਕੇ ਅਤੇ ਭਾਰੀ ਰੋਸ ਪ੍ਰਦਰਸ਼ਨ ਕੀਤਾ।

WRITTEN BY