ਗੁਰੂਹਰਸਹਾਏ, 25 ਦਸੰਬਰ (ਰਮੇਸ਼ ਕੁਮਾਰ ਕੰਬੋਜ)- ਬੀਤੀ ਰਾਤ ਸੰਘਣੀ ਧੁੰਦ ਕਾਰਨ ਐਫ ਐਫ ਜੀ.ਟੀ ਰੋਡ ’ਤੇ ਪਿੰਡ ਲਾਲਚੀਆਂ ਕੋਲ ਇਕ ਤੂੜੀ ਨਾਲ ਭਰੀ ਖੜ੍ਹੀ ਟਰਾਲੀ ’ਚ ਤਿੰਨ ਵਹੀਕਲਾਂ ਦੇ ਟਕਰਾ ਜਾਣ ਦਾ ਸਮਾਚਾਰ ਮਿਲਿਆ ਹੈ। ਇਨ੍ਹਾਂ ਵਹੀਕਲਾਂ ਦੀ ਆਪਸੀ ਟੱਕਰ ਕਾਰਨ ਸਾਰੇ ਵਹੀਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਇਕ ਆਈਸ਼ਰ ਟਰੈਕਟਰ ਟਰਾਲੀ ਪੀ.ਡੀ. 70 -0407 ਜੋ ਕਿ ਫਿਰੋਜ਼ਪੁਰ ਤੋਂ ਤੂੜੀ ਲੈ ਕੇ ਜਲਾਲਾਬਾਦ ਨੂੰ ਜਾ ਰਿਹਾ ਸੀ ਤੇ ਜੋ ਖਰਾਬ ਹੋਣ ’ਤੇ ਸੜਕ ਵਿਚਕਾਰ ਹੀ ਰੁਕ ਗਿਆ। ਸੰਘਣੀ ਧੁੰਦ ਹੋਣ ਕਾਰਨ ਪਿੱਛੋਂ ਆਲੂਆਂ ਨਾਲ ਭਰੇ ਫਿਰੋਜ਼ਪੁਰ ਤੋਂ ਆ ਰਹੇ ਟਰੱਕ ਨੰ: ਪੀ.ਬੀ. 46 ਕੇ 5033 ਦਾ ਡਰਾਈਵਰ ਟਰੱਕ ਨੂੰ ਟਰਾਲੀ ਵਿਚ ਵੱਜਣ ਤੋਂ ਬਚਾਉਣ ਲੱਗਾ ਤਾ ਟਰੱਕ ਮੌਕੇ ’ਤੇ ਪਲਟ
ਗਿਆ। ਇਕ ਹੋਰ ਪਿਕਅਪ ਗੱਡੀ ਪੀ.ਬੀ. 12 ਕੇ 0462 ਜੋ ਕਿੰਨੂ ਲੈ ਕੇ ਫਿਰੋਜ਼ਪੁਰ ਨੂੰ ਜਾ ਰਹੀ ਸੀ ਉਸ ਦੀ ਖੜ੍ਹੇ ਟਰੈਕਟਰ ਵਿਚ ਸਿੱਧੀ ਟੱਕਰ ਹੋ ਗਈ। ਇਕ ਹੋਰ ਸਵਿਫਟ ਕਾਰ ਪੀ.ਬੀ. 10 ਸੀ.ਯੂ 0789 ਜੋ ਜਲਾਲਾਬਾਦ ਨੂੰ ਜਾ ਰਹੀ ਸੀ ਉਹ ਵੀ ਤੂੜੀ ਵਾਲੀ ਭਰੀ ਹੋਈ ਟਰਾਲੀ ਵਿਚ ਸਿੱਧੀ ਜਾ ਵੱਜੀ, ਜਿਸ ਨਾਲ ਕਾਰ ਡਰਾਈਵਰ ਨੂੰ ਮਾਮੂਲੀ ਚੋਟਾਂ ਆਈਆਂ ਅਤੇ ਪਲਟੇ ਹੋਏ ਟਰੱਕ ਦੇ ਡਰਾਈਵਰ ਨੂੰ ਵੀ ਕੁਝ ਸੱਟਾਂ ਲੱਗੀਆਂ।



