ਇਸਲਾਮਾਬਾਦ, 25 ਦਸੰਬਰ (ਪੀ. ਟੀ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਲੋਂ ਨਿਯੁਕਤ ਰਾਸ਼ਟਰੀ ਕਾਰਜ ਯੋਜਨਾ ਕਮੇਟੀ ਅ¤ਤਵਾਦ ਨਾਲ ਨਿਪਟਣ ਲਈ 5000 ਜਵਾਨਾਂ ਦਾ ਅ¤ਤਵਾਦ ਵਿਰੋਧੀ ਸੁਰ¤ਖਿਆ ਬਲ ਗਠਿਤ ਕਰੇਗੀ। ਇਹ ਜਾਣਕਾਰੀ ਪਾਕਿਸਤਾਨ ਰੇਡੀਓ ਨੇ ਦਿ¤ਤੀ। ਵਿਸ਼ੇਸ਼ ਸੁਰ¤ਖਿਆ ਬਲ ਦੇ ਜਵਾਨਾਂ ਨੂੰ ਸੈਨਾ ਸਿਖਲਾਈ ਦੇਵੇਗੀ। ਇਨ੍ਹਾਂ ਦੀ ਨਿਯੁਕਤੀ ਇਸਲਾਮਾਬਾਦ, ਖੈਬਰ ਪਖਤੂਨਵਾ, ਸਿੰਧ ਤੇ ਬਲੋਚਿਸਤਾਨ ‘ਚ ਕੀਤੀ ਜਾਵੇਗੀ। ਖੈਬਰ ਪਖਤੂਨਵਾ ‘ਚ ਅ¤ਤਵਾਦੀਆਂ ਖਿਲਾਫ਼ ਸੈਨਾ ਦਾ ਜਬਰ-ਏ-ਅਜ਼ਬ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਰਾਸ਼ਟਰ ਦੇ ਨਾਂਅ ਆਪਣੇ ਸੰਬੋਧਨ ‘ਚ ਕਿਹਾ ਕਿ
ਅ¤ਤਵਾਦੀਆਂ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ ਤੇ ਹੁਣ ਇਸ ਦੇਸ਼ ‘ਚ ਉਨ੍ਹਾਂ ਲਈ ਗਿਣੇ ਚੁਣੇ ਦਿਨ ਰਹਿ ਗਏ ਹਨ। ਉਨ੍ਹਾਂ ਨੇ ਟੀ ਵੀ ‘ਤੇ ਕਿਹਾ ਕਿ ਪਿਸ਼ਾਵਰ ਹਮਲੇ ਦੀ ਘਟਨਾ ਨੇ ਪਾਕਿਸਤਾਨ ਨੂੰ ਬਦਲ ਦਿ¤ਤਾ। ਸ਼ਰੀਫ ਨੇ ਸਾਫ ਕੀਤਾ ਕਿ ਇਸ ਦੇ ਬਾਅਦ ਲੋਕਾਂ ਦਾ ਦਿਮਾਗ ਅ¤ਤਵਾਦ, ਕ¤ਟੜਪੰਥੀ ਤੇ ਸੰਕੀਰਨਤਾ ਨੂੰ ਹਰਾਉਣ ਦਾ ਬਣ ਚੁ¤ਕਾ ਹੈ।


