Skip to content
Independent perspectives. Global stories.
BREAKING

ਵਾਰਾਨਸੀ ’ਚ ਮੋਦੀ ਨੇ ਲਗਾਇਆ ਝਾੜੂ

Share this story

Page-1_10 ਵਾਰਾਨਸੀ, 25 ਦਸੰਬਰ (ਪੀ. ਟੀ.)- ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਨੂੰ ਜਨਮ ਦਿਨ ਦੀ ਵਧਾਈ ਦੇਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਪਹੁੰਚੇ। ਇਥੇ ਬਾਬਤਪੁਰ ਹਵਾਈ ਅ¤ਡੇ ‘ਤੇ ਮੁ¤ਖ ਮੰਤਰੀ ਅਖਿਲੇਸ਼ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਭ ਤੋਂ ਪਹਿਲਾਂ ਉਹ ਬੀ. ਐਚ. ਯੂ. ਗਏ ਜਿਥੇ ਉਨ੍ਹਾਂ ਨੇ ਮਦਨ ਮੋਹਨ ਮਾਲਵੀਆ ਦੀ ਮੂਰਤੀ ‘ਤੇ ਫੁ¤ਲ ਮਾਲਾ ਪਹਿਨਾਈ। ਉਨ੍ਹਾਂ ਨੇ ਮਾਲਵੀਆ ਦੀ ਮੂਰਤੀ ‘ਤੇ ਫੁ¤ਲ ਚੜ੍ਹਾਏ।ਇਸ ਦੇ ਬਾਅਦ ਉਹ ਵਾਰਾਨਸੀ ਦੇ ਅ¤ਸੀ ਘਾਟ ਗਏ। ਇਥੇ ਉਨ੍ਹਾਂ ਨੇ ਅ¤ਸੀ ਘਾਟ ’ਚ ਸਫਾਈ ਮੁਹਿੰਮ ਤਹਿਤ ਚ¤ਲ ਰਹੇ ਸਫਾਈ ਕਾਰਜਾਂ ਦਾ ਜਾਇਜ਼ਾ ਲਿਆ।ਅ¤ਸੀ ਘਾਟ ’ਤੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਾਰਾਨਸੀ ਦੇ ਲੋਕਾਂ ਦਾ ਸਫਾਈ

ਮੁਹਿੰਮ ਨੂੰ ਲੈ ਕੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਸਫਾਈ ਮੁਹਿੰਮ ਨੂੰ ਅ¤ਗੇ ਵਧਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਫਾਈ ਮੁਹਿੰਮ ਲਈ 9 ਨਾਮੀ ਹਸਤੀਆਂ ਤੇ ਸੰਸਥਾਵਾਂ ਨੂੰ ਨਾਮਜ਼ਦ ਕੀਤਾ। ਉਨ੍ਹਾਂ ਨੇ ਉ¤ਘੇ ਕਾਮੇਡੀਅਨ ਕਪਿਲ ਸ਼ਰਮਾ, ਕਿਰਨ ਬੇਦੀ, ਅਰੁਣ ਪੁਰੀ, ਸੌਰਵ ਗਾਂਗੁਲੀ, ਮੁੰਬਈ ਦੇ ਡ¤ਬਾਵਾਲਾ, ਉਡੀਸ਼ੀ ਨਰਤਕੀ ਸੋਨਲ ਮਾਨ ਸਿੰਘ, ਨਾਗਾਲੈਂਡ ਦੇ ਰਾਜਪਾਲ ਪਦਮਾਨਾਭਾ ਬਾਲਾਕ੍ਰਿਸ਼ਨਾ ਅਚਾਰਿਆ, ਰਾਮੋਜੀ ਗਰੁ¤ਪ ਦੇ ਚੇਅਰਮੈਨ ਰਾਮੋਜੀ ਰਾਓ ਸਮੇਤ 9 ਲੋਕਾਂ ਨੂੰ ਸਫਾਈ ਮੁਹਿੰਮ ਲਈ ਨਾਮਜ਼ਦ ਕੀਤਾ। ਵਿਕਾਸ ਅਤੇ ਸੁਸ਼ਾਸਨ ਨੂੰ ਅ¤ਗੇ ਵਧਾਉਣ ਦਾ ਇਕੋ ਇਕ ਰਾਸਤਾ ਦ¤ਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਦੁਆਰਾ ਸਮੁ¤ਚੇ ਦੇਸ਼ ’ਚ ਮਨਾਏ ਜਾ ਰਹੇ ਸੁਸ਼ਾਸਨ ਦਿਵਸ ਤਹਿਤ ਅ¤ਜ ਆਪਣੇ ਲੋਕ ਸਭਾ ਹਲਕੇ ਵਾਰਾਨਸੀ ਦਾ ਦੌਰਾ ਕੀਤਾ। ਸ¤ਤਾ ਧਿਰ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੁਸ਼ਾਸਨ ਦਿਵਸ ਮੌਕੇ ਆਪਣੇ ਸੰਸਦੀ ਖੇਤਰਾਂ ‘ਚ ਮੌਜੂਦ ਰਹਿਣ ਲਈ ਕਿਹਾ ਗਿਆ ਹੈ ਤੇ ਪ੍ਰਧਾਨ ਮੰਤਰੀ ਨੇ ਖੁਦ ਆਪਣੇ ਹਲਕੇ ਦੇ ਖੇਤਰ ਵਾਰਾਨਸੀ ਪਹੁੰਚ ਕੇ ਇਸ ਦੀ ਉਦਾਹਰਣ ਦਿ¤ਤੀ। ਮੋਦੀ ਨੇ ਟਵੀਟ ਕੀਤਾ ਕਿ ਵਿਕਾਸ ਤੇ ਸੁਸ਼ਾਸਨ ਅ¤ਗੇ ਵਧਣ ਦੇ ਇਕ ਮਾਤਰ ਰਾਸਤੇ ਹਨ।ਅਸੀਂ ਮਿਲ ਕੇ ਲੋਕਾਂ ਦੇ ਜੀਵਨ ’ਚ ਸਕਾਰਾਤਮਕ ਪ੍ਰਭਾਵ ਲਿਆਈਏ ਅਤੇ ਇਕ ਵਿਕਸਿਤ ਭਾਰਤ ਸਥਾਪਿਤ ਕਰੀਏ। ਰੇਲ ਮੰਤਰੀ ਸੁਰੇਸ਼ ਪ੍ਰਭੂ, ਕੇਂਦਰੀ ਮਨੁ¤ਖੀ ਸਰੋਤਾਂ ਬਾਰੇ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ, ਰੇਲ ਰਾਜ ਮੰਤਰੀ ਮਨੋਜ ਸਿਨਹਾ, ਰਾਜ ਮੰਤਰੀ ਮਹੇਸ਼ ਸ਼ਰਮਾ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਲਕਸ਼ਮੀ ਕਾਂਤ ਵਾਜਪਾਈ ਬੀਤੀ ਰਾਤ ਤੋਂ ਹੀ ਸ਼ਹਿਰ ’ਚ ਆਏ ਹੋਏ ਹਨ।

WRITTEN BY