Skip to content
Independent perspectives. Global stories.
BREAKING

ਪੰਜਾਬ ਤੇ ਹਰਿਆਣਾ ’ਚ ਸੰਘਣੀ ਧੁੰਦ ਜਾਰੀ

Share this story

Page-1_30 ਚੰਡੀਗੜ੍ਹ, 25 ਦਸੰਬਰ (ਪੀ. ਟੀ.)- ਪੰਜਾਬ ਤੇ ਹਰਿਆਣਾ ’ਚ ਪੈ ਰਹੀ ਸੰਘਣੀ ਧੁੰਦ ਤੇ ਠੰਢ ਕਾਰਨ ਆਮ ਜਨਜੀਵਨ ਪੂਰਾ ਪ੍ਰਭਾਵਿਤ ਹੋ ਰਿਹਾ ਹੈ, ਜਿਸ ਕਾਰਨ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ, ਜਿ¤ਥੇ ਘ¤ਟੋ ਘ¤ਟ ਤਾਪਮਾਨ 3.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਦੋਵਾਂ ਸੂਬਿਆਂ ‘ਚ ਚ¤ਲ ਰਹੀ ਸ਼ੀਤ ਲਹਿਰ ਅਤੇ ਧੁੰਦ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਮੌਸਮ ਵਿਭਾਗ ਅਨੁਸਾਰ ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ 7.2 ਡਿਗਰੀ ਅਤੇ 7.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ’ਚ ਤਾਪਮਾਨ 6.6 ਡਿਗਰੀ ਸੈਲਸੀਅਸ ਮਾਪਿਆ ਗਿਆ। ਹਰਿਆਣਾ ਦਾ ਨਾਰਨੌਲ ਇਲਾਕਾ ਸਭ ਤੋਂ ਠੰਢਾ ਰਿਹਾ, ਜਿਸ ਦਾ ਤਾਪਮਾਨ 3.3 ਡਿਗਰੀ ਸੈਲਸੀਅਸ

ਰਿਕਾਰਡ ਕੀਤਾ ਗਿਆ ਜਦਕਿ ਕਰਨਾਲ ਅਤੇ ਅੰਬਾਲਾ ਦਾ ਤਾਪਮਾਨ ਕ੍ਰਮਵਾਰ 5.8 ਡਿਗਰੀ ਅਤੇ 6.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਰਾਸ਼ਟਰੀ ਰਾਜਧਾਨੀ ਦਿ¤ਲੀ ‘ਚ ਵੀਰਵਾਰ ਦੀ ਸਵੇਰ ਕਾਫੀ ਠੰਢੀ ਅਤੇ ਧੁੰਦ ਤੇ ਕੋਹਰੇ ਨਾਲ ਭਰੀ ਰਹੀ, ਜਿਸ ਦਾ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤ ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਵੇਰੇ ਸੰਘਣੀ ਧੁੰਦ ਸੀ ਜਦਕਿ ਦਿਨ ਦਾ ਆਸਮਾਨ ਸਾਫ ਰਹੇਗਾ। ਰਾਸ਼ਟਰੀ ਰਾਜਧਾਨੀ ‘ਚ ਬੁ¤ਧਵਾਰ ਦਾ ਤਾਪਮਾਨ ਘ¤ਟੋ-ਘ¤ਟ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

WRITTEN BY