Skip to content
Independent perspectives. Global stories.
BREAKING

123ਵਾਂ ਜਲਸਾ ਕਾਦੀਆਂ ਅੱਜ ਤੋਂ ਸ਼ੁਰੂ, 32 ਦੇਸ਼ਾਂ ਤੋਂ 13000 ਹਜ਼ਾਰ ਤੋਂ ਵੱਧ ਸ਼ਰਧਾਲੂ ਕਾਦੀਆਂ ਪਹੁੰਚੇ

Share this story

ਦੇਸ਼ ਦੇ ਹੋਰਨਾਂ ਭਾਗਾਂ ਤੋਂ ਵੀ ਪੁੱਜੇ ਅਨੇਕਾਂ ਸ਼ਰਧਾਲੂ
ਕਾਦੀਆਂ, 25 ਦਸੰਬਰ (ਤਾਰੀ)- ਅਹਿਮਦੀਆਂ ਮੁਸਲਿਮ ਜਮਾਤ ਦਾ 123ਵਾਂ ਜਲਸਾ ਸਾਲਾਨਾ ਕੱਲ੍ਹ ਤੋਂ ਕਾਦੀਆਂ ਜ਼ਿਲਾ ਗੁਰਦਾਸਪੁਰ ਵਿਖੇ ਠੀਕ ਸਵੇਰੇ ਦਸ ਵਜੇ ਅਹਿਮਦੀਆ ਗਰਾਊਂਡ ਵਿਖੇ ਸ਼ੁਰੂ ਹੋ ਰਿਹਾ ਹੈ। ਇਸ ਜਲਸੇ ਦਾ ਉਦਘਾਟਨ ਪਵਿੱਤਰ ਕੁਰਾਨੇ ਪਾਕ ਦੀ ਤਲਾਵਤ ਅਤੇ ਅਹਿਮਦੀਅਤ ਦਾ ਝੰਡਾ ਲਹਿਰਾਉਣ ਨਾਲ ਹੋਵੇਗਾ।ਜਲਸਾ ਸਾਲਾਨਾ ਦੀ ਨੀਂਹ ਜਮਾਤ ਅਹਿਮਦੀਆ ਦੇ ਬਾਨੀ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਨੇ 1891 ਵਿਚ ਰੱਖੀ ਸੀ। ਤਿੰਨ ਦਿਨਾਂ ਤੱਕ ਚਲਣ ਵਾਲੇ ਇਸ ਜਲਸੇ ਵਿੱਚ ਗੁਆਂਢੀ ਦੇਸ਼ ਪਾਕਿਸਤਾਨ ਤੋਂ 6000 ਤੋਂ ਵੱਧ ਸ਼ਰਧਾਲੂ ਕਾਦੀਆਂ ਪਹੁੰਚ ਚੁਕੇ ਹਨ।ਜਦਕਿ 32 ਦੇਸ਼ਾਂ ਤੋਂ ਹੁਣ ਤੱਕ 13000 ਸ਼ਰਧਾਲੂ ਕਾਦੀਆਂ ਪਹੁੰਚ ਚੁਕੇ ਹਨ। ਇਹ ਸ਼ਰਧਾਲੂ ਬੈਲਜਿਅਮ, ਕੈਨੇਡਾ, ਫਲਰਾਂਸ,ਜਰਮਨੀ, ਇੰਗਲੈਂਡ, ਸ਼੍ਰੀਲੰਕਾ, ਮਲੇਸ਼ਿਆ,ਹਾਲੈਂਡ, ਕੁਵੈਤ, ਜਾਪਾਨ, ਮਾਰੀਸ਼ਸ, ਨੇਪਾਲ, ਪਾਕਿਸਤਾਨ,ਸਉਦੀ ਅਰਬ, ਸਿੰਗਾਪੁਰ, ਸਵੀਡਨ, ਯੁ ਏ ਈ, ਅਮੇਰਿਕਾ

ਤੋਂ ਆਏ ਹੋਏ ਹਨ।ਜਦਕਿ ਸ਼ਰਧਾਲੂਆਂ ਦੇ ਵਿਦੇਸ਼ਾਂ ਤੋਂ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੂਜੇ ਪਾਸੇ ਦੇਸ਼ ਤੋਂ ਦਿਲੀ, ਯੁਪੀ, ਪੂਰਬੀ ਬੰਗਾਲ, ਕੇਰਲਾ, ਜੰਮੂ ਕਸ਼ਮੀਰ, ਆਂਧਰਾ ਪ੍ਰਦੇਸ਼, ਰਾਜਸਥਾਨ, ਤਮਿਲਨਾਡੂ, ਮਹਾਰਾਸ਼ਟਰ, ਉਤਰਾਂਚਲ, ਬਿਹਾਰ, ਛਤੀਸ ਗੜ, ਝਾਰਖੰਡ,ਆਸਾਮ, ਹਰਿਆਣਾ, ਕਰਨਾਟਕਾ, ਐਮ ਪੀ, ਉੜੀਸਾ ਸਹਿਤ ਅਨੇਕ ਰਾਜਾਂ ਤੋਂ ਸ਼ਰਧਾਲੂਆਂ ਦੇ ਇਥੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਬਾਰੇ ਜਾਨਕਾਰੀ ਦਿੰਦੀਆਂ ਪ੍ਰੈਸ ਸਕੱਤਰ ਅਹਿਮਦੀਆ ਮੁਸਲਿਮ ਜਮਾਤ ਸ਼ੇਖ ਮੁਜਾਹਿਦ ਅਹਿਮਦ ਸ਼ਾਸਤਰੀ ਨੇ ਦਸਿਆ ਕਿ ਕੱਲ ਦੇ ਹੋਣ ਵਾਲੇ ਸਮਾਗਮ ਵਿਚ ਅਹਿਮਦੀਆ ਮੁਸਲਿਮ ਜਮਾਤ ਦੇ ਰੁਹਾਨੀ ਖਲੀਫਾ ਹਜ਼ਰਤ ਮਿਰਜ਼ਾ ਮਸਰੁਰ ਅਹਿਮਦ ਸਾਹਿਬ ਦੇ ਪ੍ਰਤੀਨਿਧੀ ਮੁਹਮੱਦ ਇਨਾਮ ਗੋਰੀ ਚੀਫ ਸੈਕਟਰੀ ਜਮਾਤ ਅਹਿਮਦੀਆ ਭਾਰਤ ਪ੍ਰਧਾਨਗੀ ਕਰਨ ਗੇ ।  ਕਲ ਦੇ ਹੋਣ ਵਾਲੇ ਸਮਾਗਮ ਵਿੱਚ ਮੋਲਾਨਾ ਸੁਲਤਾਨ ਅਹਿਮਦ ਜ਼ਫਰ, ਮੋਲਾਨਾ ਮੁਨੀਰ ਅਹਿਮਦ ਖਾਦਿਮ ,ਮੋਲਾਨਾ ਜਮਾਲ ਸ਼ਰੀਅਤ ਕਲਕੱਤਾ ਅਤੇ ਹੋਰ ਉਗੇ ਵਿਧਵਾਨ ਸਮਬੋਧਨ ਕਰਨਗੇ । ਜੁੰਮਾ ਦੀ ਨਮਾਜ਼ ਤੋਂ ਬਾਅਦ ਦੂਜਾ ਸੈਸ਼ਨ ਠੀਕ ਦੋ ਵਜੇ ਸ਼ੁਰੂ ਹੋਵੇਗਾ। ਜਮਾਤੇ ਅਹਿਮਦੀਆ ਵਲੋਂ ਮਹਿਮਾਨਾਂ ਦੇ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ।’

WRITTEN BY