ਸ੍ਰੀਨਗਰ, 25 ਦਸੰਬਰ (ਪੀ. ਟੀ.)- ਹੁਣ ਜਦੋਂ ਜੰਮੂ ਤੇ ਕਸ਼ਮੀਰ ਵਿਚ ਸਰਕਾਰ ਦੇ ਗਠਨ ਨੂੰ ਲੈ ਕੇ ਅੜਿੱਕਾ ਬਰਕਰਾਰ ਹੈ ਤਾਂ ਕਾਂਗਰਸ ਦੀ ਸੂਬਾ ਇਕਾਈ ਨੇ ਹਾਲ ਹੀ ਵਿਚ ਖਤਮ ਹੋਈਆਂ ਵਿਧਾਨ ਸਭਾ ਚੋਣ ਵਿਚ ਲੋਕਾਂ ਦੇ ਫਤਵੇ ਦਾ ਸਤਿਕਾਰ ਕਰਨ ਲਈ ਨਵੀਂ ਸਰਕਾਰ ਦੀ ਅਗਵਾਈ ਲਈ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਸ੍ਰਪਰਸਤ ਮੁਫਤੀ ਮੁਹੰਮਦ ਸਈਅਦ ਦੀ ਹਮਾਇਤ ਕੀਤੀ ਹੈ।ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੈਫੂਦੀਨ ਸੋਜ਼ ਨੇ ਇਥੇ ਇਕ ਬਿਆਨ ਵਿਚ ਕਿਹਾ ਕਿ ਇਹ ਬੜੀ ਚਿੰਤਾ ਵਾਲੀ ਸਥਿਤੀ ਹੈ ਕਿ ਕੁਝ ਸੱਤਾ ਦੇ ਭੁੱਖੇ ਰਾਜਸੀ ਗਰੁੱਪ ਤੇ ਕੁਝ ਵਿਅਕਤੀ ਲੋਕਾਂ ਦੇ ਲੋਕਤੰਤਰੀ ਫਤਵੇ ਨੂੰ ਤੋੜ ਮਰੋੜਨ ਦਾ ਯਤਨ ਕਰ ਰਹੇ ਹਨ।



