Skip to content
Independent perspectives. Global stories.
BREAKING

ਐਨ.ਡੀ.ਐਫ.ਬੀ. ਦੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ : ਰਾਜਨਾਥ

Share this story

ਗੁਹਾਟੀ, 25 ਦਸੰਬਰ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਸਖ਼ਤ ਲਹਿਜ਼ੇ ’ਚ ਕਿਹਾ ਕਿ ਐਨ.ਡੀ.ਐਫ.ਬੀ. (ਐਸ) ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸ ਨੇ ਮੰਗਲਵਾਰ ਨੂੰ ਅਸਮ ‘ਚ 70 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਅਜਿਹੇ ਯੋਜਨਾਬੱਧ ਅੱਤਵਾਦ ਦੇ ਪ੍ਰਤੀ ਕੇਂਦਰ ਦੀ ਨਾ ਬਰਦਾਸ਼ਤ ਕਰਨ ਦੀ ਨੀਤੀ ਹੈ। ਰਾਜ ‘ਚ ਸਥਿਤੀ ਦੀ ਸਮੀਖਿਆ ਲਈ ਆਏ ਰਾਜਨਾਥ ਨੇ ਇਥੇ ਸੋਨਿਤਪੁਰ ਜ਼ਿਲ੍ਹੇ ‘ਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਇਸ ਸੰਗਠਨ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕਣਗੇ ਅਤੇ ਇਸ ਨੂੰ ਪ੍ਰਭਾਵੀ ਢੰਗ ਨਾਲ ਕਾਬੂ ਕੀਤਾ ਜਾਵੇਗਾ।

WRITTEN BY