Skip to content
Independent perspectives. Global stories.
BREAKING

ਡੀ.ਜੀ.ਐਸ.ਈ. ਦੀਆਂ ਵਧੀਕੀਆਂ ਖਿਲਾਫ ਮਿਡ-ਡੇ-ਮੀਲ ਮੁਲਾਜ਼ਮ ਸੜਕਾਂ ’ਤੇ ਉਤਰਨਗੇ

Share this story

ਨੂਰਪੁਰ ਬੇਦੀ 25 ਦਸੰਬਰ (ਕਮਲਜੀਤ ਢੀਂਡਸਾ):- ਮਿਡ ਡੇ ਮੀਲ ਦਫਤਰੀ ਅਮਲਾ ਤੇ ਕੁੱਕ ਵਰਕਰਾਂ ਦੇ ਸੰਘਰਸ਼ ਨੂੰ ਦਬਾਉਣ ਲਈ ਡੀ.ਜੀ.ਐਸ.ਈ. ਜੀ.ਕੇ. ਸਿੰਘ ਵੱਲੋਂ ਨੌਕਰੀ ਤੋਂ ਹਟਾਉਣ ਦੇ ਕੱਢੇ ਗਏ ਪੱਤਰ ਦੀਆਂ ਜਥੇਬੰਦੀ ਦੇ ਸੱਦੇ ਤੇ ਬਲਾਕ ਨੂਰਪੁਰ ਬੇਦੀ  ਵਿੱਚ ਦਫਤਰੀ ਅਮਲੇ ਅਤੇ ਕੁੱਕ ਵਰਕਰਾਂ ਵੱਲੋਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਸਹਾਇਕ ਬਲਾਕ ਮੈਨੇਜਰ ਰਾਜਿੰਦਰ ਕੌਰ ਨੇ ਕਿਹਾ ਕਿ ਇੱਕ ਪਾਸੇ ਤਾਂ ਲੁਧਿਆਣਾ ਦੀ ਰੈਲੀ ਨੂੰ ਦੇਖਦੇ ਹੋਏ ਮੁੱਖ ਦਫਤਰ ਵੱਲੋਂ ਜਥੇਬੰਦੀ ਨੂੰ 29 ਦਸੰਬਰ ਵਾਲੇ ਦਿਨ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨਾਲ ਪੈਨਲ ਮੀਟਿੰਗ ਦਾ ਲਿਖਤੀ ਸੱਦਾ ਪੱਤਰ ਦਿੱਤਾ ਗਿਆ ਦੂਸਰੇ ਪਾਸੇ ਡੀ.ਜੀ.ਐਸ.ਈ. ਵੱਲੋਂ ਨੌਕਰੀ ਤੋਂ ਕੱਢਣ ਵਾਲੇ ਪੱਤਰ ਜਾਰੀ ਕਰਕੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਕ ਵਰਕਰ ਕਮਲੇਸ਼ ਰਾਣੀ  ਨੇ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਨੇ ਸਾਡੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਦਫਤਰੀ ਅਮਲੇ ਵਿਰੁੱਧ

ਨੌਕਰੀ ਤੋਂ ਕੱਢਣ ਦੀ ਕਾਰਵਾਈ ਕੀਤੀ ਤਾਂ ਮਿਡ ਡੇ ਮੀਲ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੇ ਪਰਿਵਾਰਾਂ ਸਮੇਤ 4 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ 29 ਦੀ ਮੀਟਿੰਗ ਵਿੱਚ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਿੱਥੇ ਨਗਰ ਕੌਂਸਲ ਚੋਣਾਂ ਵਿੱਚ ਮੌਜੂਦਾ ਸਰਕਾਰ ਵਿਰੱੁਧ ਵਾਰਡ-ਵਾਰਡ ਜਾ ਕੇ ਪਰਚੇ ਵੰਡੇ ਜਾਣਗੇ,  ਉੱਥੇ ਸਕੂਲਾਂ ਵਿੱਚ ਮਿਡ ਡੇ ਮੀਲ ਠੱਪ ਕਰ ਦਿੱਤਾ ਜਾਵੇਗਾ।ਇਸ ਮੌਕੇ ਅੰਜੂ ਬਾਲਾ ਸਿੰਘਪੁਰ, ਕਾਂਤਾ, ਬੀਰਮਤੀ, ਚੰਚਲ ਰਾਣੀ , ਆਸ਼ਾ ਰਾਣੀ, ਅੰਜੂ ਬਾਲਾ ਹਿਆਤਪੁਰ, ਕੁਸਮ ਰਾਣੀ, ਰਜਨੀ,ਅਨੂ ਬਾਲਾ, ਅਜਮਤ ਅਤੇ ਸੁਲਿੰਦਰ ਕੌਰ ਹਾਜ਼ਰ ਸਨ।

WRITTEN BY