Skip to content
Independent perspectives. Global stories.
BREAKING

ਗੁ. ਕਲਗੀਧਰ ਸਾਹਿਬ ਚੌਂਕ ’ਚ ਮਿਲਿਆ 23 ਫੁੱਟ ਦਾ ਰਸਤਾ

Share this story

ਖੰਨਾ, 25 ਦਸੰਬਰ (ਸੁਖਵਿੰਦਰ ਸਿੰਘ ਸਲੌਦੀ)- ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਸਿਕਸ ਲੇਨ ਸਕੀਮ ਤਹਿਤ ਪਿਛਲੇ ਸਮੇਂ ਤੋਂ ਰੁਕੇ ਹੋਏ ਕਾਰਜ ਪ੍ਰਾਈਵੇਟ ਕੰਪਨੀ ਸੋਮਾ ਵੱਲੋਂ ਜੋਰ ਸ਼ੋਰ ਢੰਗ ਨਾਲ ਦੁਬਾਰਾ ਸ਼ੁਰੂ ਕੀਤੇ ਜਾ ਰਹੇ ਹਨ। ਸ਼ਹਿਰ ਵਾਸੀਆਂ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਸੋਮਾ ਕੰਪਨੀ ਦੀ ਟੀਮ ਨੇ ਖੰਨਾ ਸ਼ਹਿਰ ’ਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੌਂਕ ਕੋਡ 272/400 ਵਿੱਚ ਪ੍ਰਸਤਾਵਿਤ ਰਸਤੇ ’ਤੇ ਪੁੱਲ ਬਣਾਉਣ ਦਾ ਕੰਮ ਬਕਾਇਦਾ ਸ਼ੁਰੂ ਕਰ ਦਿੱਤਾ ਹੈ। ਇਸ ਸ਼ੁਰੂਆਤ ਕਰਨ ਮੌਕੇ ਕਲਗੀਧਰ ਸਾਹਿਬ ਚੌਂਕ ਵਿੱਚ ਮਈ 2012 ’ਚ ਲਗਾਤਾਰ ਕਈ ਦਿਨ ਆਪਣੇ ਸਾਥੀਆਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧਰਨਾ ਮਾਰਕੇ ਰਸਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰਨ ਵਾਲੇ ਸਮਾਜ ਸੇਵੀ ਹਰਪ੍ਰੀਤ ਸਿੰਘ ਪ੍ਰਿੰਸ, ਡਾ. ਪ੍ਰੇਮ ਚੰਦ ਸੋਫਤ, ਡਾ. ਐਸ. ਐਨ. ਕਪੂਰ, ਜਗਜੀਤ ਸਿੰਘ ਖਾਲਸਾ, ਅਵਤਾਰ ਸਿੰਘ ਕੈਂਥ ਤੋਂ ਇਲਾਵਾ ਜਸਵੰਤ ਸਿੰਘ ਕਲਸੀ, ਅਮਰੀਕ ਸਿੰਘ

ਰਾਜਪੂਤ, ਅਮਰਜੀਤ ਸਿੰਘ ਸਚਦੇਵਾ, ਅਜੀਤ ਸਿੰਘ, ਅਮਰੀਕ ਸਿੰਘ ਡਿਪੂ ਵਾਲੇ ਵੀ ਹਾਜਰ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਪ੍ਰਿੰਸ ਤੇ ਜਗਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਕਤ ਚੌਂਕ ਵਿੱਚ 23 ਫੁੱਟ ਦਾ ਰਸਤਾ ਛੱਡਿਆ ਗਿਆ ਹੈ। ਪ੍ਰਿੰਸ ਨੇ ਕਿਹਾ ਕਿ ਹਾਲਾਂਕਿ ਇਸ ਚੌਂਕ ਵਿੱਚ ਹੋਰ ਵੱਡਾ ਰਸਤਾ ਛੱਡਿਆ ਜਾਣਾ ਚਾਹੀਦਾ ਸੀ ਅਤੇ ਪਿਛਲੇ ਦਿਨੀਂ ਖੰਨੇ ’ਚ ਦੌਰੇ ’ਤੇ ਆਏ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਚੀਫ ਅਫਸਰ ਬੀ. ਐਸ. ਸਿੰਗਲਾ ਨੇ ਵੀ ਉਕਤ ਚੌਂਕ ਵਿੱਚ ਵੱਡਾ ਰਸਤਾ ਦੇਣ ਦਾ ਭਰੋਸਾ ਦਿੱਤਾ ਸੀ ਪਰ ਸਾਨੂੰ ਹੋਰ ਵੱਡਾ ਰਸਤਾ ਨਹੀਂ ਦਿੱਤਾ ਗਿਆ। ਇਸ ਦੇ ਬਾਵਜੂਦ ਅੱਜ ਮੈਂ ਖੁਸ਼ ਹਾਂ ਕਿ ਮੇਰੇ ਇਲਾਕੇ ਅਤੇ ਖੰਨਾ ਵਾਸੀਆਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ 23 ਫੁੱਟ ਛੱਡੇ ਗਏ ਰਸਤੇ ਨਾਲ ਦੂਰ ਹੋ ਜਾਣਗੀਆਂ। ਪ੍ਰਿੰਸ ਨੇ ਕਿਹਾ ਕਿ ਉਕਤ ਚੌਂਕ ਵਿੱਚ ਰਸਤਾ ਮਿਲਣ ਦਾ ਲਾਭ ਬੇਸ਼ੱਕ ਜੀ. ਟੀ. ਰÐੋਡ ਦੇ ਦੋਹਾਂ ਪਾਸੇ ਵੱਸਦੇ ਲੋਕਾਂ ਨੂੰ ਹੈ, ਕਿਉਂਕਿ ਆਮ ਲੋਕਾਂ, ਖਾਸ ਕਰਕੇ ਸਕੂਲੀ ਬੱਚਿਆਂ ਅਤੇ ਧਾਰਮਿਕ ਸਥਾਨਾਂ ’ਚ ਨਤਮਸਤਕ ਹੋਣ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਆਉਣ ਜਾਣ ’ਚ ਵੱਡੀ ਰਾਹਤ ਮਿਲੇਗੀ ਪਰ ਸਭ ਤੋਂ ਵੱਡਾ ਫਾਇਦਾ ਖੰਨਾ ਗੋਬਿੰਦਗੜ੍ਹ ਸਾਈਡ ਵੱਲ ਰਹਿੰਦੇ ਲੋਕਾਂ ਨੂੰ ਮਿਲੇਗਾ, ਜਿਹਨਾਂ ਨੂੰ ਇਸ ਪਾਸੇ ਆਉਣ ਜਾਣ ਲਈ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਇਸ ਤੋਂ ਇਲਾਵਾ ਕਿਸੇ ਵੀ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਜਾਣ ਲਈ ਵੀ ਹੁਣ ਕਿਸੇ ਵੀ ਦੁਖੀ ਪ੍ਰੀਵਾਰ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਕਿਉਂਕਿ ਜੇਕਰ ਉਕਤ ਚੌਂਕ ’ਚ ਰਸਤਾ ਨਾ ਮਿਲਦਾ ਤਾਂ ਕਿਸੇ ਵੀ ਮ੍ਰਿਤਕ ਦੇ ਅੰਤਿਮ ਸੰਸਕਾਰ ਮੌਕੇ ਆਮ ਲੋਕਾਂ ਨੂੰ ਮ੍ਰਿਤਕ ਦੀ ਦੇਹ ਚੁੱਕ ਕੇ ਲਲਹੇੜੀ ਚੌਂਕ ਤੱਕ ਡੇਢ ਕਿਲੋਮੀਟਰ ਦਾ ਫਾਲਤੂ ਰਸਤਾ ਤਹਿ ਕਰਨਾ ਪੈਣਾ ਸੀ। ਜਿਸ ਨਾਲ ਹਰ ਦੁਖੀ ਪਰਿਵਾਰ ਦੀਆਂ ਮੁਸ਼ਕਲਾਂ ’ਚ ਵਾਧਾ ਹੋਣਾ ਸੀ।

WRITTEN BY