Skip to content
Independent perspectives. Global stories.
BREAKING

ਸਨੈਚਰਾਂ ਨੇ ਰਿਕਸ਼ਾ ਸਵਾਰ ਔਰਤ ਕੋਲੋਂ ਪਰਸ ਝੱਪਟਿਆ

Share this story

ਅੰਮ੍ਰਿਤਸਰ, 25 ਦਸੰਬਰ (ਬਲਜੀਤ ਸਿੰਘ)- ਪੁਲਿਸ ਥਾਣਾਂ ਸਿਵਲ ਲਾਇਨ ਦੇ ਇਲਾਕਾ ਮਕਬੂਲਰੋਡ ਵਿਖੇ ਦੋ ਮੋਟਰ ਸਾਇਕਲ ਸਵਾਰ ਸਨੈਚਰਾਂ ਵੱਲੋ ਇਕ ਰਿਕਸ਼ਾ ਸਵਾਰ ਔਰਤ ਕੋਲੋ ਉਸਦਾ ਪਰਸ ਝੱਪਟ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦੇ ਹੋਏ ਲਖਬੀਰ ਕੋਰ ਪਤਨੀ ਸਤਨਾਮ ਸਿੰਘ ਵਾਸੀ ਫੇਅਰਪੈਂਡ ਕਲੋਨੀ ਫਤਿਹਗੜ੍ਹ ਝੂੜੀਆਂ ਰੋਡ ਨੇ ਦਸਿਆ ਕਿ ਕਲ ਉਹ ਰਿਕਸ਼ਾ ਤੇ ਸਵਾਰ ਹੋ ਕੇ ਰੇਲਵੇ ਸ਼ਟੇਸ਼ਨ ਤੇ ਜਾ ਰਹੀ ਸੀ ਜਦ ਉਹ ਮਕਬੂਲ ਰੋਡ ਤੇ ਪਹੁੰਚੀ ਤਾਂ ਮੋੜ ਮੁੜਦਿਆ ਹੀ ਦੋ ਮੋਟਰ ਸਾਇਕਲ ਸਵਾਰ  ਨੋਜਵਾਨਾਂ  ਉੇਸਦੇ ਹੱਥ ਵਿਚ ਫੜਿਆਂ ਪਰਸ ਜਿਸ ਵਿਚ ਇਕ 31 ਗ੍ਰਾਮ ਸੋਨੇ ਦਾ ਬਿਸਕੱਟ, 4000  ਡਾਲਰ, ਦੋ ਚਾਂਦੀ ਦੀਆਂ ਵੰਗਾਂ ਦਾ ਜੋੜਾ, ਇਕ ਜੋੜੀ ਕੰਨਾਂ ਦੀ ਵਾਲੀਆਂ, 6/7 ਨੱਕ ਵਿਚ ਪਾਉਣ ਵਾਲੇ ਸੋਨੇ ਦੇ ਕੋਕੇ, ਇਕ ਸੋਨੇ ਦੀ ਚੇਨ, 3 ਸੋਨੇ ਦੀਆ ਮੁੰਦਰੀਆਂ, 2 ਏਟੀਐਮ ਕਾਰਡ, ਇਕ ਸਟੇਟ ਬੈਂਕ ਆਫ ਇੰਡਿਆ ਦੀ ਕਾਪੀ ਸੀ ਝੱਪਟ ਕੇ ਫਰਾਰ ਹੋ ਗਏ। ਪੁਲਿਸ ਥਾਣਾਂ ਸਿਵਲ ਲਾਇਨ ਦੀ ਪੁਲਿਸ ਨੇ ਲਖਬੀਰ ਕੋਰ ਦੇ ਬਿਆਨਾਂ ਤੇ ਅਣਪਛਾਤੇ ਲੁਟੇਰਿਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

WRITTEN BY