ਖੰਨਾ, 24 ਦਸੰਬਰ- (ਸੁਖਵਿੰਦਰ ਸਿੰਘ ਸਲੌਦੀ)- ਅੱਜ ਬਾਅਦ ਦੁਪਿਹਰ ਖੰਨਾ ਕੋਲ ਉਸ ਵੇਲੇ ਇੱਕ ਵੱਡਾ ਹਾਦਸਾ ਹੋਣੋ ਟਲ ਲਿਆ ਜਦੋਂ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਖਟੜਾ ਹਾਈਵੇ ਦੀ ਤੇਜ ਰਫਤਾਰ ਬੱਸ ਸੰਤੁਲਨ ਵਿਗੜ ਜਾਣ ਕਾਰਨ ਸੜਕ ਦੇ ਕਿਨਾਰੇ ਅੰਡਰ ਬ੍ਰਿਜ ਦੀ ਬਣੀ ਕੰਧ ਨਾਲ ਐਨੀ ਜ਼ੋਰ ਨਾਲ ਟਕਰਾਈ ਕਿ ਬੱਸ ਦਾ ਅਗਲਾ ਹਿੱਸਾ ਦੋਫਾੜ ਹੋ ਗਿਆ ਤੇ ਮੂਹਰਲਾ ਸ਼ੀਸ਼ਾ ਟੁੱਟ ਗਿਆ ਜੋ ਕਿ ਅਗਲੀਆਂ ਸੀਟਾਂ ’ਤੇ ਬੈਠੀਆਂ ਸਵਾਰੀਆਂ ਦੇ ਲੱਗਿਆ। ਪਿਛਲੀਆਂ ਸੀਟਾਂ ਤੇ ਬੈਠੀਆਂ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ । ਖੰਨਾ ਦੀ ਸਦਰ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ। ਬਹੁਤ ਸਾਰੀਆਂ ਸਵਾਰੀਆਂ ਜਿਨਾ ਦੇ ਸੱਟਾਂ ਘੱਟ ਜਾਂ ਨਾਮਾਤਰ ਸਨ ਉਹ ਆਪਣੇ ਆਪ ਹੀ ਚਲੀਆਂ ਗਈਆਂ। ਖੰਨਾ ਦੇ ਆੲਂੀ ਵੀ ਹਸਪਤਾਲ ਵਿਚ ਜੇਰੇ ਇਲਾਜ ਅੰਜਲੀਨਾ 33 ਸਾਲ ਜੋ ਕਿ ਖੁਦ ਪੇਸ਼ੇ ਵਜੋਂ ਸਟਾਫ ਨਰਸ ਹੈ ਅਤੇ ਜਿਲਾ ਫਤਿਹਗੜ ਸਾਹਿਬ ਦੇ ਪਿੰਡ ਖੇੜਾ ਵਿਖੇ ਹਸਪਤਾਲ ਵਿਚ ਨੌਕਰੀ ਕਰਦੀ ਹੈ, ਆਪਣੇ ਪਤੀ ਜੌਹਨ ਨਾਲ ਸਰਹਿੰਦ ਤੋਂ ਇਸ ਬੱਸ ਵਿਚ ਬੈਠੀ ਸੀ । ੳਸ ਨੇ ਦੱਸਿਆ ਕਿ ਬੱਸ ਐਨੀ ਤੇਜ ਸੀ ਕਿ ਪਹਿਲਾਂ ਰਸਤੇ ਵਿਚ ਵੀ ਕਈ ਵਾਰ ਹਾਦਸਾ ਹੋਣੋ ਬਚਿਆ। ਉਹਨਾ ਕਿਹਾ ਕਿ ਕਈ ਸਵਾਰੀਆਂ ਨੇ ਬੱਸ ਹੌਲੀ ਚਲਾਉਣ ਲੲਂੀ
ਬੇਨਤੀ ਵੀ ਕੀਤੀ ਸੀ ਪਰ ਬੱਸ ਦੇ ਕੰਡਕਟਰ ਨੇ ਕਿਹਾ ਕਿ ਉਹਨਾਂ ਕੋਲ ਟਾਇਮ ਘੱਟ ਹੈ। ਜਦੋਂ ਬੱਸ ਖੰਨਾ ਨੇੜੇ ਅੰਬੂਜਾ ਸਿਟੀ ਦੇ ਸਾਹਮਣੇ ਪੁੱਜੀ ਤਾਂ ਅੱਗੇ ਜਾ ਰਹੇ ਕੈਂਟਰ ਨੂੰ ਪਾਸ ਕਰਨ ਦੇ ਚੱਕਰ ਵਿਚ ਸੰਤੁਲਨ ਗਵਾ ਕੇ ਪੁਲੀ ਦੀ ਕੰਧ ਤੇ ਜਾ ਚੜੀ। ਜ਼ਖਮੀ ਅੰਜਲੀਨਾ ਦੇ ਪਿਤਾ ਜੇਮਸ ਮਸੀਹ ਨੇ ਰੋਂਦਿਆਂ ਦੱਸਿਆ ਕਿ ਅੱਜ ਉਸਦੀ ਬੇਟੀ ਦਾ ਜਨਮ ਦਿਨ ਹੈ ਅਤੇ ਉਸਦੇ ਵਿਆਹ ਨੂੰ ਹਾਲੇ ਤਿੰਨ ਮਹੀਨੇ ਹੋਏ ਹਨ ਤੇ ਪਹਿਲਾਂ ਵੀ ਉਸਦੀ ਲੱਤ ਤੇ ਸੱਟ ਲੱਗੀ ਹੋਈ ਹੈ। ਕੁੱਲ ਜ਼ਖਮੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਕੁਝ ਸਵਾਰੀਆਂ ਦਾ ਕਹਿਣਾ ਸੀ ਕਿ ਥੋੜੀਆਂ ਬਹੁਤ ਸੱਟਾਂ ਸਾਰੀਆਂ ਸਵਾਰੀਆਂ ਦੇ ਹੀ ਲੱਗੀਆਂ ਹਨ। ਹਾਦਸਾ ਗ੍ਰਸਤ ਬੱਸ ਦਾ ਨੰਬਰ ਪੀਬੀ 11 ਏਸੀ 9925 ਹੈ। ਖੰਨਾ ਦੀ ਸਦਰ ਪੁਲੀਸ ਨੇ ਬੱਸ ਦੇ ਡਰ੍ਯਾਇਵਰ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



