Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਵੱਲੋਂ ‘ਸੁਸ਼ਾਸਨ ਦਿਵਸ’ ਉੱਤੇ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਦਾ ਵਾਅਦਾ

Share this story

ਰੇਲਵੇ ਦਾ ਨਿਜੀਕਰਨ ਹਰਗਿਜ਼ ਨਹੀਂ ਹੋਵੇਗਾ
Page-1_10 ਨਵੀਂ ਦਿੱਲੀ, 25 ਦਸੰਬਰ (ਪੀ. ਟੀ. ਲਾਇਵ)- ‘ਸੁਸ਼ਾਸਨ ਦਿਵਸ‘ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਕ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਉਪਲਬਧ ਕਰਾਉਣ ਦੇ ਵਾਅਦੇ ਤਹਿਤ ਸਰਕਾਰੀ ਪ੍ਰਕਿਰਿਆਵਾਂ ਨੂੰ ਨਵੇਂ ਸਿਰੇ ਤੋਂ ਆਕਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸੱਤ ਮਹੀਨਿਆਂ ’ਚ ‘ਨਾਗਰਿਕ ਪਹਿਲਾ’ ਦੇ ਮੰਤਰ ਨੂੰ ਆਧਾਰ ਬਣਾ ਕੇ ਕੰਮ ਕੀਤਾ ਹੈ ਅਤੇ ਉਹ ਇਕ ਅਜਿਹਾ ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਦੇਣ ਲਈ ਪ੍ਰਤੀਬੱਧ ਹੈ ਜੋ ਆਮ ਲੋਕਾਂ ਦੇ ਭਲੇ ਲਈ ਕੰਮ ਕਰੇ।ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੇ 90ਵੇਂ ਜਨਮ ਦਿਨ ’ਤੇ ਆਯੋਜਿਤ ‘ਸੁਸ਼ਾਸਨ ਦਿਵਸ’ ’ਤੇ ਮੋਦੀ ਨੇ ਆਪਣੇ ਸੰਦੇਸ਼ ’ਚ ਕਿਹਾ ਕਿ ਇਕ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਦੇਣ ਦਾ ਉਨ੍ਹਾਂ ਨੇ ਵਾਅਦਾ ਕੀਤਾ ਸੀ ਅਤੇ ਉਹ ਉਸ ਨੂੰ ਪੂਰਾ ਕਰਨਗੇ।

ਇਸ ਦੌਰਾਨ ਵਾਰਾਨਸੀ ਦੇ ਰੇਲ ਕਾਰਖਾਨੇ ਵਿਖੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਭਰੋਸਾ ਦਿੱਤਾ ਕਿ ਰੇਲਵੇ ਦਾ ਨਿਜੀਕਰਨ ਹਰਗਿਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੇਲਵੇ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਉਨ੍ਹਾਂ ਨੇ ਦੇਸ਼ ਭਰ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਵੀ ਕਈ ਵਾਰ ਆਖਿਆ ਹੈ ਕਿ ਬਚਪਨ ਵਿੱਚ ਉਹ ਆਪਣੇ ਪਰਿਵਾਰ ਦੀ ਮਦਦ ਲਈ ਰੇਲਵੇ ਸਟੇਸ਼ਨ ’ਤੇ ਚਾਹ ਵੇਚਦੇ ਰਹੇ ਹਨ।

WRITTEN BY