Skip to content
Independent perspectives. Global stories.
BREAKING

ਮਜੀਠੀਆ ਜਾਣਬੁਝ ਕੇ ਸੰਮਨਾਂ ਬਾਰੇ ਕਰ ਰਹੇ ਹਨ ਗੁੰਮਰਾਹ : ਬਾਜਵਾ ‘

Share this story

ਜਾਂਚ ਦੌਰਾਨ ਕੀਤੇ ਖੁਲਾਸਿਆਂ ਦੇ ਅਧਾਰ ’ਤੇ ਸੰਮਨ ਭੇਜਿਆ
Page-1_06 ਜਲੰਧਰ/ਚੰਡੀਗੜ੍ਹ, 25 ਦਸੰਬਰ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਇਹ ਕਹਿ ਕਿ ਇਨਫੋਰਸਮੇਂਟ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਸਿਰਫ ਗਵਾਹ ਵਜੋਂ, ਨਾ ਕਿ ਦੋਸ਼ੀ ਵਜੋਂ ਸੰਮਨ ਭੇਜਿਆ ਹੈ, ਜਾਣਬੁਝ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਈ.ਡੀ ਨੇ ਮੰਤਰੀ ਨੂੰ ਦੋਸ਼ੀ ਵਿਅਕਤੀਆਂ ਵੱਲੋਂ ਜਾਂਚ ਦੌਰਾਨ ਕੀਤੇ ਖੁਲਾਸਿਆਂ ਦੇ ਅਧਾਰ ’ਤੇ ਸੰਮਨ ਭੇਜਿਆ ਹੈ। ਦੋਸ਼ੀਆਂ ਨੇ ਆਪਣੇ ਬਿਆਨਾਂ ’ਚ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਦੀ ਸਪਲਾਈ ਮੰਤਰੀ ਦੀ ਸ਼ੈਅ ’ਤੇ ਕੀਤੀ ਜਾਂਦੀ ਸੀ, ਜਿਹੜਾ ਅਪਰਾਧ ’ਚ ਸ਼ਾਮਿਲ ਹੈ ਅਤੇ ਉਸਨੇ ਸਰਗਰਮੀ ਨਾਲ ਇਸ ਰੈਕੇਟ ’ਚ ਸਹਾਇਤਾ ਦਿੱਤੀ। ਇਸ ਤੋਂ ਇਲਾਵਾ ਮੰਤਰੀ ਨੇ ਨਸ਼ਾ ਤਸਕਰਾਂ ਵਿਚਾਲੇ ਲੜਾਈਆਂ ਨੂੰ ਨਿਬੇੜਨ ’ਚ ਸਰਗਰਮ ਭੂਮਿਕਾ ਨਿਭਾਈ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਉਨ੍ਹਾਂ ਨੂੰ ਆਪਣਾ ਰੈਕੇਟ ਚਲਾਉਣ ਲਈ ਸੁਰੱਖਿਆ ਉਪਲਬਧ ਕਰਵਾਈ।

ਉਨ੍ਹਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ, ਜਿਸ ’ਚ ਜਾਂਚ ਏਜੰਸੀਆਂ ਪੜਤਾਲ ਕਰਦੀਆਂ ਹਨ ਅਤੇ ਸਬੂਤ ਇਕੱਠੇ ਕਰਦੀਆਂ ਹਨ, ਜਿਹੜੀ ਜਾਂਚ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਅਧੀਨ ਬਣੇ ਸਪੈਸ਼ਲ ਕੋਰਟ ਸਾਹਮਣੇ ਚਾਰਜਸ਼ੀਟ ਦਾਖਲ ਕਰਨ ਤੱਕ ਜਾਰੀ ਰਹਿੰਦੀ ਹੈ। ਇਸ ਲੜੀ ਹੇਠ ਇਹ ਕਹਿਣਾ ਕਿ ਮਜੀਠੀਆ ਨੂੰ ਨਸ਼ਾ ਤਸਕਰਾਂ ਵੱਲੋਂ ਕੀਤੇ ਖੁਲਾਸਿਆਂ ਦੇ ਅਧਾਰ ’ਤੇ ਮਾਮਲੇ ’ਚ ਸਿੱਧੀ ਤੇ ਸਪੱਸ਼ਟ ਸ਼ਮੂਲੀਅਤ ਦੇ ਕਥਿਤ ਦੋਸ਼ਾਂ ਹੇਠ ਗਵਾਹ ਵਜੋਂ ਸੰਮਨ ਭੇਜਿਆ ਗਿਆ ਸੀ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ। ਮਜੀਠੀਆ ਨੂੰ ਬਹੁ ਕਰੋੜੀ ਨਸ਼ਾ ਤਸਕਰੀ ਦੇ ਰੈਕੇਟ ’ਚ ਉਸਦੀ ਸ਼ਮੂਲਿਅਤ ਹੇਠ ਸੰਮਨ ਭੇਜਿਆ ਗਿਆ ਸੀ, ਜਿਸਦੇ ਅਧੀਨ ਈ.ਡੀ. ਉਸਦੇ ਨਸ਼ਾ ਤਸਕਰਾਂ ਨਾਲ ਪੈਸਿਆਂ ਦੇ ਲੈਣ ਦੇਣ, ਨਾਰਕੋਟਿਕ ਬਿਜਨੇਸ ’ਚ ਹਿੱਸੇਦਾਰੀ ਅਤੇ ਅਜਿਹੇ ਮਾਮਲਿਆਂ ’ਚ ਪ੍ਰਾਪਰਟੀ ਅਕਵਾਇਰ ਕਰਨ ਦੀ ਜਾਂਚ ਕਰ ਰਹੀ ਹੈ। ਮਜੀਠੀਆ ਖਿਲਾਫ ਐਨ.ਡੀ.ਪੀ.ਐਸ ਐਕਟ 1985 ਹੇਠ ਉਕਸਾਉਣ ਅਤੇ ਅਪਰਾਧਿਕ ਸਾਜਿਸ਼ ਰੱਚਣ ਤੋਂ ਇਲਾਵਾ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੀਆਂ ਕਈ ਧਾਰਾਵਾਂ ਹੇਠ ਸਤਪ੍ਰੀਤ ਸਿੰਘ ਉਰਫ ਸੱਤਾ, ਪਰਮਿੰਦਰ ਸਿੰਘ ਪਿੰਦੀ, ਅਮਰਿੰਦਰ ਸਿੰਘ ਲਾਡੀ, ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਹੋਰਨਾਂ ਨਾਲ ਦੋਸ਼ ਲਗਾਏ ਗਏ ਹਨ।

WRITTEN BY