Skip to content
Independent perspectives. Global stories.
BREAKING

ਸਰਕਾਰ ਖਿਲਾਫ਼ ਖਾਲੀ ਥਾਲੀਆਂ ਨਾਲ ਰੋਸ ਮਾਰਚ ਕੱਲ੍ਹ

Share this story

ਬਰਨਾਲਾ, 24 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)- ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀ ਕੁਕ ਵਰਕਰ ਯੂਨੀਅਨ ਦੀ ਅਗਵਾਈ ਵਿੱਚ 26 ਦਸੰਬਰ ਨੂੰ ਅਪਣੀਆਂ ਮੰਗਾਂ ਨੂੰ ਲੈ ਕੇ ਡੀ.ਸੀ. ਦਫ਼ਤਰ ਅੱਗੇ ਰੋਸ ਧਰਨਾ ਦੇਣਗੇ। ਯੂਨੀਅਨ ਆਗੂ ਅਸ਼ੋਕ ਕੁਮਾਰ ਤੇ ਬੀਬੀ ਹਰਪਾਲ ਕੌਰ ਨੇ ਸਾਡੇ ਪੱਤਰਕਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਯੂਨੀਅਨ ਵੱਲੋਂ ਸਰਵ-ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਦੀ ਤਰਜ਼ ਤੇ ਉਹਨਾਂ ਨੂੰ ਵੀ ਗਰੇਡ-ਪੇ ਦੇ ਅਨੁਸਾਰ ਸਕੇਲ ਦੇ ਕਿ ਵੇਤਨ ਵਿੱਚ ਵਾਧਾ ਕਰਨ ਲਈ ਸੰਘਰਸ਼ ਜਾਰੀ ਹੈਂ, ਪਰੰਤੂ ਸਰਕਾਰ ਉਨਾਂ ਦੀਆਂ ਮੰਗਾਂ ਤੇ ਚੁੱਪੀ ਸਾਧੀ ਬੈਠੀ ਹੈ। ਜਿਸ ਕਰਕੇ ਕੁਕ ਵਰਕਰ ਵਿੱਚ ਰੋਸ ਹੈਂ। ਉਹਨਾਂ ਕਿਹਾ ਕਿ 26 ਦਸੰਬਰ ਨੂੰ ਰੋਸ ਧਰਨੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਸਰਕਾਰ ਦੇ ਖਿਲਾਫ ਖਾਲੀ ਥਾਲੀਆਂ ਲੈ ਕੇ ਰੋਸ ਮਾਰਚ ਕੱਢਿਆ ਜਾਵੇਗਾ, ਤਾਕਿ ਗੂੰਗੀ-ਬੋਲੀ ਸਰਕਾਰ ਦੇ ਕੰਨਾਂ ਵਿੱਚ ਅਪਣੀ ਆਵਾਜ਼ ਪਹੁੰਚਾਈ ਜਾ ਸਕੇ। ਇਸ ਮੌਕੇ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਅਤੇ ਹੋਰ ਵੀ ਕਈ ਆਗੂ ਹਾਜ਼ਰ ਸਨ।

WRITTEN BY