Skip to content
Independent perspectives. Global stories.
BREAKING

ਹਰਿਆਣਾ ’ਚ ਈ-ਰਜਿਸਟਰੀ ਪ੍ਰਣਾਲੀ ਅੱਜ ਤੋਂ ਸ਼ੁਰੂ

Share this story

ਚੰਡੀਗੜ੍ਹ, 24 ਦਸੰਬਰ (ਨਾਗਪਾਲ)– ਹਰਿਆਣਾ ਵਿਚ 25 ਦਸੰਬਰ ਦਾ ਸੁਸ਼ਾਸਨ ਦਿਵਸ ਮੌਕੇ ’ਤੇ ਰਾਜ ਦੇ 8 ਜਿਲ੍ਹਿਆਂ ਦੇ ਮੁੱਖ ਦਫ਼ਤਰ ਸਥਿਤ ਤਹਿਸੀਲਾਂ ਵਿਚ ਪਾਰਦਰਸ਼ੀ ਰਜਿਸਟਰੀ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ।ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਾਰਦਰਸ਼ੀ ਰਜਿਸਟਰੀ ਪ੍ਰਣਾਲੀ ਦੇ ਪਹਿਲੇ ਪੜਾਅ ਵਿਚ ਜਿਲਾ ਕੁਰੂਕਸ਼ੇਤਰ, ਯਮੁਨਾਨਗਰ, ਰਿਵਾੜੀ, ਰੋਹਤਕ, ਜੀਂਦ, ਕੈਥਲ, ਕਰਨਾਲ ਅਤੇ ਫ਼ਰੀਦਾਬਾਦ ਦੇ ਜਿਲਾ ਮੁੱਖ ਦਫ਼ਤਰ ਸਥਿਤ ਤਹਿਸੀਲਾਂ ਵਿਚ ਸ਼ੁਰੂ ਕੀਤੀ ਜਾਵੇਗੀ।  ਇਸ ਨਵੀਂ ਪ੍ਰਣਾਲੀ ਨਾਲ ਰਜਿਸਟਰੇਸ਼ਨ ਵਿਚ ਪਾਰਦਰਸ਼ਤਾ ਆਵੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ ਅਤੇ ਜਨਤਾ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ।  ਰਜਿਸਟਰੀਆਂ ਨਿਰਧਾਰਿਤ ਸਮੇਂ ਵਿਚ ਹੋਣਗੀਆਂ।  ਰਜਿਸਟਰੀਆਂ ਵਿਚ ਭ੍ਰਿਸ਼ਟਾਚਾਰ ਖ਼ਤਮ ਹੋਵੇਗਾ ਅਤੇ ਜਨਤਾ ਨੂੰ ਵਿਚੋਲਿਆ ਤੋਂ ਛੁੱਟਕਾਰਾ ਮਿਲੇਗਾ। ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਪਾਰਦਰਸ਼ੀ

ਰਜਿਸਟਰੀ ਪ੍ਰਣਾਲੀ ਦੀ ਸ਼ੁਰੂਆਤ ਰੋਹਤਕ ਤੋਂ ਕਰਨਗੇ।  ਇਸੇ ਤਰ੍ਹਾਂ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਜਗਾਧਾਰੀ, ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਅਤੇ ਸਹਿਕਾਰਤਾ ਮੰਤਰੀ ਵਿਕਰਮ ਸਿੰਘ ਯਾਦਵ ਜਿਲਾ ਰਿਵਾੜੀ ਤੋਂ, ਸਿਹਤ ਮੰਤਰੀ ਅਨਿਲ ਵਿਜ ਜਿਲਾ ਕੈਥਲ ਤੋਂ, ਲੋਕ ਨਿਰਮਾਣ ਮੰਤਰੀ ਰਾਓ ਨਰਬੀਰ ਸਿੰਘ ਜਿਲਾ ਫ਼ਰੀਦਾਬਾਦ ਤੋਂ, ਸਮਾਜ ਕਲਿਆਣ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਥਾਨੇਸਾਰ ਜਿਲਾ ਕੁਰੂਕਸ਼ੇਤਰ ਤੋਂ, ਖੁਰਾਕ ਅਤੇ ਸਪਲਾਈ ਮੰਤਰੀ ਕਰਣ ਦੇਵ ਕੰਬੋਜ, ਜਿਲਾ ਕਰਨਾਲ ਤੋਂ, ਉਚਾਨਾ ਦੀ ਵਿਧਾਇਕਾ ਸ੍ਰੀਮਤੀ ਪ੍ਰੇਮ ਲਤਾ ਜਿਲਾ ਜੀਂਦ ਤੋਂ ਪ੍ਰਣਾਲੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦਸਿਆ ਕਿ ਰਜਿਸਟਰੀ ਕਰਵਾਉਣ ਵਿਚ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿਕੱਤ ਨਾ ਆਵੇ ਇਸ ਦੇ ਹੱਲ ਲਈ ਮਾਲ ਵਿਭਾਗ ਦੀ ਵੈਬਸਾਇਟ ਾ.ਜੳਮੳਬੳਨਦ.ਿਨਚਿ.ਨਿ ’ਤੇ ਰਜਿਸਟਰੀ ਕਰਵਾਉਣ ਲਈ ਲੋਂੜੀਦੀ ਦਸਤਾਵੇਜਾਂ ਦੀ ਸੂਚੀ ਉਪਲੱਬਧ ਹੋਵੇਗੀ।

WRITTEN BY