ਨਵਾਂਸਹਿਰ, 24 ਦਸੰਬਰ (ਵਿਜੇ ਜਯੋਤੀ)- ਮਾਲਟਾ ਕਿਸ਼ਤੀ ਦੁਖਾਂਤ ਨੂੰ ਅੱਜ ਭਾਵੇਂ 18 ਸਾਲ ਹੋ ਗਏ ਹਨ, ਪਰ ਇਸ ਦੇ ਜ਼ਖਮ ਅੱਜ ਵੀ ਦੋਆਬੇ ਦੇ ਲੋਕਾਂ ਦੇ ਦਿਲਾਂ ਵਿੱਚ ਹਰੇ ਹਨ। ਇਹ ਹਾਦਸਾ 24-25 ਦਸੰਬਰ 1996 ਦੀ ਰਾਤ ਨੁੰ ਹੋਇਆ ਸੀ ਜਿਸ ਵਿੱਚ ਲਗਭਗ 300 ਨੋਜਵਾਨ ਜੋ ਕਿ ਭਾਰਤ, ਪਾਕਿਸਤਾਨ ਅਤੇ ਸ੍ਰੀਲੰਕਾ ਦੇ ਸਨ। ਉਨਾਂ ਵਿੱਚੋ ਤਕਰੀਬਨ 170 ਨੌਜਵਾਨ ਦੋਆਬੇ ਇਲਾਕੇ ਦੇ ਸਨ। ਜੋ ਨੋਜਵਾਨ ਉਸ ਸਮੇਂ ਮੋਤ ਦੇ ਮੂਹ ਵਿੱਚ ਪਏ ਸੀ ਨਾਂ ਤਾਂ ਅਜ ਤੱਕ ਉਨ੍ਹਾਂ ਦੀਆਂ ਲਾਸ਼ਾਂ ਮਿਲਿਆਂ ਤੇ ਨਾਂ ਹੀ ਉਨਾਂ ਦਾ ਕੋਈ ਸਮਾਨ ਘਰ ਪੁਜਿਆ। ਇਥੋ ਤਕ ਕਿ ਕਿਸ਼ਤੀ ਦਾ ਚਾਲਕ ਵੀ ਨਹੀ ਮਿਲ ਸਕਿਆ। ਮਾਰੇ ਗਏ ਨੋਜਵਾਨਾਂ ਦੇ ਘਰ ਦੇ ਅਜੇ ਵੀ ਇਸ ਹਾਦਸੇ ਨੁੂੰ ਮਨਣ ਲਈ ਤਿਆਰ ਨਹੀ ਹਨ ਅਤੇ ਕਈ ਨੋਜਵਾਨਾ ਦੇ ਘਰਦੇ ਅਜ ਵੀ ਉਨਾਂ ਦੇ ਆਉਣ ਦੀ ਉਡੀਕ ਕਰਦੇ ਹਨ।ਨਵਾਂਸਹਿਰ ਦੇ ਪਿੰਡ ਸਲੋਹ ਦੇ 19 ਸਾਲ੍ਹਾ ਤਜਿੰਦਰ ਸਿੰਘ,ਪਿੰਡ ਮੰਗੂਵਾਲ ਦੇ ਸੁਰਿੰਦਰਪਾਲ ਸਿੰਘ ਤੇ ਪਿੰਡ
ਹਾਜੀਪੁਰ ਦੇ ਚੂਹੜ ਸਿੰਘ ਦੇ ਮਾਰੇ ਜਾਣ ਦੀ ਖਬਰ ਕਈ ਵਰੇ ਪਹਿਲਾਂ ਸੱਚ ਮੰਨ ਲਿਆ ਗਿਆ ਸੀ ਪਰ ਸੰਜੀਵ ਕੁਮਾਰ ਉਰਫ ਸੰਜੂ ਕੁਲਾਮ ਰੋਡ ਨਵਾਂਸਹਿਰ,ਸੁਖਦੇਵ ਸਿੰਘ ਉਰਫ ਬਿਟੂ ਭਾਰਟਾ ਕਲਾਂ ਨਵਾਂਸਹਿਰ ਸੁਖਵੀਰ ਸਿੰਘ ਪੱਪੂ ਪਿੰਡ ਬਸਿਆਲਾ ਗੜਸੰਕਰ ਤੋਂ ਇਲਾਵਾ ਸੈਂਕੜੇ ਨੋਜਵਾਨਾਂ ਦਾ ਅਜ ਵੀ ਉਨ੍ਹਾਂ ਦੇ ਘਰ ਦੇ ਇੰਤਜਾਰ ਕਰਦੇ ਹਨ। ਹਾਦਸੇ ਤੋਂ ਬਾਅਦ ਪੀੜਤ ਪਰੀਵਾਰਾਂ ਵਲੋ ਸਰਕਾਰ ਦੇ ਲੱਖਾਂ ਤਰਲੇ ਕੀਤੇ ਗਏ ਪਰ ਉਨਾਂ ਦੀ ਇੱਕ ਨਾਂ ਸੁਣੀ ਗਈ ਇਸ ਮੋਕੇ ਜਰੂਰਤ ਸਮਝਦਿਆਂ ਮਾਲਟਾ ਕਿਸ਼ਤੀ ਹਾਦਸਾ ਸੰਘਰਸ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਸਦੀ ਅਗਵਾਈ ਬਲਵੰਤ ਸਿੰਘ ਨੂੰ ਸੋਂਪੀ ਗਈ। ਸ੍ਰੀ ਖੇੜਾ ਨੇ ਦਸਿਆ ਕਿ ਕਈ ਯਤਨਾਂ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਮੁਲਾਕਾਤ ਕਰਨ ਦਾ ਮੋਕਾ ਮਿਲਿਆ ਸੀ।ਜਦੋ ਉਨਾਂ ਨੂੰ ਦਸਿਆ ਗਿਆ ਕਿ ਮਰਨ ਵਾਲਿਆਂ ਵਿੱਚ ਸਭ ਤੋ ਵੱਧ ਉਨਾਂ ਦੇ ਆਪਣੇ ਇਲਾਕੇ ਨਾਲ ਸਬੰਧਤ ਹਨ ਤਾਂ ਉਨਾਂ ਕਿਹਾ ਸੀ ਕਿ ਉਹ ਜਲਦੀ ਹੀ ਮਾਲਟਾ ,ਇਟਲੀ ਤੇ ਗਰੀਸ਼ ਲਈ ਡੇਲੀਗੇਸ਼ਨ ਭੇਜਨਗੇ ਉਨਾਂ ਵਲੋ ਹਾਈ ਪਾਬਰ ਕਾਇਮ ਕਰਨ ਦਾ ਭਰੋਸਾ ਵੀ ਦਵਾਇਆ ਗਿਆ ਸੀ।
ਸ੍ਰੀ ਖੇੜਾ ਨੇ ਦਸਿਆ ਕਿ ਇਸ ਦੁਖਾਤ ਦੇ ਦੋਸ਼ੀ 30 ਏਜੰਟਾਂ ਅਤੇ ਸਬ-ਏਜੰਟਾ ਖਿਲਾਫ਼ ਦਿੱਲੀ ਮੁਕੱਦਮਾ ਦਰਜ ਕੀਤਾ ਗਿਆ ਸੀ ਮੁਕਦਮੇ ਦੀ ਸੁਨਵਾਈ ਦਿਲੀ ਦੀ ਰੋਹਿਨੀ ਅਦਾਲਤ ਵਿੱਚ ਚਲ ਰਹੀ ਹੈ ਸਾਰੇ ਮੁਲਾਜਮ ਨਾਂ ਇਕਠੇ ਹੋਣ ਕਰਕੇ ਅਦਾਲਤੀ ਰੁਕਾਵਟ ਸੀ ਹੁਣ ਮਾਰਚ ਵਿੱਚ ਮਾਮਲੇ ਦੀ ਸੁਨਵਾਈ ਹੋਣੀ ਹੈ।



