Skip to content
Independent perspectives. Global stories.
BREAKING

ਭਾਜਪਾ ਅਕਾਲੀਆਂ ਦੇ ਗੁਨਾਹਾਂ ’ਚ ਬਰਾਬਰ ਦੀ ਭਾਈਵਾਲ : ਬਾਜਵਾ

Share this story

Page-1_15 ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਸਿਰਫ ਸਿਆਸੀ ਸਾਂਝੇਦਾਰ ਹੀ ਨਹੀਂ ਹੈ, ਬਲਕਿ ਇਹ ਉਸਦੇ ਗੁਨਾਹਾਂ ‘ਚ ਵੀ ਬਰਾਬਰ ਦੀ ਸਾਂਝੇਦਾਰ ਹੈ, ਜਿਹੜੀ ਨਸ਼ਾ ਤਸਕਰੀ ਦੇ ਮਾਮਲੇ ‘ਚ ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਦਾ ਅਸਤੀਫਾ ਲੈਣ ਸਬੰਧੀ ਆਪਣੇ ਐਲਾਨੇ ਸਟੈਂਡ ਤੋਂ ਰਾਤੋਂ ਰਾਤ ਪਿ¤ਛੇ ਹ¤ਟ ਗਈ ਹੈ।ਉਨ੍ਹਾਂ ਨੇ ਕਿਹਾ ਕਿ ਭਾਜਪਾ ਵ¤ਲੋਂ ਅ¤ਜ ਵਿਧਾਨ ਸਭਾ ’ਚ ਕਾਂਗਰਸ ਦੇ ਲਿਆਉਂਦੇ ਬੇਭਰੋਸਗੀ ਮਤੇ ਦਾ ਵਿਰੋਧ ਕਰਨ ਨਾਲ ਨਸ਼ਾ ਤਸਕਰੀ ਦੇ ਮੁ¤ਦੇ ’ਤੇ ਉਸਦਾ ਭਾਂਡਾਫੋੜ ਹੋ ਗਿਆ ਹੈ। ਇਥੇ ਮੁ¤ਦਾ ਇਹ ਨਹੀਂ ਹੈ ਕਿ ਕਾਂਗਰਸ ਵਿਧਾਨ ਸਭਾ ’ਚ ਪ੍ਰਸਤਾਅ ਪਾਸ ਕਰਵਾਉਣ ‘ਚ ਸਫਲ ਹੋਈ ਜਾਂ ਫਿਰ ਨਹੀਂ। ਸਾਡੀ ਸੋਚ ਇਸ ਮੁ¤ਦੇ ‘ਤੇ ਟਿ¤ਕੀ ਸੀ। ਜਿਸ ‘ਤੇ ਦੋਨਾਂ ਪਾਰਟੀਆਂ ਦਾ ਅਸਲੀ ਚੇਹਰਾ ਸਾਹਮਣੇ ਆ ਗਿਆ ਹੈ। ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵ¤ਲੋਂ ਪੰਜਾਬ ’ਚ ਨਸ਼ਿਆਂ ਦੇ ਜ਼ਹਿਰ ‘ਤੇ ਪ੍ਰਗਟਾਈ ਚਿੰਤਾ ਮਗਰਮ¤ਛ ਦੇ ਅ¤ਥਰੂਆਂ ਤੋਂ ਵ¤ਧ ਕੇ ਕੁਝ ਨਹੀਂ ਸੀ। ਜੇ ਉਹ ਗੰਭੀਰ ਹੁੰਦੇ ਤਾਂ ਉਹ

ਆਪਣੀ ਪਾਰਟੀ ਨੂੰ ਇਸ ਗੰਭੀਰ ਮੁ¤ਦੇ ‘ਤੇ ਲਿਆਉਂਦੇ ਨੋ ਕਾਨਫੀਡੇਂਸ ਮੋਸ਼ਨ ਦਾ ਸਮਰਥਨ ਕਰਨ ਦੇ ਨਿਰਦੇਸ਼ ਦਿੰਦੇ।ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦਾ ਇਸ ਮੁ¤ਦੇ ‘ਤੇ ਪ¤ਖ ਕੋਈ ਨਵਾਂ ਨਹੀਂ ਹੈ, ਕਿਉਂਕਿ ਮਜੀਠੀਆ ਡਿਪਟੀ ਮੁ¤ਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਕਾਰਨ ਪ੍ਰਮੁ¤ਖ ਪਰਿਵਾਰ ਦਾ ਹਿ¤ਸਾ ਹੈ। ਅਕਾਲੀ ਦਲ ਮਜੀਠੀਆ ਦਾ ਬਚਾਅ ਕਰਨ ਲਈ ਵਚਨਬ¤ਧ ਹੈ। ਜਦਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਕਿਉਂ ਭਾਜਪਾ ਨੇ ਇਕੋ ਦਮ ਆਪਣਾ ਪਾਸਾ ਪਲਟ ਲਿਆ, ਬਾਵਜੂਦ ਇਸਦੇ ਕਿ ਇਸਦੇ ਆਗੂ ਦੇਰ ਸ਼ਾਮ ਤ¤ਕ ਮਜੀਠੀਆ ਦਾ ਅਸਤੀਫਾ ਮੰਗਣ ਸਬੰਧੀ ਬਿਆਨ ਜਾਰੀ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਇਹ ਮੁ¤ਦਾ ਸਿਰਫ ਪੰਜਾਬ ਭਾਜਪਾ ਨਾਲ ਜੁੜਿਆ ਨਹੀਂ ਹੈ। ਬਲਕਿ ਪ੍ਰਧਾਨ ਮੰਤਰੀ ਨੂੰ ਇਸ ਮੁ¤ਦੇ ‘ਤੇ ਆਪਣੀ ਪਾਰਟੀ ਦਾ ਪ¤ਖ ਸਪ¤ਸ਼ਟ ਕਰਨਾ ਚਾਹੀਦਾ ਹੈ, ਜਿਹੜਾ ਨਾ ਸਿਰਫ ਪੰਜਾਬ, ਬਲਕਿ ਪੂਰੇ ਦੇਸ਼ ਨਾਲ ਜੁੜਿਆ ਹੈ। ਤੁਸੀਂ ਇਕੋ ਵਕਤ ਦੋ ਕਿਸ਼ਤੀਆਂ ‘ਤੇ ਪੈਰ ਨਹੀਂ ਰ¤ਖ ਸਕਦੇ। ਇਸ ਲੜੀ ਹੇਠ ਭਾਜਪਾ ਨੂੰ ਹਿੰਦੂ ਰਾਸ਼ਟਰ ਜਾਂ ਧਰਮ ਪਰਿਵਰਤਨ ਵਰਗੀਆਂ ਸਮਾਜਿਕ ਪ੍ਰੇਸ਼ਾਨੀਆਂ ਪੈਦਾ ਕਰਨ ਦੀ ਬਜਾਏ ਲੋਕ ਹਿ¤ਤ ਨਾਲ ਜੁੜੇ ਮੁ¤ਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਮੋਦੀ ਨੂੰ ਦੇਸ਼ ਨੂੰ ਦ¤ਸਣਾ ਚਾਹੀਦਾ ਹੈ ਕਿ ਕਿਉਂ ਉਨ੍ਹਾਂ ਦੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿ¤ਤਾ ਹੈ।

WRITTEN BY