ਸੰਗਰੂਰ, 23 ਦਸੰਬਰ- ਡਾ. ਇੰਦੂ ਮਲਹੋਤਰਾ ਇੱਕ ਪੀਸੀਐਸ ਅਧਿਕਾਰੀ ਦੇ ਤੌਰ ’ਤੇ ਜ਼ਿਲ੍ਹਾ ਸੰਗਰੂਰ ਵਿੱਚ ਐਸਡੀਐਮ ਮਲੇਰਕੋਟਲਾ, ਐਸਡੀਐਮ ਧੁੂਰੀ, ਐਸਡੀਐਮ ਸੰਗਰੂਰ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸੰਗਰੂਰ, ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਆਈ ਏ ਐ¤ਸ ਦੀ ਤਰੱਕੀ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਜ਼ਿਲ੍ਹਾ ਬਰਨਾਲਾ, ਡਿਪਟੀ ਕਮਿਸ਼ਨਰ ਜ਼ਿਲ੍ਹਾ ਸੰਗਰੂਰ ਰਹੀ ਹੈ। ਜ਼ਲ੍ਹੇ ਦੇ ਵਿੱਚ ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ, ਐਸਡੀਐਮ ਅਤੇ ਹੋਰ ਮਾਲ ਮਹਿਕਮੇ ਦੇ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪਈ ਰਹਿੰਦੀ ਸੀ। ਇਮਾਨਦਾਰ ਅਫਸਰ ਜਾਂ ਮੁਲਾਜ਼ਮ ਇਸ ਅਧਿਕਾਰੀ ਤੋਂ ਬਹੁਤ ਦੁਖੀ ਰਹਿੰਦੇ ਸਨ, ਕਿਉਂਕਿ ਉਨ੍ਹਾਂ ਨੂੰ ਵੱਡੀਆਂ ਵਗਾਰਾਂ ਪੈਂਦੀਆਂ ਸਨ। ਇਸ ਗੱਲ ਦੀ ਆਮ ਚਰਚਾ ਰਹੀ ਹੈ ਕਿ ਡਾ. ਇੰਦੂ ਮਲਹੋਤਰਾ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਕੇ ਕਰੋੜਾਂ ਰੁਪਏ ਦੀ ਚੱਲ-ਅੱਚਲ ਜਾਇਦਾਦ ਖਰੀਦੀ ਹੈ। ਇੱਕ ਮਾਲ ਮਹਿਕਮੇ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਜਾਣਕਾਰੀ ਦਿੱਤੀ ਕਿ ਇਹ ਬਿਨਾ ਰਿਸ਼ਵਤ ਲਏ ਮੁਲਾਜ਼ਮਾਂ ਦਾ
ਕੋਈ ਵੀ ਕੰਮ ਨਹੀਂ ਕਰਦੀ ਸੀ। ਜੇ ਕਿਸੇ ਮੁਲਾਜ਼ਮ ਦੀ ਤਰੱਕੀ ਹੋਣੀ ਹੁੰਦੀ ਤਾਂ ਉਨ੍ਹਾਂ ਤੋਂ ਵੀ ਲੱਖਾਂ ਰੁਪਏ ਬਟੋਰੇ ਜਾਂਦੇ ਸਨ। ਪਿੰਡ ਕਿਲ੍ਹਾ ਹਕੀਮਾਂ ਦੇ ਵਿੱਚ ਇਸ ਅਧਿਕਾਰੀ ਨੇ ਖਸਰਾ ਨੰ. 55/14/2(5-8) 15(8-00), 16(8-00) ਕੁੱਲ 21 ਕਨਾਲ 8 ਮਰਲੇ ਨਿਕਾਸੀ ਭੌਂ ਵੀਹ ਲੱਖ ਰੁਪਏ ਰਿਸ਼ਵਤ ਲੈ ਕੇ ਬਲਦੇਵ ਸਿੰਘ, ਸੁਖਦੇਵ ਸਿੰਘ, ਧੀਰ ਸਿੰਘ ਪੁੱਤਰਾਨ ਕਰਨੈਲ ਸਿੰਘ ਵਾਸੀ ਕਿਲ੍ਹਾ ਹਕੀਮਾਂ ਨੂੰ ਗੈਰਕਾਨੂੰਨੀ ਅਲਾਟ ਕੀਤੀ। ਕਿਉਂਕਿ ਇਹ ਪਹਿਲਾਂ ਤੋਂ ਹੀ 10 ਏਕੜ ਤੋਂ ਵੱਧ ਖੇਤੀਬਾੜੀ ਵਾਲੀ ਜ਼ਮੀਨ ਦੇ ਮਾਲਕ ਸਨ ਅਤੇ ਪੰਜਾਬ ਸਰਕਾਰ ਮਾਲ ਅਤੇ ਮੁੜ ਵਸਾਊ ਵਿਭਾਗ (ਭੌਂ ਮਾਲੀਆ ਸ਼ਾਖਾ) ਦੇ ਪੱਤਰ ਨੰਬਰ 3/3/97 – ਭ-3/11079 ਮਿਤੀ 21-12-01 ਦੇ ਮੁਤਾਬਕ ਇਨ੍ਹਾਂ ਨੂੰ ਹੋਰ ਜ਼ਮੀਨ ਅਲਾਟ ਨਹੀਂ ਹੋ ਸਕਦੀ ਸੀ ਪਰੰਤੂ ਇੰਦੂ ਮਲਹੋਤਰਾ ਨੇ ਲਾਲਚ ਵਿੱਚ ਆ ਕੇ ਕਰੋੜਾਂ ਰੁਪਏ ਦੀ ਜ਼ਮੀਨ 18725 ਵਿਚ ਅਲਾਟ ਕਰ ਦਿੱਤੀ ਅਤੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ । ਇਸ ਨਿਕਾਸੀ ਭੌਂ ਦੀ ਗੈਰਕਾਨੂੰਨੀ ਅਲਾਟਮੈਂਟ ਵਿੱਚ ਇੱਕ ਤਹਿਸੀਲਦਾਰ, ਇੱਕ ਨਾਇਬ ਤਹਿਸੀਲਦਾਰ, ਇੱਕ ਕਾਨੂੰਗੋ ਅਤੇ ਪਟਵਾਰੀ ਵੀ ਦੋਸ਼ੀ ਹਨ। ਇਸ ਗੈਰਕਾਨੂੰਨੀ ਅਲਾਟਮੈਂਟ ਸੰਬਧੀ ਡਾ ਮਲਹੋਤਰਾ ਵੱਲੋਂ ਕੀਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਨੂੰ ਕੁਝ ਲੋਕਾਂ ਨੇ ਸ਼ਿਕਾਇਤਾਂ ਭੇਜੀਆਂ ਸਨ ਜਿਸ ਦੀ ਪੜਤਾਲ ਚੱਲ ਰਹੀ ਸੀ ਜਿਸ ਦੀ ਮਿਸਲ ਨੰ. 4/58/08-1 ਪੀਸੀਐਸ ਅਤੇ ਭ੍ਰਿਸ਼ਟਾਚਾਰ ਦੀ ਪੜਤਾਲ ਹੋ ਰਹੀ ਸੀ ਤਾਂ ਪਰਸੋਨਲ ਡਿਪਾਰਟਮੈਂਟ ਵਿੱਚੋਂ ਡਾ. ਇੰਦੂ ਮਲਹੋਤਰਾ ਨੇ ਆਪਣੀ ਫ੍ਯਾਇਲ ਹੀ ਗੁੰਮ ਕਰਵਾ ਦਿੱਤੀ ਜਿਸ ਸਬੰਧੀ ਅਖਬਾਰਾਂ ਵਿੱਚ ਛੱਪ ਚੁੱਕਿਆ ਹੈ ਅਤੇ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਕਰਨ ਵਾਲੀ ਡਾ. ਮਲਹੋਤਰਾ ਨੂੰ ਸਿਰਫ ਚੇਤਾਵਨੀ ਦੇ ਕੇ ਮੁਆਫ ਕਰ ਦਿੱਤਾ ਹੈ ਪਰ ਜੇਕਰ ਕੋਈ ਛੋਟਾ ਮੁਲਾਜ਼ਮ ਦੱਸ- ਵੀਹ ਹਜ਼ਾਰ ਦਾ ਭ੍ਰਿਸ਼ਟਾਚਾਰ ਕਰ ਲਵੇ ਤਾਂ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਡਿਸਮਿਸ ਕਰ ਦਿੱਤਾ ਜਾਂਦਾ ਹੈ।
ਪਿੰਡ ਕਿਲ੍ਹਾ ਹਕੀਮਾਂ ਵਾਲੀ ਨਿਕਾਸੀ ਭੌਂ ਦੀ ਜੋ ਗੈਰਕਾਨੂੰਨੀ ਅਲਾਟਮੈਂਟ ਡਾ. ਮਲਹੋਤਰਾ ਨੇ ਕੀਤੀ ਹੈ ਇਹ ਨਿਕਾਸੀ ਭੌਂ ਇਸ ਤੋਂ ਪਹਿਲਾਂ ਗੁਰਨਾਮ ਸਿੰਘ ਪੁੱਤਰ ਗੰਢਾ ਸਿੰਘ ਵਾਸੀ ਕਿਲ੍ਹਾ ਹਕੀਮਾਂ ਨੂੰ ਤਹਿਸੀਲਦਾਰ ਮਾਲ ਕਮ-ਸੇਲਜ਼ ਕਮ -ਮੈਨੇਜਿੰਗ ਅਫਸਰ ਮਲੇਰਕੋਟਲਾ ਅਤੇ ਮੁੜ ਵਸਾਊ ਸ਼ਾਖਾ ਦੇ ਕਲਰਕ ਧਰਮਪਾਲ ਭੱਲਾ ਨੇ 35500/-(ਪੈਂਤੀ ਹਜ਼ਾਰ ਪੰਜ ਸੌ) ਰੁਪਏ ਵਿੱਚ ਗੈਰਕਾਨੂੰਨੀ ਅਲਾਟ ਕਰ ਦਿੱਤੀ ਸੀ ਪਰੰਤੂ ਇਮਾਨਦਾਰ ਸੇਲਜ਼ ਕਮਿਸ਼ਨਰ-ਕਮ-ਐਸਡੀਐਮ ਮਲੇਰਕੋਟਲਾ ਸ. ਜਸਵੰਤ ਸਿੰਘ ਪੀਸੀਐਸ ਅਧਿਕਾਰੀ ਨੇ ਇਹ ਗੈਰਕਾਨੂੰਨੀ ਅਲਾਟਮੈਂਟ ਰੱਦ ਕਰ ਦਿੱਤੀ ਸੀ ਅਤੇ ਮੁੜ ਵਸਾਊ ਸ਼ਾਖਾ ਦੇ ਕਲਰਕ ਧਰਮਪਾਲ ਭੱਲਾ ਨੂੰ ਮੁਅੱਤਲ ਕਰ ਦਿੱਤਾ ਸੀ। ਦੋਸ਼ੀ ਤਹਿਸੀਲਦਾਰ ਸੇਲਜ਼ ਦੇ ਖਿਲਾਫ ਉ¤ਚ ਅ੍ਯਧਿਕਾਰੀਆਂ ਨੂੰ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਡਾ. ਇੰਦੂ ਮਲਹੋਤਰਾ ਵੱਲੋਂ ਰਿਸ਼ਵਤ ਲੈ ਕੇ ਨਿਕਾਸੀ ਭੌਂ ਦੀਆਂ ਗੈਰਕਾਨੂੰਨੀ ਅਲਾਟਮੈਂਟਾਂ ਜੱਗਜਾਹਰ ਹੋਣ ਤੋਂ ਬਾਅਦ ਰੌਸ਼ਨ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਾਸਮਪੁਰ ਛੀਨਾ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਨੇ ਉ¤ਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਕਿਉਂਕਿ ਇਹ ਜ਼ਮੀਨ ਇੰਡੋ-ਪਾਕਿ ਜੰਗ 1965 ਦੇ ਸ਼ਹੀਦ ਉਦੇ ਸਿੰਘ ਦੇ ਪਿਤਾ ਸ. ਚੰਦ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਖਿਆਲਾ ਕਲਾਂ ਤਹਿਸੀਲ ਵਾ ਜ਼ਿਲ੍ਹਾ ਮਾਨਸਾ ਨੂੰ ਅਲਾਟ ਹੋਣੀ ਸੀ ਪਰ ਉਸਨੇ ਅਧਿਕਾਰੀਆਂ ਨੂੰ ਰਿਸ਼ਵਤ ਨਹੀਂ ਦਿੱਤੀ ਇਸ ਕਰਕੇ ਉਸਨੂੰ ਇਹ ਜ਼ਮੀਨ ਅਲਾਟ ਨਹੀਂ ਕੀਤੀ ਗਈ। ਜਾਣਕਾਰੀ ਮਿਲੀ ਹੈ ਕਿ ਮਾਲ ਅਤੇ ਮੁੜ ਵਸਾਊ ਅਧਿਕਾਰੀਆਂ ਦੇ ਹੁਕਮ ਨਾਲ ਚੀਫ ਸੇਲਜ਼ ਕਮਿਸ਼ਨਰ ਸੰਗਰੂਰ ਨੇ ਰਿਕਾਰਡ ਤਲਬ ਕਰ ਲਿਆ ਹੈ ਅਤੇ ਰਿਕਾਰਡ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਦੀ ਪੰਜਾਬ ਪੈਕੇਜ ਡੀਲ ਪ੍ਰੋਪਰਟੀ (ਡਿਸਪੋਜ਼ਲ) ਐਕਟ 1976 ਅਤੇ ਤਰਮੀਮੀ ਐਕਟ 2009 ਦੀ ਧਾਰਾ 10 (2) ਦੇ ਅਨੁਸਾਰ ਅਲਾਟਮੈਂਟ ਰੱਦ ਕੀਤੀ ਜਾ ਰਹੀ ਹੈ ਅਤੇ ਇਹ ਨਿਕਾਸੀ ਭੌਂ ਹਿੰਦ-ਚੀਨ ਜੰਗ 1962, ਇੰਡੋ-ਪਾਕਿ ਜੰਗ 1965,1971 ਵਿੱਚ ਸ਼ਹੀਦ ਹੋਣ ਵਾਲੇ ਫੌਜੀਆਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਬੱ੍ਯਚਿਆਂ ਨੂੰ ਜਾਂ ਮਾਤਾ-ਪਿਤਾ ਨੂੰ ਜਾਂ ਇਨ੍ਹਾਂ ਜੰਗਾਂ ਵਿੱਚ ਅਪਾਹਜ ਹੋ ਚੁੱਕੇ ਫੌਜੀਆਂ ਨੂੰ ਅਲਾਟ ਕੀਤੀ ਜਾਵੇਗੀ। ਭਾਰਤੀ ਕਿਸਾਨ ਯੂਨੀਅਨ ਬਲਾਕ ਧੂਰੀ ਦੇ ਪ੍ਰਧਾਨ ਸ਼ਿਆਮ ਦਾਸ ਕਾਂਝਲੀ, ਜੋਗਿੰਦਰ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਰਨੈਲ ਸਿੰਘ ਜਖੇਪਲ ਜਨਰਲ ਸਕੱਤਰ ਇੰਟਰਨੈਸ਼ਨਲ ਡੈਮੋਕਰੇਟਿਕ ਪਾਰਟੀ, ਹਰਭਗਵਾਨ ਭੀਖੀ ਜਨਰਲ ਸਕੱਤਰ ਭਾਰਤੀ ਕਮਿਊਨਿਸਟ ਪਾਰਟੀ (ਐਮ ਐ¤ਲ) ਲਿਬਰੇਸ਼ਨ, ਪੰਜਾਬ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰੂਲਦੂ ਸਿੰਘ ਮਾਨਸਾ ਨੇ ਮੰਗ ਕੀਤੀ ਹੈ ਕਿ ਡਾ. ਇੰਦੂ ਮਲਹੋਤਰਾ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਭ੍ਰਿਸ਼ਟਾਚਾਰ ਕਰਕੇ ਖਰੀਦੀ ਚੱਲ-ਅਚੱਲ ਜਾਇਦਾਦ ਜ਼ਬਤ ਕੀਤੀ ਜਾਵੇ ਅਤੇ ਨਿਕਾਸੀ ਭੌਂ ਦੀ ਅਲਾਟਮੈਂਟ ਰੱਦ ਕਰਕੇ ਇੰਡੋ-ਚਾਈਨਾ ਜੰਗ 1962, ਇੰਡੋ-ਪਾਕਿ ਜੰਗ 1965, ਇੰਡੋ-ਪਾਕਿ ਜੰਗ 1971 ਵਿੱਚ ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ ਨੂੰ ਅਲਾਟ ਕੀਤੀ ਜਾਵੇ।



