ਸ੍ਰੀਨਗਰ/ਰਾਂਚੀ, 22 ਦਸੰਬਰ (ਪੀ. ਟੀ.)- ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਪੰਜ ਪੜਾਵਾਂ ਤਹਿਤ 20 ਦਸੰਬਰ ਨੂੰ ਮੁਕੰਮਲ ਹੋਈਆਂ ਵਿਧਾਨ ਸਭਾ ਦੀਆਂ ਵੋਟਾਂ ਦੇ ਨਤੀਜੇ ਕ¤ਲ੍ਹ ਆਉਣਗੇ। ਦੋਵੇਂ ਰਾਜਾਂ ’ਚ ਪ੍ਰਸ਼ਾਸਨ ਵ¤ਲੋਂ ਅ¤ਤਵਾਦੀਆਂ ਜਾਂ ਮਾਓਵਾਦੀਆਂ ਵ¤ਲੋਂ ਵੋਟਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਨੂੰ ਰੋਕਣ ਲਈ ਵ¤ਡੇ ਪ¤ਧਰ ’ਤੇ ਸੁਰ¤ਖਿਆ ਪ੍ਰਬੰਧ ਕੀਤੇ ਗਏ ਸਨ। ਚੋਣ ਕਮਿਸ਼ਨ ਦਫ਼ਤਰ ਦੇ ਸੂਤਰ ਨੇ ਦ¤ਸਿਆ ਕਿ ਵੋਟਾਂ ਦੀ ਗਿਣਤੀ ਕ¤ਲ੍ਹ ਸਵੇਰੇ 8 ਵਜੇ ਸ਼ੁਰੂ ਹੋਵੇਗੀ।ਗਿਣਤੀ ਵਾਲੇ ਕੇਂਦਰਾਂ ’ਤੇ ਸੁਰ¤ਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜੰਮੂ-ਕਸ਼ਮੀਰ ’ਚ ਪੰਜ ਪੜਾਵਾਂ ਤਹਿਤ ਪਈਆਂ 87 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਕ¤ਲ੍ਹ ਸਖ਼ਤ ਸੁਰ¤ਖਿਆ ਪ੍ਰਬੰਧਾਂ ਹੇਠ ਹੋ ਰਹੀ ਹੈ। ਨੈਸ਼ਨਲ ਕਾਨਫ਼ਰੰਸ ਦੇ ਕਾਰਜਕਾਰੀ ਮੁ¤ਖ ਮੰਤਰੀ, ਪੀ.ਡੀ.ਪੀ ਸਰਪ੍ਰਸਤ ਤੇ ਮੁ¤ਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਉਮੀਦਵਾਰ ਮੁਫ਼ਤੀ ਮੁਹੰਮਦ ਸਈਦ ਸਮੇਤ 821 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਵੋਟ ਗਿਣਤੀ ’ਚ ਹੋ ਜਾਵੇਗਾ।
ਜੰਮੂ-ਕਸ਼ਮੀਰ ਤੇ ਝਾਰਖੰਡ ’ਚ ਵੋਟਾਂ ਦੀ ਗਿਣਤੀ ਅੱਜ



