ਦਿੜ੍ਹਬਾ ਮੰਡੀ, 20 ਦਸੰਬਰ (ਰਣਜੀਤ ਸਿੰਘ ਸ਼ੀਤਲ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਥੇਦਾਰ ਤੇਜਾ ਸਿੰਘ ਕਮਾਲਪੁਰ ਵੱਲੋਂ ਆਪਣੀ ਪਤਨੀ ਬੀਬੀ ਮਲਕੀਤ ਕੌਰ ਕਮਾਲਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਟੇ ਵਿੱਚੋਂ ਅੱਜ ਦਿੜ੍ਹਬਾ ਵਿਖੇ ਇਲਾਕੇ ਦੇ ਕੈਂਸਰ ਪੀੜ੍ਹਤ 10 ਪਰਿਵਾਰਾਂ ਨੂੰ ਦੋ ਲੱਖ ਰੁਪਏ ਦੇ ਚੈ ੱਕ ਵੰਡੇ ਗਏ। ਇਸ ਮੌਕੇ ਉਹਨਾਂ ਨਾਲ ਸਤਨਾਮ ਸਿੰਘ ਵਿਰਕ, ਪਿੰਡ ਤੂਰਬੰਨਜਾਰਾ ਦੇ ਸਰਪੰਚ ਨਰਪਿੰਦਰ ਸਿੰਘ ਬੱਬਲੀ, ਜੋਗਿੰਦਰ ਸਿੰਘ ਗੁੱਜਰਾਂ, ਸਰਪੰਚ ਸੁਖਬੀਰ ਸਿੰਘ ਢੰਡੋਲੀਖੁਰਦ, ਯੂਥ ਆਗੂ ਗੁਰਭੇਜ ਸਿੰਘ ਜਨਾਲ ਤੇ ਹੋਰ ਸੀਨੀਅਰ ਅਕਾਲੀ ਆਗੂ ਤੇ ਕੁੱਝ ਪਿੰਡਾਂ ਦੇ ਸਰਪੰਚ ਹਾਜ਼ਰ ਸਨ। ਇਸ
ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜ੍ਹਤ ਪਰਿਵਾਰਾਂ ਲਈ 20 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ ਜਿਸ ਨਾਲ ਕੈਂਸਰ ਪੀੜ੍ਹਤ ਪਰਿਵਾਰਾਂ ਨੂੰ ਕਾਫੀ ਮੱਦਦ ਮਿਲ ਜਾਂਦੀ ਹੈ। ਉਹਨਾਂ ਇਸ ਮੱਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ ਜ਼ੋਰਦਾਰ ਸਲਾਘਾ ਕੀਤੀ। ਇਸ ਤੋਂ ਪਹਿਲਾਂ ਉਹਨਾਂ ਬੰਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਖੇਤਲਾ, ਜਸਵੀਰ ਕੌਰ ਪਤਨੀ ਗੁਰਪ੍ਰਭ ਸਿੰਘ ਵਾਸੀ ਉ ੱਭਾਵਾਲ, ਗੁਰਜੀਤ ਕੌਰ ਪਤਨੀ ਰਣਬੀਰ ਸਿੰਘ ਵਾਸੀ ਕੌਲਸੇੜੀ, ਨਛੱਤਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਤੂਰਬੰਨਜਾਰਾ, ਗੁਰਦਿਆਲ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਤੂਰਬੰਨਜਾਰਾ, ਜਗਰੂਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਦਿੜ੍ਹਬਾ, ਸੰਦੀਪ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਮੌੜਾਂ, ਭੁਪਿੰਦਰ ਕੌਰ ਪਤਨੀ ਜ਼ੋਰਾ ਸਿੰਘ ਪਿੰਡ ਨਰੈਣਗੜ੍ਹ ਅਤੇ ਮਲਕੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਗੁੱਜਰਾਂ ਨੂੰ 20-20 ਹਜ਼ਾਰ ਰੁਪਏ ਦੇ ਚੈ¤ਕ ਦਿੱਤੇ ਗਏ।



