ਅਲਾਪੁਝਾ, 22 ਦਸੰਬਰ (ਪੀ. ਟੀ.)- ਦੇਸ਼ ’ਚ ਧਰਮ ਬਦਲਣ ਸਬੰਧੀ ਚ¤ਲ ਰਹੇ ਵਿਵਾਦ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਵ¤ਲੋਂ ਕਰਵਾਏ ‘ਘਰ ਵਾਪਸੀ’ ਸਮਾਗਮ ਤਹਿਤ ਅਨੁਸੂਚਿਤ ਜਾਤੀ ਦੇ ਈਸਾਈਆਂ ਦੇ ਅ¤ਠ ਪਰਿਵਾਰਾਂ ਦੇ 30 ਵਿਅਕਤੀਆਂ ਦਾ ਹਿੰਦੂ ਧਰਮ ’ਚ ਮੁੜ ਧਰਮ ਤਬਦੀਲ ਕਰਵਾਇਆ ਗਿਆ ਹੈ। ਉ¤ਧਰ ਕੇਰਲ ਦੇ ਗ੍ਰਹਿ ਮੰਤਰੀ ਰਮੇਸ਼ ਚੇਨਿਨਥਲਾ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨਗੇ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਵ¤ਲੋਂ ਇਹ ‘ਘਰ ਵਾਪਸੀ’ ਪ੍ਰੋਗਰਾਮ ਵੀ.ਐਚ.ਪੀ. ਦੀ ਜ਼ਿਲ੍ਹਾ ਇਕਾਈ ਵ¤ਲੋਂ ਕਣਚਨਾਲੋ ਦੇ ਇ¤ਕ ਸਥਾਨਕ ਮੰਦਿਰ ’ਚ ਕਰਵਾਇਆ ਗਿਆ ਸੀ।ਇਹ ਪ੍ਰੋਗਰਾਮ ਹਿੰਦੂ ਰੀਤੀ ਰਿਵਾਜਾਂ ਨਾਲ ਸ਼ੁਰੂ ਹੋਇਆ, ਜਿਸ ਵਿੱਚ ਵ¤ਡੀ ਗਿਣਤੀ ’ਚ ਲੋਕਾਂ ਨੇ ਹਾਜ਼ਰੀ ਭਰੀ।ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਥਾਨਕ ਨੇਤਾ ਪ੍ਰਤਾਪ ਅਨੁਸਾਰ ਇਹ ਪ੍ਰੋਗਰਾਮ ਸਾਰੇ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 25 ਦਸੰਬਰ ਨੂੰ ਕੇਰਲ ’ਚ ਇਸੇ ਤਰ੍ਹਾਂ ਦਾ ਇੱਕ ਹੋਰ ਵ¤ਡਾ ਪ੍ਰੋਗਰਾਮ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਕਰੀਬ 150 ਪਰਿਵਾਰਾਂ ਨੇ ਹਿੰਦੂ ਧਰਮ ਅਪਣਾਉਣ ਬਾਰੇ ਕਿਹਾ ਹੈ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਉਨ੍ਹਾਂ ਦੀ ਘਰ ਵਾਪਸੀ ਲਈ ਪ੍ਰੋਗਰਾਮ ਕਰਵਾ ਰਹੀ ਹੈ।



