Skip to content
Independent perspectives. Global stories.
BREAKING

ਤੇਲੰਗਾਨਾ ਦੇਸ਼ ਦਾ ਨਵਾਂ ਰਾਜ ਬਣਨਾ ਤੈਅ~

Share this story

ਹੈਦਰਾਬਾਦ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਤੇਲੰਗਾਨਾ ਦੇਸ਼ ਦਾ ਨਵਾਂ ਰਾਜ ਬਣਨਾ ਤੈਅ ਹੈ। ਯੂ.ਪੀ.ਏ. ਦੀ ਤਾਲਮੇਲ ਕਮੇਟੀ ਦੇ ਬਾਅਦ ਕਾਂਗਰਸ ਵਰਕਿੰਗ ਕਮੇਟੀ ਨੇ ਵੀ ਇਸ ਉੱਪਰ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਅਹਿਮ ਮਸਲੇ ਉੱਪਰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਿਵਾਸ ਵਿਖੇ ਯੂ.ਪੀ.ਏ. ਤਾਲਮੇਲ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਦੇ ਨੇਤਾਵਾਂ ਤੋਂ ਇਲਾਵਾ ਸ਼ਰਦ ਪਵਾਰ, ਫਾਰੂਕ ਅਬਦੁਲਾ, ਚੌਧਰੀ ਅਜਿਤ ਸਿੰਘ ਅਤੇ ਈ. ਅਹਿਮਦ ਵੀ ਮੌਜੂਦ ਸਨ। ਮੀਟਿੰਗ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਕਿਰਨ ਕੁਮਾਰ ਰੈਡੀ ਵੀ ਸ਼ਾਮਿਲ ਹੋਏ।
newstate
ਇਸ ਮੀਟਿੰਗ ਤੋਂ ਬਾਅਦ ਦੇਰ ਸ਼ਾਮ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿਵਾਸ ਵਿਖੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਪ੍ਰਸਤਾਵ ਨੂੰ ਬਕਾਇਦਾ ਤੌਰ ‘ਤੇ ਮੰਜੂਰੀ ਦੇ ਦਿੱਤੀ ਗਈ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰਾਹੁਲ ਗਾਂਧੀ, ਸੁਸ਼ੀਲ ਸ਼ਿੰਦੇ, ਜਨਾਰਦਨ ਦਿਵਵੇਦੀ, ਅਜੇ ਮਾਕਿਨ ਅਤੇ ਅੰਬਿਕਾ ਸੋਨੀ ਵੀ ਸ਼ਾਮਿਲ ਸਨ।  ਇਨ੍ਹਾਂ ਤੋਂ ਇਲਾਵਾ ਮੋਤੀ ਲਾਲਾ ਵੋਹਰਾ ਨੇ ਵੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਹਾਲਾਂਕਿ ਤੇਲੰਗਾਨਾ ਦੇ ਗਠਨ ਨੂੰ ਲੈ ਕੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ ਹੈ। ਉਥੇ ਕੇਂਦਰੀ ਮੰਤਰੀ ਚੌਧਰੀ ਅਜਿਤ ਸਿੰਘ ਨੇ ਕਿਹਾ ਹੈ ਕਿ ਸੰਸਦ ਦੇ ਸਮਾਗਮ ਵਿੱਚ ਨਵੇਂ ਰਾਜ ਦੇ ਗਠਨ ਸਬੰਧੀ ਬਿੱਲ ਪੇਸ਼ ਕਰਨਾ ਸੰਭਵ ਨਹੀਂ ਹੋਵੇਗਾ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਕਈ ਨੇਤਾ ਵੱਖਰੇ ਤੇਲੰਗਾਨਾ ਰਾਜ ਦੇ ਖਿਲਾਫ਼ ਹਨ। ਖੁੱਦ ਮੁੱਖ ਮੰਤਰੀ ਕਿਰਨ ਰੈਡੀ ਤੋਂ ਲੈ ਕੇ ਕਈ ਕੇਂਦਰੀ ਮੰਤਰੀ ਇਸ ਉੱਪਰ ਇਤਰਾਜ ਜਤਾ ਚੁੱਕੇ ਹਨ।

WRITTEN BY