Skip to content
Independent perspectives. Global stories.
BREAKING

ਸ਼ਹਿਜਾਦ ਅਹਿਮਦ ਨੂੰ ਉਮਰ ਕੈਦ

Share this story

ਨਵੀਂ ਦਿੱਲੀ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਦਿੱਲੀ ਦੇ ਬਟਲਾ ਹਾਊਸ ਮੁਠਭੇੜ ਮਾਮਲੇ ‘ਚ ਇੰਸਪੈਕਟਰ ਦੀ ਹੱਤਿਆ ਦੇ ਦੋਸ਼ੀ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਸ਼ਹਜਾਦ ਅਹਿਮਦ ਨੂੰ ਇਥੋਂ ਦੀ ਇਕ ਅਦਾਲਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
sahejadahemad
ਪੁਲਸ ਇੰਸਪੈਕਟਰ ਐਮ. ਸੀ. ਸ਼ਰਮਾ ਦੀ ਹੱਤਿਆ, ਪੁਲਸ ਮੁਲਾਜ਼ਮਾਂ ‘ਤੇ ਗੋਲੀ ਚਲਾਉਣ ਅਤੇ ਪੁਲਸ ਦੇ ਕੰਮਕਾਜ ‘ਚ ਰੁਕਾਵਟ ਪਹੁੰਚਾਉਣ ਦੇ ਦੋਸ਼ੀ ਸ਼ਹਜਾਦ ਅਹਿਮਦ ਨੂੰ ਐਡੀਸ਼ਨਲ ਸੈਸ਼ਨ ਜੱਜ ਰਜਿੰਦਰ ਕੁਮਾਰ ਸ਼ਾਸਤਰੀ ਨੇ 25 ਜੁਲਾਈ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਜ਼ਾ ਨੂੰ ਲੈ ਕੇ ਬਚਾਅ ਅਤੇ ਇਸਤਗਾਸਾ ਪੱਖ ਦੀਆਂ ਸੋਮਵਾਰ ਨੂੰ ਦਲੀਲਾਂ ਸੁਣਨ ਤੋਂ ਬਾਅਦ ਜੱਜ ਰਜਿੰਦਰ ਕੁਮਾਰ ਸ਼ਾਸਤਰੀ ਨੇ ਸ਼ਹਜਾਦ ਨੂੰ ਸਜ਼ਾ ਸੁਣਾਉਣ ਦਾ ਫੈਸਲਾ ਬੁੱਧਵਾਰ ਤੱਕ ਲਈ ਟਾਲ ਦਿੱਤਾ ਸੀ। ਇਸ ਤੋਂ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਸ਼ਹਿਜਾਦ ਨੂੰ ਫਾਂਸੀ ਦੀ ਸਜ਼ਾ ਹੋ ਸਕਦੀ ਹੈ ਪਰ ਜੱਜ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ 19 ਸਤੰਬਰ 2008 ਨੂੰ ਜਾਮੀਆ ਨਗਰ ਦੇ ਬਟਲਾ ਹਾਊਸ ‘ਚ ਮੁਠਭੇੜ ਦੇ ਦੌਰਾਨ ਇੰਸਪੈਕਟਰ ਸ਼ਰਮਾ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਇਹ ਮੁਠਭੇੜ ਦਿੱਲੀ ‘ਚ ਸਿਲਸਿਲੇਵਾਰ ਬੰਬ ਵਿਸਫੋਟ ਦੇ 6 ਦਿਨ ਬਾਅਦ ਹੋਈ ਸੀ।

WRITTEN BY