ਚੰਡੀਗ 21 ਦਸੰਬਰ (ਪੀ. ਟੀ.)-ਪੰਜਾਬ ਵਿਚ ਖੇਤੀ ਬਾੜੀ ਦੇ ਮੌਜੂਦਾ ਮੁਹੰਾਦਰੇ ਵਿਚ ਲੱਗਭੱਗ ਪੂਰੀ ਤਰ੍ਹਾਂ ਮਸ਼ੀਨੀ ਕਰਨ ਹ’ੋ ਚੁੱਕਾ ਹੈ ਪਰੰਤੂ ਕਪਾਹ ਦੀ ਖੇਤੀ ਪੁਰਾਣੇ ਢੰਗ ਤਰੀਕੀਆਂ ਨਾਲ ਕੀਤੀ ਜਾਂਦੀ ਰਹੀ ਹੈ। ਪੰਜਾਬ ਸਰਕਾਰ ਵੱਲ’ੋਂ ਹੁਣ ਖਰੀਫ ਦੇ ਇਸ ਸੀਜ਼ਨ ਦੌਰਾਨ ਕਪਾਹ ਦੀ ਖੇਤੀ ਨੂੰ ਪੂਰੀ ਤਰ੍ਹਾਂ ਮਸ਼ੀਨੀਕਰਨ ਕਰਨ ਸਬੰਧੀ ਇਕ ਵੱਕਾਰੀ ਪ੍ਰ’’’ੋ’ਗਰਾਮ ਆਰੰਭ ਕੀਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇਥੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਤੋਤਾ ਸਿੰਘ ਨੇ ਦੱਸਿਆ ਕਿ ਇਸ’ ਮਹੱਤਵਪੂਰਨ ਪ੍ਰ’ੋਜੈਕਟ ਨੂੰ ਦੱਖਣੀ ਪੱਛਮੀ ਪੰਜਾਬ ਵਿਖੇ ਲੱਗਭੱਗ 1500 ਏਕੜ ਭੂਮੀ ਵਿਖੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਹਾਇਡਰੋਲਿਕ ਕਪਾਹ ਬੀਜ ਪਲਾਂਟਰਜ਼ ਪ੍ਰ’ੋਜੈਕਟ ਦੇ ਤਹਿਤ ਵਿਸ਼ੇਸ਼ ਕਪਾਹ ਦੇ ਬੀਜ ਦੀ ਖਰੀਦ ਦੇ ਲਈ ਕਿਸਾਨਾਂ ਨੂੰ ਕਸਟਮ ਭਾੜੇ ਦੇ ਆਧਾਰ ਤੇ ਸਬਸਿਡੀ ਪ੍ਰਦਾਨ ਕੀਤੀ ਗਈ। ਸਪੈਸ਼ਲ ਕਪਾਹ ਬੀਜਾਂ ’ਤੇ ਵੀ 4000 ਰੁਪੲ ਪ੍ਰਤੀ ਏਕੜ
ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕਪਾਹ ਦੀ ਫਸਲ ਦਾ ਉਤਪਾਦਨ ਸੁਚੱਜੇ ਢੰਗ ਨਾਲ ਪ੍ਰਾਪਤ ਕਰਨ ਲਈ ਕੈਮੀਕਲ ਦਾ ਪ੍ਰ੍ਰਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਸੇਨ ਵੱਲੋ‘ ਜੋਨ ਡੀਰੇ ਵਲੋਂ ਤਿਆਰ ਮਸ਼ੀਨਾ ਨੂੰ ਦਰਾਮਦ ਕੀਤਾ ਗਿਆ ਹੈ। ਕਪਾਹ ਦੀ ਸਫਾਈ ਅਤੇ ਸੁਕਾਉਣ ਲਈ 1.25 ਕਰੋੜ ਦੀ ਲਾਗਤ ਨਾਲ ਮਲੋਟ ਮਾਰਕਿਟ ਕਮੇਟੀ ਵਿਖੇ ਮਸ਼ੀਨ ਸਥਾਪਿਤ ਕੀਤੀ ਗਈ ਹੈ। ਖੇਤੀ ਮੰਤਰੀ ਨੇ ਅਗੇ ਦੱਸਿਆ ਕਿ ਦੱਖਣੀ ਪੱਛਮੀ ਪੰਜਾਬ ਵਿਚ ਮੌਸਮ ਦੀ ਖਰਾਬੀ ਅਤੇ ਹੜ੍ਹਾਂ ਦੀ ਸਥਿਤੀ ਦੇ ਕਾਰਣ ਕਪਾਹ ਦੇ ਉਤਪਾਦਨ ਲਈ ਇਹ ਵਰ੍ਹਾ ਵਧੇਰੇ ਠੀਕ ਨਹੀ‘ ਸੀ ਪਰੰਤੂ ਮਸ਼ੀਨਾਂ ਦੇ ਇਸਤੇਮਾਲ ਨਾਲ ਕਪਾਹ ਦੇ ਵਧੀਆ ਉਤਪਾਦਨ ਦੇ ਪ੍ਰਦਰਸ਼ਨ ਵਿਚ ਸਫਲਤਾ ਹਾਸਲ ਹੋਈ ਹੈ। ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਐਮ.ਡੀ. ਸ਼੍ਰੀ ਕੇ.ਐਸ. ਪੰਨੂੰ ਆਈ.ਏ.ਐਸ. ਨੇ ਦੱਸਿਆ ਕਿ ਕਪਾਹ ਦੇ ਉਤਪਾਦਨ ਵਿਚ 25 ਫੀਸਦੀ ਦਾ ਵਾਧਾ ਦਰਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਜ਼ ਸਰਕਾਰ ਨੇ ਇਸ ਪ੍ਰੋਜੈਕਟ ਦੀ ਸਫਲਤਾ ਨੁੰ ਵੇਖਦਿਆਂ ਇਹ ਫੈਸਲਾ ਲਿਆ ਹੈ ਕਿ ਅਗਲੇ ਵਰ੍ਹੇ ਤੋਂ 4000 ਏਕੜ ਭੂੰਮੀ ਵਿਚ ਇਸ ਪਾਇਲਟ ਪ੍ਰੋਜੈਕਟ ਦਾ ਵਿਸਥਾਰ ਕੀਤਾ ਜਾਵੇਗਾ। ਪੰਜਾਬ ਦੇ ਵਿੱਤ ਕਮਿਸ਼ਨਰ ਵਿਕਾਸ ਸ੍ਰੀ ਸੁਰੇਸ਼ ਕੁਮਾਰ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਨੂੰ ਕਪਾਹ ਦੀ ਖੇਤੀ ਦੇ ਵਿਕਾਸ ਲਈ ਹੋਰ ਵਧੇਰੇ ਮਸ਼ੀਨੀ ਅਤੇ ਅਤਿ ਆਧੂਨਿਕ ਉਤਪਾਦਨ ਵਿਵਸਥਾ ਦੇ ਤਹਿਤ ਜਰੂਰੀ ਸੰਭਵਨਾਵਾਂ ਨੂੰ ਤਲਾਸ਼ਣ ਲਈ ਕਿਹਾ ਗਿਆ ਹੈ।



