ਫ਼ਾਜ਼ਿਲਕਾ, 21 ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਧੁੰਦ ਅਤੇ ਭਾਰੀ ਠੰਢ ਦੌਰਾਨ ਪੰਜਾਬ ਪਾਵਰ ਕਾਰਪੋਰੇਸ਼ਨ ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਦੀਆਂ ਨੀਂਦਾ ਹਰਾਮ ਕਰ ਰਿਹਾ ਹੈ। ਸਿਆਸੀ ਆਗੂ ਅਤੇ ਉੱਚ ਅਧਿਕਾਰੀ ਇਸ ਸਬੰਧੀ ਚੁੱਪ ਸਾਧੀ ਬੈਠੇ ਹਨ। ਪਿਛਲੇ 10 ਦਿਨਾਂ ਤੋਂ ਭਾਰੀ ਧੁੰਦ ਪੈਣ ਦੇ ਬਾਵਜੂਦ ਪੰਜਾਬ ਪਾਵਰ ਕਾਰਪੋਰੇਸ਼ਨ ਕਿਸਾਨਾਂ ਨੂੰ ਟਿਉਬਵੈਲਾਂ ਦੀ ਬਿਜਲੀ ਰਾਤ ਵੇਲੇ ਦੇ ਰਿਹਾ ਹੈ। ਜਿਸ ਕਾਰਨ ਪਿੰਡਾਂ ਵਿਚ ਕਿਸਾਨਾਂ ਅੰਦਰ ਹਾਹਾਕਾਰ ਮਚੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਤਾਂ ਧੁੰਦ ਵਿਚ ਕੁੱਝ ਨਜ਼ਰ ਨਹੀ ਆਉਂਦਾ, ਅੱਧੀ ਰਾਤ ਵੇਲੇ ਮੋਟਰਾਂ ਚਲਾਉਣ ਵਾਸਤੇ ਪਹਾੜ ਜਿਡਾ ਜਿਗਰਾ ਕੱਢ ਕੇ ਖੇਤਾਂ ਵਿਚ ਜਾਣਾ ਪੈਂਦਾ ਹੈ। ਇਸ ਸਬੰਧੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਕਿ ਹੁਣ ਬਿਜ
ਲੀ ਦੀ ਭਾਰੀ ਖਪਤ ਨਹੀ ਹੈ, ਪਰ ਪਾਵਰ ਕਾਰਪੋਰੇਸ਼ਨ ਰਾਤ 10-11 ਵਜੇ 3 ਫੇਸ ਬਿਜਲੀ ਟਿਉਬਵੈਲਾਂ ਨੂੰ ਦੇ ਰਿਹਾ ਹੈ। ਭਾਰੀ ਧੁੰਦ ਅਤੇ ਠੰਢ ਵਿਚ ਕਣਕ ਨੂੰ ਪਹਿਲਾ ਪਾਣੀ ਲਗਾਉਣਾ ਭਾਰੀ ਮੁਸ਼ਕਲ ਬਣਿਆ ਹੋਇਆ ਹੈ। ਜਿਸ ਨਾਲ ਕਣਕ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਾਵਰ ਕਾਰਪੋਰੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਹਨ, ਪਰ ਉਨ੍ਹਾਂ ਦੇ ਕੰਨਾਂ ‘ਤੇ ਜੂੰ ਨਹੀ ਸਰਕ ਰਹੀ। ਕਿਸਾਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਤੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਦੀ ਇਸ ਮੰਗ ਵੱਲ ਧਿਆਨ ਦੇਣ ਅਤੇ ਕਿਸਾਨਾਂ ਨੂੰ 3 ਫੇਸ ਬਿਜਲੀ ਧੁੰਦ ਦੇ ਦਿਨਾਂ ਵਿਚ ਦਿਨ ਸਮੇਂ ਹੀ ਦਿੱਤੀ ਜਾਵੇ।ਟ



