Skip to content
Independent perspectives. Global stories.
BREAKING

ਧੁੱਸੀ ਬੰਨ੍ਹ ’ਤੇ ਖੁੱਲ੍ਹੇ ਲਾਂਘੇ ਲਈ 167ਵੀਂ ਅਰਦਾਸ 21 ਦਸੰਬਰ ਨੂੰ : ਵਡਾਲਾ

Share this story

ਜਲੰਧਰ, 20 ਦਸੰਬਰ (ਪੀ. ਟੀ.)- ਗੁਰਦੁਆਰਾ ਕਰਤਾਰਪੁਰ ਦਰਸ਼ਨ ਅਭਿਲਾਸੀ ਸੰਸਥਾ ਦੇ ਮੁੱਖ ਸੇਵਾਦਾਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਬੜੀ ਦੁਖਦਾਈ ਵਾਲੀ ਗੱਲ ਹੈ ਕਿ ਹਿੰਦੋਸਤਾਨ-ਪਾਕਿਸਤਾਨ ਆਪੋ ਵਿੱਚੀ ਨਾਰਮਲ ਹਲਾਤ ਬਨਾਉਣ ਵਿੱਚ ਸਫਲ ਨਹੀਂ ਹੋ ਰਹੇ। ਇਹੋ ਨੀਤੀ ਅੰਗਰੇਜਾਂ ਦੀ ਸੀ ਕਿ ਦੇਸ਼ ਬਹੁਤ ਵੱਡਾ ਹੈ, ਇਹ ਸੰਸਾਰ ਲਈ ਚੈਲਿੰਜ਼ ਬਣ ਸਕਦਾ ਹੈ, ਜਿਸ ਨੂੰ ਕਿਸੇ ਤਰ੍ਹਾਂ ਪੱਕੀਆ ਨੀਹਾਂ ਵਿੱਚ ਵੰਡ ਦਿੱਤਾ ਜਾਵੇ ਭਾਵ ਮੁਸਲਮਾਨ-ਹਿੰਦੂ ਕੱਲਚਰ ਨੂੰ ਬੜਾਵਾ ਦਿਉ ਤਾਂ ਇਹ ਸੰਭਵ ਹੋਵੇਗਾ। ਸੋ ਉਹ ਗੱਲ ਸਾਬਤ ਹੋ ਰਹੀ ਹੈ, ਉਧਰ ਮੁਸਲਮਾਨ ਕੱਟੜਵਾਦੀ ਤੇ ਇਧਰ ਹਿੰਦੂ ਕਟੜਵਾਦੀ, ਦੋਵੇਂ ਇਹ ਦੇਸ਼ਾਂ ਲਈ ਸਮੱਸਿਆਂ ਬਣੇ ਹੋਏ ਹਨ। ਸਿੱਖ ਤੇ ਪੰਜਾਬੀ ਜਿਹੜੀ ਛੋਟੀ ਜਮਾਤ ਸੀ ਪਰ ਵਿਲੱਖਣਤਾ ਰੱਖਦੇ ਹਨ, ਅੱਜ ਵੀ ਆਪਣੀ ਹੋਂਦ ਲਈ ਲੜ ਰਹੇ ਹਨ। ਇਸੇ ਹੀ ਸੰਘਰਸ਼ ਵਿੱਚ ਅਸੀਂ ਗੁਰਦੁਆਰਾ ਕਰਤਾਰਪੁਰ

ਸਾਹਿਬ ਜੋ ਗੁਰੂ ਨਾਨਕ ਸਾਹਿਬ ਦੇ ਅੰਤਮ ਸਮੇਂ ਦਾ ਅਸਥਾਨ ਹੈ, ਉਥੇ ਬਣੇ ਗੁਰਦੁਆਰੇ ਸਾਹਿਬ ਦੇ ਦਰਸ਼ਨਾਂ ਲਈ ਅਸੀਂ ਖੁੱਲਾ ਰਾਹ ਚਾਹੁੰਦੇ ਹਾਂ ਤਾਂ ਜੋ ਕਿਸੇ ਤਰ੍ਹਾਂ ਸਾਡਾ ਜ਼ਜਬਾ ਵੀ ਕਾਇਮ ਰਹੇ, ਨੀਤੀ ਵੀ ਫੇਲ ਹੋਵੇ ਜੋ ਮੁਸਲਮਾਨ-ਹਿੰਦੂਆਂ ਵਿੱਚ ਵੰਡ ਪਾਈ ਜਾਂਦੀ ਹੈ, ਦੋਵੇਂ ਪਾਸੀਂ ਅੱਤਵਾਦ ਉਭਾਰ ਕੇ ਇਸ ਗੱਲ ਤੇ ਰੋਕ ਲਾਈ ਜਾ ਰਹੀ ਹੈ। ਜੇ ਇਹ ਗੱਲ ਕਾਮਯਾਬ ਨਾ ਹੋ ਜਾਵੇ ਕਿ ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦੀਦਾਰੇ ਮਿਲ ਜਾਣ, ਸਿੱਖ-ਮੁਸ਼ਲਮਾਨਾ ਵਿੱਚ ਸਾਂਝ ਬਣੇ। ਹਿੰਦੂ ਇਸ ਦੇ ਨਾਲ ਹੀ ਸਤੁੰਸਟ ਹੋਣਗੇ। ਸਿੱਖਾਂ ਦਾ ਕਦੇ ਜਾਵੀਆਂ ਨਜ਼ਰ ਇਹ ਨਹੀਂ ਬਣਿਆ ਤੇ ਨਾ ਹੀ ਕਿ ਅਸੀਂ ਹਿੰਦੂ ਜਾਂ ਮੁਸਲਮਾਨਾ ਦਾ ਕੋਈ ਨੁਕਸਾਨ ਕਰਨਾ ਹੈ। ਅਸੀਂ ਤਾਂ ਬਰਾਬਰਤਾ, ਸਾਂਝੀਬਾਲਤਾ ਤੇ ਇਸ ਦੇਸ਼ ਨੂੰ ਦੋ ਹਿੱਸਿਆ ਵੰਡਿਆਂ ਹੋਇਆ ਹੈ, ਦੀ ਏਕਤਾ ਨੂੰ ਮੁੱਖ ਰੱਖ ਕੇ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਰਾਹ ਦਰਸ਼ਨ ਦੀਦਾਰਿਆਂ ਲਈ ਸਾਲਾਂ ਤੋਂ ਯਤਨ ਸੀਲ ਹਾਂ ਤਾਂ
ਜੋ ਇਹ ਵੰਡ ਠੰਡੀ ਪੈ ਜਾਵੇਂ। ਇਹ ਦੇਸ਼ ਚਾਈਨਾ, ਰਸ਼ੀਆ ਤੇ ਯੂਰਪ ਵਾਂਗ ਇਕ ਸੁਤੰਤਰਰੂਪ ਵਿੱਚ ਅੱਗੇ ਵਧੇ। ਹਿੰਦੂ-ਸਿੱਖ-ਮੁਸਲਮਾਨ ਬੇਸ਼ੱਕ ਆਪੋ ਆਪਣਾ ਪ੍ਰਚਾਰ ਕਰਨ ਪਰ ਇਕ ਦੂਜੇ ਦਾ ਨੁਕਸਾਨ ਨਾ ਕਰਨ। ਇਹ ਸਭ ਕੁਝ ਤਾਂ ਹੀ ਬਣਦਾ ਹੈ ਜੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਖੁੱਲਾ ਲਾਂਘਾ ਮਿਲ ਜਾਵੇ ਜਿਸ ਲਈ ਅਸੀਂ 167ਵੀਂ ਅਰਦਾਸ ਕਰਨ 21 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਇੱਕਠੇ ਹੋ ਕੇ ਆਪਣੀ ਧਾਰਮਿਕ ਸੇਵਾ ਵੀ ਨਿਭਾਈਏ ਤੇ ਕੌਮ ਦੇ ਹਿੱਤਾਂ ਦੀਆਂ ਗੱਲਾਂ ਵੀ ਕਰੀਏ। ਕੋਈ ਚਿੰਤਾ ਨਹੀਂ ਕਿ ਅੱਤਵਾਦ ਜਿਹੜਾ ਜ਼ੋਰ-ਸ਼ੋਰ ਨਾਲ ਇਨ੍ਹਾਂ ਮੂਲਕਾਂ ਨੂੰ ਭੜਕਾਇਆ ਹੋਇਆ ਹੈ, ਉਸ ਨੂੰ ਠੰਡ ਪਵੇ। ਇਸ ਮੌਕੇ ਉਹਨਾਂ ਨਾਲ ਸ. ਊਧਮ ਸਿੰਘ ਔਲਖ, ਸ.ਉਪਿੰਦਰ ਸਿੰਘ ਸ਼ੰਕਰ, ਸ.ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਸ.ਪ੍ਰੀਤਮ ਸਿੰਘ ਅਵਾਦਾਨ, ਸ.ਸੁਖਜੀਤ ਸਿੰਘ ਦੀਵਾਲੀ, ਸ.ਗੁਰਦੇਵ ਸਿੰਘ ਜਲੰਧਰ, ਸ.ਸਤਵੰਤ ਸਿੰਘ, ਸ੍ਰੀ ਗਿਆਨ ਚੰਦ ਦੀਵਾਲੀ, ਸ੍ਰੀ ਉਮਪ੍ਰਕਾਸ਼ ਧਨਾਲ ਅਤੇ ਮੀਡਿਆ ਇੰਚਾਰਜ਼ ਪਵਨ ਕੁਮਾਰ ਵੀ ਮੌਜੂਦ ਸਨ।

WRITTEN BY