Skip to content
Independent perspectives. Global stories.
BREAKING

2 ਪਾਕਿਸਤਾਨੀ ਅੱਤਵਾਦੀਆਂ ਨੂੰ ਦਿੱਤੀ ਜਾਵੇਗੀ 23 ਨੂੰ ਫਾਂਸੀ

Share this story

ਇਸਲਾਮਾਬਾਦ, 20 ਦਸੰਬਰ (ਪੀ. ਟੀ.)- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ 2004 ਨੂੰ ਹੱਤਿਆ ਲਈ ਦੋਸ਼ੀ ਠਹਿਰਾਏ ਗਏ 2 ਅੱਤਵਾਦੀਆਂ ਨੂੰ ਫਾਂਸੀ ਦਾ ਹੁਕਮ ਸੁਣਾਇਆ ਹੈ, ਜਿਨ੍ਹਾਂ ਨੂੰ 23 ਦਸੰਬਰ ਨੂੰ ਫਾਂਸੀ ਦਿੱਤੀ ਜਾਵੇਗੀ। ਅਖ਼ਬਾਰ ਡਾਨ ਅਨੁਸਾਰ ਅਦਾਲਤ ਨੇ ਸ਼ੁੱਕਰਵਾਰ ਨੂੰ ਸਿੰਧ ਸੂਬੇ ਦੀ ਸੁਕੁਰ ਕੇਂਦਰੀ ਕਾਰਾ ਨੂੰ ਲਸ਼ਕਰ-ਏ-ਜਾਂਗਵੀ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਅਤਾਉੱਲਾਹ ਅਤੇ ਮੁਹੰਮਦ ਆਜ਼ਮ ਨੂੰ 23 ਦਸੰਬਰ ਨੂੰ ਸਵੇਰੇ 6:30 ਵਜੇ ਫਾਂਸੀ ਦੇਣ ਦਾ ਹੁਕਮ ਦਿੱਤਾ ਹੈ। ਦੋਸ਼ੀਆਂ ਨੇ ਕਰਾਚੀ ‘ਚ ਅਲੀ ਰਾਜਾ ਪਿਰਾਨੀ ਦੀ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਪਹਿਲਾਂ ਕਈ ਵਾਰ ਫਾਂਸੀ ਦਿੱਤੇ ਜਾਣ ਦਾ ਹੁਕਮ ਦਿੱਤਾ ਸੀ ਪਰ ਰਾਸ਼ਟਰਪਤੀ ਦਫ਼ਤਰ ਵੱਲੋਂ ਇਸ ’ਤੇ ਰੋਕ ਲਗਾ ਦਿੱਤੀ ਗਈ ਸੀ।

WRITTEN BY