Skip to content
Independent perspectives. Global stories.
BREAKING

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪਾਨੀਪਤ ਦੇ ਵਿਕਾਸ ਲਈ ਅਨੇਕਾਂ ਐਲਾਨ

Share this story

ਚੰਡੀਗੜ੍ਹ, 20 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਨੀਪਤ ਦੇ ਵਿਕਾਸ ਲਈ ਅਨੇਕਾਂ ਐਲਾਨ ਕੀਤੇ, ਜਿਨ੍ਹਾਂ ਵਿਚ ਸ਼ੂਗਰ ਮਿੱਲ ਪਾਨੀਪਤ ਨੂੰ ਡਾਹਰ ਵਿਚ ਬਦਲਣਾ, ਹਾਲੀ ਝੀਲ ਨੂੰ ਰਿਵਾਈਵ ਕਰਨਾ, ਸ਼ਹਿਰ ਦੇ ਕੂੜਾ ਕਰਕਟ ਪ੍ਰਬੰਧ ਦੇ ਲਈ ਪਰਿਯੋਜਨਾ, ਬੱਸ ਅੱਡੇ ਨੂੰ ਸੈਕਟਰ 13-17 ਵਿਚ ਸਥਾਪਤ ਕਰਨਾ, ਪਾਨੀਪਤ ਫਲਾਈਓਵਰ ਦੇ ਹੇਠਾਂ ਦੀ ਥਾਂ ਨੂੰ ਸੁੰਦਰ ਬਣਾਉਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਦਾ ਛੇਤੀ ਹੱਲ ਕਰਨ ਦੇ ਲਈ ਸੀਐਮ ਵਿੰਡੋ ਖੋਲ੍ਹਣਾ ਸ਼ਾਮਲ ਹੈ।ਮੁੱਖ ਮੰਤਰੀ ਅੱਜ ਪਾਨੀਪਤ ਦੇ ਮਿੰਨੀ ਸਕੱਤਰੇਤ ਕੈਂਪਸ ਵਿਚ ਜਨ ਸੁਣਵਾਈ ਤੇ ਸ਼ਿਕਾਇਤ ਨਿਵਾਰਣ ਪ੍ਰੋਗਰਾਮ ਨੂੰ ਉਨ੍ਹਾਂ ਕਿਹਾ ਕਿ ਸਰਕਾਰ ਦਾ ਯਤਨ ਹੈ ਕਿ ਪਾਨੀਪਤ ਜ਼ਿਲ੍ਹਾ ਕਿਸੇ ਵੀ ਖੇਤਰ ਵਿਚ ਪਿੱਛੇ ਨਾ ਰਹੇ। ਮੁੱਖ ਮੰਤਰੀ ਨੇ ਪਾਨੀਪਤ ਦੀ ਟ੍ਰੈਫਿਕ ਸਬੰਧੀ ਸਮੱਸਿਆਵਾਂ ਦਾ ਹੱਲ ਕਰਦੇ ਹੋਏ ਛਾਜਪੁਰ ਤੋਂ ਪਾਨੀਪਤ (ਵਾਇਆ ਸਿਵਾਹ) ਬਾਈਪਾਸ ਦੇ ਨਿਰਮਾਣ ਦਾ ਐਲਾਨ ਕੀਤਾ। ਇਸ ਕੜੀ ਵਿਚ ਡ੍ਰੇਨ ਨੰਬਰ 2 ਦੇ ਨਾਲ ਬਣਨ ਵਾਲੇ ਰਸਤੇ ਨੂੰ ਬਰਸਤ ਰੋਡ ਨਾਲ ਸਨੌਲੀ ਰੋਡ ਤੱਕ ਪੱਕਾ ਬਣਾਇਆ ਜਾਵੇਗਾ ਅਤੇ ਅਸੰਧ ਰੋਡ ਦੇ ਟ੍ਰੈਫਿਕ ਨੂੰ ਟੀਡੀਆਈ ਫਲਾਈ ਓਵਰ ਨਾਲ ਡਾਈਵਰਟ ਕਰਨ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਜੀਟੀ ਰੋਡ ਦੇ ਨਾਲ ਲਗਦੇ

ਭੀੜਭਾੜ ਵਾਲੇ ਖੇਤਰ ਵਿਚ ਸਥਿਤ ਸਥਾਨਕ ਬੱਸ ਅੱਡੇ ਨੂੰ ਸੈਕਟਰ 13-17 ਵਿਚ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਾਅ ਦੇ ਨਤੀਜੇ ਵਜੋਂ ਟ੍ਰੈਫਿਕ ਦੀ ਸਮੱਸਿਆ ਤੋਂ ਲੋਕਾਂ ਨੂੰ ਸਥਾਈ ਤੌਰ ’ਤੇ ਮੁਕਤੀ ਮਿਲੇਗੀ ਅਤੇ ਉਹ ਆਪਣੇ ਰੋਜਮਰਾ ਦੇ ਕੰਮਾਂ ਨੂੰ ਸਮੇਂ ’ਤੇ ਪੂਰਾ ਕਰ ਸਕਣਗੇ।
ਮੁੱਖ ਮੰਤਰੀ ਮਨੋਹਰ ਲਾਲ ਨੇ ਪਾਨੀਪਤ ਸ਼ਹਿਰ ਦੀ ਮੁੱਖ ਪ੍ਰਚੀਨ ਹਾਲੀ ਝੀਲ ਨੂੰ ਰਿਵਾਇਵ ਕਰਨ ਦਾ ਵੀ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ਇਸ ਝੀਲ ਨੂੰ ਸੁੰਦਰ ਬਣਾਉਣ ਨਾਲ ਲੋਕਾਂ ਨੂੰ ਇਕ ¦ਬੇ ਸਮੇਂ ਤੋਂ ਚਲੀ ਆ ਰਹੀ ਪ੍ਰਮੁੱਖ ਮੰਗ ਪੂਰੀ ਹੋ ਜਾਵੇਗੀ। ੍ਯਮੁੱਖ ਮੰਤਰੀ ਨੇ ਆਪਣੇ ਐਲਾਨਾਂ ਨੂੰ ਵਿਸਥਾਰ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਪਾਨੀਪਤ ਦੀ ਪੁਰਾਣੀ ਸ਼ੁਗਰ ਮਿਲ ਨੂੰ ਪਿੰਡ ਡਾਹਰ ਵਿਚ ਬਦਲਿਆ ਜਾਵੇਗਾ।

WRITTEN BY