ਬਰਨਾਲਾ, 20 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਜ਼ਿਲ੍ਹਾ ਬਰਨਾਲਾ ਪੁਲਿਸ ਪ੍ਰਮੁੱਖ ਉਪਿੰਦਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਜ਼ਿਲ੍ਹੇ ਦੇ ਥਾਣਾ ਬਰਨਾਲਾ ਸਿਟੀ ਅਤੇ ਥਾਣਾ ਰੂੜੇਕੇ ਕਲਾਂ ਵਿਖੇ ਤਿੰਨ ਕੇਸ ਧੋਖਾਧੜੀ ਅਤੇ ਥਾਣਾ ਮਹਿਲ ਕਲਾਂ ਅਤੇ ਸਿਟੀ ਬਰਨਾਲਾ ਵਿਖੇ ਮਾਰ ਕੁੱਟ ਕਰਨ ਦੇ ਮਾਮਲੇ ਦਰਜ ਕੀਤੇ ਗਏ ਹਨ। ਸਿਟੀ ਬਰਨਾਲਾ ਵਿਖੇ ਹਰਪਾਲ ਸਿੰਘ ਰਾਹੀ ਪੁੱਤਰ ਜਰਨੈਲ ਸਿੰਘ ਵਾਸੀ ਸੇਖਾ ਰੋਡ ਬਰਨਾਲਾ ਨੇ ਜਗਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਭੱਦਲਵੱਡ ’ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਸਿਟੀ ਬਰਨਾਲਾ ਥਾਣਾ ਨੇ 420 ਦਾ ਮਾਮਲਾ ਦਰਜ ਕਰਦੇ ਹੋਇਆਂ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰਪਾਲ ਸਿੰਘ ਰਾਹੀਂ ਨੇ ਤਕਰੀਬਨ ਤਿੰਨ ਸਾਲ ਪਹਿਲਾਂ 4 ਵਿਸਵੇ ਪਲਾਟ ਦਾ 50 ਹਜ਼ਾਰ ਰੁਪਏ ਵਿਸਵੇ ਦੇ ਹਿਸਾਬ ਨਾਲ ਜਗਤਾਰ ਸਿੰਘ ਨਾਲ ਬਿਆਨਾ ਕੀਤਾ ਸੀ। ਜੋ
ਮਿਤੀ 25-2-11 ਨੂੰ ਦੋਸ਼ੀ ਨੇ ਵੱਧ ਕੀਮਤ ਵਿੱਚ ਭੀਮਸੈਨ ਪੁੱਤਰ ਨਰਾਤਾਰਾਮ ਵਾਸੀ ਬਰਨਾਲਾ ਨੂੰ ਵੇਚ ਦਿੱਤਾ। ਜਿਸ ’ਤੇ ਹਰਪਾਲ ਸਿੰਘ ਨਾਲ ਠੱਗੀ ਮਾਰੀ। ਪੁਲਿਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਦੇ ਹੋਇਆਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ. ਘੁੰਮਣ ਨੇ ਦੱਸਿਆ ਕਿ ਥਾਣਾ ਸਿਟੀ ਵਿੱਚ ਮੀਨਾ ਰਾਣੀ ਮਹਿਲਾ ਸਿਪਾਹੀ ਬਰਨਾਲਾ ਕੰਪਿਉਟਰ ਅਪਰੇਟਰ ਡੀ.ਪੀ.ਓ. ਬਰਨਾਲਾ ਨੇ ਥਾਣਾ ਸਿਟੀ ਬਰਨਾਲਾ ਵਿੱਚ ਸ਼ਿਕਾਇਤ ਦਰਜ ਕਰਾਉਂਦਿਆਂ ਕਿਹਾ ਕਿ ਉਸ ਨੇ ਗਣਪਤੀ ਫਾਈਨੈਂਸ ਕੰਪਨੀ ਕੋਲੋਂ ਲੋਨ ਲੈਣ ਲਈ ਇਨ੍ਹਾਂ ਦੇ ਵੱਖ-ਵੱਖ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਉਂਦੀ ਰਹੀ। ਪ੍ਰੰਤੂ ਕੰਪਨੀ ਵੱਲੋਂ ਨਾ ਤਾਂ ਲੋਨ ਹੀ ਕੀਤਾ ਅਤੇ ਨਾ ਹੀ ਪੈਸੇ ਵਾਪਸ ਕੀਤੇ।
ਪੁਲਿਸ ਨੇ ਮੀਨਾ ਰਾਣੀ ਦੇ ਬਿਆਨ ’ਤੇ ਅੱਠ ਅਰੋਪੀ ਜਿਨ੍ਹਾਂ ਵਿੱਚ ਪਰਮਜੀਤ ਸਿੰਘ ਪੁੱਤਰ ਬਲਦੇਵ ਰਾਜ ਵਾਸੀ ਫਰੀਦਕੋਟ, ਮਨਜਿੰਦਰ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਜਲੀਆਣਾ ਜ਼ਿਲ੍ਹਾ ਫਰੀਦਕੋਟ, ਬਲਜੀਤ ਸਿੰਘ ਪੁੱਤਰ ਕਿੱਕਰ ਸਿੰਘ ਵਾਸੀ ਫਰੀਦਕੋਟ, ਗੁਰਵਿੰਦਰ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਮਨੌਲੀ ਸੂਰਤ ਜ਼ਿਲ੍ਹਾ ਪਟਿਆਲਾ, ਨਵੀਨ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਹਿਸਾਰ, ਮਨਜੂਰ ਹਸਨ ਪੁੱਤਰ ਮੁਹੰਮਦ ਪਿਆਰੇ ਸੰਨਤ ਕੰਡਾ ਵਾਸੀ ਢਾਢਾ ਮਾਜਰਾ ਪੀ.ਓ. ਕੰਡਾ ਵਾਲਾ ਬਗੀਚੀ, ਵਿਸ਼ਾਲ ਕੁਮਾਰ ਵਾਸੀ ਘੰਡਾਵਾਜੀ ਰੂਲਰ ’ਤੇ ਕਾਰਤਿਕ ਮਾਹਿਲ ਗਾਟਾ ਸ਼ੇਰ ਵਾਸੀ ਕੋਮਰਾ ਜ਼ਿਲ੍ਹਾ ਨਿਊਪਾੜਾ ਦੇ ਖਿਲਾਫ਼ ਧਾਰਾ 420/120ਬੀ ਦੇ ਤਹਿਤ ਥਾਣਾ ਸਿਟੀ ਵਿਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਇੰਸਪੈਕਟਰ ਕੁਲਦੀਪ ਸਿੰਘ ਨੂੰ ਸੌਂਪੀ ਗਈ ਹੈ। ਐਸ.ਐਸ.ਪੀ. ਬਰਨਾਲਾ ਨੇ ਦੱਸਿਆ ਕਿ ਇਸੇ ਤਰ੍ਹਾਂ ਧੋਖਾਧੜੀ ਦਾ ਮਾਮਲਾ ਥਾਣਾ ਰੂੜੇਕੇ ਕਲਾਂ ਪੁਲਿਸ ਨੇ ਬਲਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਕਾਹਨੇਕੇ ਦੀ ਸ਼ਿਕਾਇਤ ’ਤੇ ਲਾਇਫ ਟਰੇਡਿੰਗ ਕੰਪਨੀ ਦੇ ਐਮ.ਡੀ. ਭੁਪਿੰਦਰ ਕੁਮਾਰ ਉਸਦੀ ਪਤਨੀ ਰੇਨੂੰ, ਨਿਰੰਜਣ ਦਾਸ, ਗੁਰਤੇਜ ਸਿੰਘ ਵਾਸੀ ਪੰਧੇਰ, ਮੱਖਣ ਸਿੰਘ ਨਿਵਾਸੀ ਕਾਲੇਕੇ, ਸ਼੍ਰੀਕਾਂਤ ਨਿਵਾਸੀ ਪੰਚਕੂਲਾ, ਕੇਵਲ ਸਿੰਘ ਅਤੇ ਮੁਖਤਿਆਰ ਸਿੰਘ ਵਾਸੀਆਨ ਜ਼ਿਲ੍ਹਾ ਪਟਿਆਲਾ ਸਹਿਤ ਅੱਠ ਵਿਅਕਤੀਆਂ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਦੀ ਪਤਨੀ ਨੂੰ ਗਿਰਫਤਾਰ ਕਰਨ ਲਈ ਸਕੂਲ ਵਿੱਚ ਪੁਲਿਸ ਨੇ ਛਾਪਾਮਾਰੀ ਕੀਤੀ ਸੀ ਪਰ ਉਹ ਸਕੂਲ ਵਿੱਚੋਂ ਛੁੱਟੀ ’ਤੇ ਚੱਲ ਰਹੀ ਹੈ ਜਿਸ ਕਰਕੇ ਉਸਦੀ ਗਿਰਫਤਾਰੀ ਨਹੀਂ ਹੋ ਸਕੀ। ਦੋਸ਼ੀਆਂ ਨੂੰ ਗਿਰਫਤਾਰ ਕਰਨ ਲਈ ਰੂੜੇਕੇ ਥਾਣਾ ਦੇ ਮੁੱਖੀ ਰਾਜੇਸ਼ ਛਿੱਬਰ ਨੂੰ ਸੌਂਪੀ ਗਈ ਹੈ।
ਐਸ.ਐਸ.ਪੀ. ਬਰਨਾਲਾ ਸ. ਘੁੰਮਣ ਨੇ ਦੱਸਿਆ ਕਿ ਥਾਣਾ ਮਹਿਲ ਕਲਾਂ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੁਤਵਾ ਨੇ 4 ਵਿਅਕਤੀਆਂ ਜਿਨ੍ਹਾਂ ਵਿੱਚ ਚੰਨਾ ਸਿੰਘ ਪੁੱਤਰ ਕੋਲਾ ਸਿੰਘ ਵਾਸੀ ਕੁਤਵਾ, ਕੋਲਾ ਸਿੰਘ ਪੁੱਤਰ ਗੁਰਾ ਸਿੰਘ ਵਾਸੀ ਕੁਤਵਾ ਅਤੇ ਦੋ ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਹੁੰਦੇ ਹੋਏ ਉਸ ’ਤੇ ਉਕਤ ਦੋਸ਼ੀਆਂ ਨੇ ਗੰਡਾਸੇ ਅਤੇ ਕਿਰਚਾਂ ਨਾਲ ਵਾਹੱਦ ਕੁਤਵਾ ਵਿਖੇ ਸੱਟਾਂ ਮਾਰੀਆਂ। ਦੋਸ਼ੀਆਂ ਦੇ ਖਿਲਾਫ਼ ਥਾਣਾ ਮਹਿਲ ਕਲਾਂ ਵਿਖੇ ਧਾਰਾ 341/324/506/34 ਆਈਪੀਸੀ ਦੇ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੂੰ ਸੌਂਪੀ ਗਈ ਹੈ।



