Skip to content
Independent perspectives. Global stories.
BREAKING

ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ 5 ਜਨਵਰੀ ਨੂੰ ਮਨਾਉਣ : ਪੰਥਕ ਆਗੂ

Share this story

ਰਾਮਪੁਰਾ ਫੂਲ, 19 ਦਸੰਬਰ (ਜੋਸਫ਼ ਬਾਂਸਲ)- ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ’ਚ ਪਿੰਡ ਦਿਆਲਪੁਰਾ ਮਿਰਜਾ ਵਿਖੇ ਬਾਬਾ ਸਤਨਾਮ ਸਿੰਘ ਦੇਅਸਥਾਨ ’ਤੇ ਪੰਥਕ ਜੱਥੇਬੰਦੀਆਂ ਦੀ ਮੀਟਿੰਗ ਦੌਰਾਨ ਗੁਰਮਿਤ ਵਿਚਾਰਾਂ ਕੀਤੀਆਂ ਗਈਆਂ। ਪੰਥਕ ਆਗੂਆਂ ਨੇ ਕਿਹਾ ਕਿ ਬਿਕ੍ਰਮੀ ਕ¦ਡਰ ਮੁਤਾਬਿਕ ਛੋਟੇ ਸ਼ਹਿਬਜਾਦਿਆਂ ਦਾ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕ ਦਿਨ ਆ ਰਿਹਾ ਹੈ। ਇਹ ਬੜੀ ਦੁੱਖਦਾਈ ਤਾਲ ਹੈ ਕਿ ਸ਼ਹਿਬਜਾਦਿਆਂ ਦਾ ਸ਼ਹੀਦੀ ਅਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆ ਰਿਹਾ ਹੈ । ਜਿਸ ਕਾਰਨ ਸੰਗਤਾਂ ਦੁਬਿਦਾ ’ਚ ਹਨ ਕਿ ਉਹ ਖੁਸ਼ੀ ਮਨਾਉਣ ਜਾਂ ਗਮੀ । ਇਸ ਲਈ ਮਤਾ ਪਾਸ ਕੀਤਾ ਗਿਆ ਕਿ ਸੰਗਤਾਂ ਸਾਰੇ ਹੀ ਦਿਹਾੜੇ ਅਸਲ ਨਾਨਕਸ਼ਾਹੀ ਕ¦ਡਰ ਮੁਤਾਬਿਕ ਹੀ ਮਨਾਉਣ ਤੇ ਉਨ੍ਹਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦੀ ਅਪੀਲ ਕੀਤੀ। ਪੰਥਕ ਆਗੂਆਂ ਨੇ ਕਿਹਾ ਕਿ ਇਸ ਸਮੇਂ ਕੌਮ ਸੰਕਟ ਦੀ ਘੜੀ ’ਚ ਹੈ ਕਿਉਂਕਿ ਪੰਜ ਤਖਤ ਸਹਿਬਾਨਾ ਦੇ ਜੱਥੇਦਾਰਾਂ ਨੇ ਗੁਰੂ ਜੀ ਦਾ ਅਵਤਾਰ ਪੂਰਵ 7 ਜਨਵਰੀ ਨੂੰ ਮਨਾਉਣ ਦਾ ਸੰਦੇਸ਼ ਜਾਰੀ ਕੀਤਾ ਸੀ। ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਰ.ਐਸ.ਐਸ. ਦੇ

ਇਸ਼ਾਰਿਆਂ ’ਤੇ ਨਾਗਪੁਰ ਤੋਂ ਆਏ ਸੰਦੇਸ਼ ਅਨੁਸਾਰ ਕੰਮ ਕਰਦਿਆਂ ਇਕਲਿਆਂ ਹੀ ਦਸਮੇਂ ਪਾਤਸ਼ਾਹ  ਸ਼੍ਰੀ  ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੂਰਵ ਨੂੰ ਸ਼ਹਿਬਜਾਦਿਆਂ ਦੇ ਸਹੀਦੀ ਦਿਹਾੜੇ ਵਾਲੇ ਦਿਨ 28 ਦਸੰਬਰ ਨੂੰ ਮਨਾਉਣ ਦਾ ਸੰਦੇਸ਼ ਜਾਰੀ ਕਰਕੇ ਜਿੱਥੇ ਸੰਗਤਾਂ ਨੂੰ ਦੁਬਿਦਾ ’ਚ ਪਾ ਦਿੱਤਾ ਹੈ ਉ¤ਥੇ ਹੀ ਮਰਿਆਦਾ ਨੂੰ ਵੀ ਭੰਗ ਕੀਤਾ ਹੈ। ਇਸ ਲਈ ਮੀਟਿੰਗ ਦੌਰਾਨ ਆਗੂਆਂ ਨੇ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਕਹਿ ਅਨੁਸਾਰ ਸ਼੍ਰੀ ਗੁਰੂ  ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਬਾਬਾ ਸਤਨਾਮ ਸਿੰਘ, ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਮੋਹਤਮ ਸਿੰਘ ਕਲਿਆਣ, ਭਾਈ ਅਮਰਜੀਤ ਸਿੰਘ ਮਹਿਰਾਜ, ਭਾਈ ਰਛਪਿੰਦਰ ਸਿੰਘ ਖਾਲਸਾ, ਭਾਈ ਦਲਬਾਰਾ ਸਿੰਘ, ਭਾਈ ਭਗਵਾਨ ਸਿੰਘ, ਬਾਬਾ ਚਮਕੌਰ ਸਿੰਘ, ਭਾਈ ਭਗਵੰਤ ਸਿੰਘ, ਭਾਈ ਸੁਖਮੰਦਰ ਸਿੰਘ ਆਦਿ ਹਾਜਰ ਸਨ। 

WRITTEN BY