Skip to content
Independent perspectives. Global stories.
BREAKING

ਧੂਰੀ ਦਾ ਤਹਿਸੀਲ ਕੰਪਲੈਕਸ ਸ਼ਹਿਰ ਤੋਂ ਬਾਹਰ ਹੋਣ ਕਾਰਨ ਵਪਾਰੀਆਂ ਨੇ ਦਿੱਤੀ ਸੰਘਰਸ਼ ਦੀ ਚੇਤਾਵਨੀ

Share this story

ਸੰਗਰੂਰ, 19 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਸਥਾਨਕ ਤਹਿਸੀਲ ਕੰਪਲੈਕਸ ਨੂੰ ਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਪਿੰਡ ਬੇਨੜਾ ਵਿੱਚ ਤਬਦੀਲ ਕੀਤੇ ਜਾਣ ਕਾਰਨ ਜਿਥੇ ਦਫਤਰ ’ਚ ਕੰਮਕਾਰ ਕਰਵਾਉਣ ਵਾਲੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈੇ।ਉਥੇ ਹੀ  ਸਰਕਾਰ ਦੇ ਇਸ ਫੈਸਲੇ ਨਾਲ ਵਪਾਰੀ ਵਰਗ ਵੀ ਡਾਢਾ ਨਿਰਾਸ਼ ਦਿਖਾਈ ਦੇ ਰਿਹਾ ਹੈ। ਇਥੇ ਪਤੱਰਕਾਰਾਂ  ਨਾਲ ਗੱਲਬਾਤ ਦੌਰਾਨ ਸਿਟੀ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਅਮਰਜੀਤ ਸਿੰਘ ਕੋਹਲੀ ,ਸੀ    ਤਹਿਸੀਲ ਧੂਰੀ ਦੇ ਸਕੱਤਰ ਕਾਮਰੇਡ ਅਮਰੀਕ ਸਿੰਘ ਕਾਂਝਲਾ ਨੇ ਕਿਹਾ ਕਿ ਸਰਕਾਰ ਦਾ  ਇਹ ਫੈਸਲਾ ਕਿਸੇ ਵੀ  ਪੱਖੋਂ ਲੋਕਾਂ ਦੇ  ਹੱਕ ’ਚ ਨਹੀਂ ਹੈੇ। ਉਨ੍ਹਾਂ ਕਿਹਾ ਕਿ  ਇਸ ਦਫਤਰ ’ਚ ਕੰਮਕਾਰ ਕਰਵਾਉਣ ਲਈ ਪਹਿਲਾਂ ਹਰ ਪਾਸਿਉਂ ਆਵਾਜਾਈ ਦੇ ਸਾਧਨ ਸਨ ਪਰ ਹੁਣ ਇਸ ਨੂੰ ਕੌਮੀ ਹਾਈਵੇ ’ਤੇ  ਸਿਫ਼ਅ ਕਰਨ ਨਾਲ ਲੋਕਾਂ  ਦੀ ਖੱਜਲ-ਖੁਆਰੀ ਵਧੇਗੀ ਅਤੇ ਵਧੇਰੇ ਆਰਥਿਕ ਨੁਕਸਾਨ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅੱਗਾ ਦੋੌੜ ਪਿੱਛਾ ਚੌੜ ਵਾਲੀ ਗੱਲ ਕਰ ਰਹੀ ਹੈ,ਪਹਿਲਾਂ ਕਚਹਿਰੀ ਕੰਪਲੈਕਸ ਦੀ ਬਿਲਡਿੰਗ ਖੰਡਰ ਬਣਦੀ ਜਾ ਰਹੀ ਹੈ  ਅਤੇ ਹੁਣ ਤਹਿਸੀਲ ਕੰਪਲੈਕਸ ਦਾ ਵੀ ਉਹੀ ਹਾਲ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ  ਜੇਕਰ ਇਨ੍ਹਾਂ ਹੀ ਬਿਲਡਿੰਗਾਂ ਦੀ ਮੁੜ ਉਸਾਰੀ ਕੀਤੀ ਜਾਂਦੀ ਤਾਂ ਇਹ ਜਗ੍ਹਾ ਹੀ ਲੋੜ ਤੋਂ ਵੱਧ ਹੋਣੀ ਸੀ। ਵਪਾਰ ਮੰਡਲ ਆਗੂਆਂ ਨੇ ਕਿਹਾ ਕਿ ਸਰਕਾਰ ਨੇ ਅਜਿਹਾ ਲੋਕ ਵਿਰੋਧੀ ਕਦਮ ਚੁੱਕਣ ਤੋਂ ਪਹਿਲਾ ਉ¤ਕਾ ਹੀ ਨਹੀਂ ਸੋਚਿਆ, ਸਗੋਂ ਸੁਵਿਧਾ ਦੇਣ ਦੇ  ਨਾਮ ਹੇਂਠ ਹਰ ਵਰਗ ਲਈ ਅਸੁਵਿਧਾਵਾਂ ਪੈਦਾ ਕਰ ਦਿੱਤੀਆਂ ਹਨ। ਆਗੂਆਂ ਨੇ ਕਿਹਾ ਕਿ ਇਹ ਧੂਰੀ ਦਿੱਲੀ ਮੁੱਖ ਮਾਰਗ ਹੈ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਤੇਜ਼ ਰਫਤਾਰ ਵਾਹਨ ਲੰਘਦੇ ਹਨ ਇੱਥੇ ਸੜ੍ਹਕ ਪਾਰ ਕਰਨਾ ਜਾਂ ਦੋ ਪਹੀਆ ਸਵਾਰ ਦਾ ਜਾਣਾ ਖਤਰੇ ਤੋਂ ਖਾਲੀ ਨਹੀਂ ਹੈ। ਪਰ ਸਰਕਾਰ ਨੇ ਲੋਕਾਂ ਦੀ ਜਿੰਦ ਜਾਨ ਵੱਲ ਕਦਾਚਿਤ ਵੀ ਧਿਆਨ ਨਹੀਂ ਦਿੱਤਾ।
ਆਗੁਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ  ਸੁਵਿਧਾ ਕੇਂਦਰ ਨੂੰ ਪੁਰਾਣੀ  ਬਿਲਡਿੰਗ ’ਚ ਹੀ ਚਾਲੂ ਰੱਖਿਆ ਜਾਵੇ ਤਾਂ ਜ਼ੋ ਸੜਕੀ  ਹਾਦਸਿਆਂ ਤੋਂ ਬਚਿਆ ਜਾ ਸਕੇ।
ਆਗੂਆਂ ਨੇ ਚੇਤਾਵਨੀ ਭਰੇ  ਲਹਿਜ਼ੇ ਵਿੱਚ ਕਿਹਾ ਕਿ  ਜੇਕਰ  ਸਰਕਾਰ ਨੇ ਜਲਦੀ ਇਸ ਵੱਲ ਕੋਈ ਧਿਆਨ ਨਾ ਦਿੱਤਾ  ਤਾਂ ਉਹ  ਹਮਖਿਆਲੀ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਦਾ  ਰਾਹ ਅਖਤਿਆਰ ਕਰਨ ਤੋਂ ਗੁਰੇਜ਼ ਨਹੀਂ ਕਰਨਗੇ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ  ਸਥਿਤੀ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਇੱਕ ਵਫਦ ਵੀ ਉਨ੍ਹਾਂ ਨੂੰ ਮਿਲੇਗਾ।

WRITTEN BY