Skip to content
Independent perspectives. Global stories.
BREAKING

ਜੰਮੂ ਵਿਖੇ ਗੁੱਸੇ ’ਚ ਆਏ ਲੋਕਾਂ ਨੇ ਨਵਜੋਤ ਸਿੱਧੂ ਦੇ ਕਾਫ਼ਲੇ ’ਤੇ ਕੀਤਾ ਹਮਲਾ

Share this story

ਜੰਮੂ, 18 ਦਸੰਬਰ (ਪੀ. ਟੀ.)- ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਜੰਮੂ ਪਹੁੰਚੇ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਤੇ ਭਾਜਪਾ ਨੇਤਾ ਨਵਜੋਤ ਸਿੱਧੂ ਦੇ ਕਾਫ਼ਲੇ ’ਤੇ ਬੋਹਰ ਕੈਂਪ ‘ਚ ਕੁਝ ਸਿੱਖਾਂ ਵੱਲੋਂ ਹਮਲਾ ਕਰ ਦਿੱਤਾ ਅਤੇ ਪੱਥਰਾਂ ਨਾਲ ਵਾਰ ਕਰਕੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਵਕਤ ਰਹਿੰਦੇ ਗੁੱਸੇ ‘ਚ ਆਏ ਲੋਕਾਂ ਤੋਂ ਬਚਾਅ ਲਿਆ ਗਿਆ ਸੀ। ਨਵਜੋਤ ਸਿੰਘ ਸਿੱਧੂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ 2014 ਦੇ ਅੰਤਮ ਪੜਾਅ ਦੇ ਮਤਦਾਨ ਤੋਂ ਪਹਿਲਾ ਪ੍ਰਚਾਰ ਲਈ ਅਖੀਰੀ ਦਿਨ ਪਾਰਟੀ ਉਮੀਦਵਾਰਾਂ ਦੇ ਸਮਰਥਨ ਲਈ ਵੋਟਾਂ ਮੰਗਣ ਪਹੁੰਚੇ ਸਨ।

WRITTEN BY