ਪੇਸ਼ਾਵਰ, 18 ਦਸੰਬਰ (ਪੀ. ਟੀ.)- ਪੇਸ਼ਾਵਰ ਦੇ ਆਰਮੀ ਸਕੂਲ ’ਚ ਹੋਏ ਅੱਤਵਾਦੀ ਹਮਲੇ ਦਾ ਖੌਫ ਅਜੇ ਵੀ ਉੱਥੇ ਦੇ ਵਾਤਾਵਰਣ ‘ਚ ਤੈਰ ਰਿਹਾ ਹੈ ਤੇ ਜਿਹੜੇ ਬੱਚੇ ਇਸ ਹਮਲੇ ’ਚੋਂ ਬੱਚ ਨਿਕਲੇ ਸਨ ਉਨ੍ਹਾਂ ਦੇ ਚਿਹਰਿਆਂ ’‘ਤੇ ਖੌਫ ਤੇ ਅੱਤਵਾਦ ਦਾ ਡਰ ਅਜੇ ਵੀ ਦੇਖਿਆ ਜਾ ਸਕਦਾ ਹੈ।ਸ਼ਾਹਰੁਖ, ਕਾਮਰਾਨ ਵਰਗੇ ਬੱਚੇ ਜਿਹੜੇ ਇਸ ਹਮਲੇ ’ਚੋਂ ਬੱਚ ਗਏ ਸਨ ਉਨ੍ਹਾਂ ਦੀਆਂ ਗੱਲਾਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਹਨ। ਇਕ ਬੱਚੇ ਅਨੁਸਾਰ ‘ ਮੈਂ ਭੱਜ ਰਿਹਾ ਸੀ ਤੇ ਉਹ ਅੱਤਵਾਦੀ ਮੇਰੇ ਪਿੱਛੇ ਭੱਜ ਰਿਹਾ ਸੀ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਨੂੰ ਕੁਝ ਨਹੀਂ ਸੀ ਸਮਝ ਆ ਰਿਹਾ ਕਿ ਕੀ ਹੋ ਰਿਹਾ ਹੈ‘। ਕਾਮਰਾਨ ਨਾਮ ਦੇ ਬੱਚੇ ਅਨੁਸਾਰ ‘ਮੈਂ ਮਰਨ ਦਾ ਬਹਾਨਾ ਕਰਕੇ ਥੱਲੇ ਪਿਆ ਰਹਿ ਕੇ ਆਪਣੀ ਜਾਨ ਬਚਾਈ‘। ਕਾਮਰਾਨ ਦੇ ਪੈਰ ‘ਤੇ ਗੋਲੀ ਲੱਗੀ ਹੈ ਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਕ ਬੱਚੇ ਨੇ ਦੱਸਿਆ ਕਿ ਹਮਲੇ ਦੌਰਾਨ ਉਸ ਨੇ ਆਪਣੀ ਟਾਈ ਮੁੰਹ ‘ਚ ਪਾ ਲਈ
ਸੀ ਤਾਂਕਿ ਉਸ ਦੀ ਚੀਕ ਨਾ ਨਿਕਲੇ। ਮੌਕੇ ‘ਤੇ ਮੌਜੂਦ ਬੱਚਿਆ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਕਲਮਾ ਪੜਾਇਆ ਗਿਆ ਤੇ ਬਾਅਦ ‘ਚ ਉਨ੍ਹਾਂ ਵੱਲ ਨੂੰ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਹਮਲੇ ‘ਚ ਜ਼ਖ਼ਮੀ ਹੋਏ 7 ਹੋਰ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੀ ਗਿਣਤੀ ਵੱਧ ਕੇ 148 ਹੋ ਗਈ ਹੈ।
ਦਾਊਦ ਨੂੰ ਛੱਡ ਕੇ 9ਵੀਂ ਕਲਾਸ ਦੇ ਬਾਕੀ ਮਾਰੇ ਗਏ ਸਾਰੇ ਬੱਚੇ ਇਸ ਖੂਨੀਕਾਂਡ ‘ਚ 9ਵੀਂ ਕਲਾਸ ਸਾਰੀ ਖਤਮ ਕਰ ਦਿੱਤੀ ਗਈ ਪਰ ਇਕ ਲੜਕੇ ਦਾਊਦ ਇਬਰਾਹਿਮ ਦਾ ਬਚਾਅ ਹੋ ਗਿਆ ਕਿਉਂਕਿ ਉਨ੍ਹਾਂ ਘਰ ਕਿਸੇ ਦਾ ਵਿਆਹ ਸੀ ਤੇ ਉਹ ਸਵੇਰੇ ਦੇਰ ਨਾਲ ਉੱਠਣ ਕਾਰਨ ਸਕੂਲ ਲੇਟ ਪਹੁੰਚਿਆ ਸੀ, ਜੇਕਰ ਉਸ ਦਾ ਅਲਾਰਮ ਸਮੇਂ ਸਿਰ ਵੱਜ ਗਿਆ ਹੁੰਦਾ ਤਾਂ ਸ਼ਾਇਦ ਉਹ ਵੀ ਲਾਸ਼ਾਂ ਦੇ ਢੇਰ ‘ਚ ਪਿਆ ਹੁੰਦਾ। ਹਮਲੇ ’ਚ ਉਸ ਦੇ ਸਾਰੇ ਸਾਥੀ ਮਾਰੇ ਗਏ ਸਨ ਜਿਸ ਕਾਰਨ ਅਜੇ ਵੀ ਉਹ ਗਹਿਰੇ ਸਦਮੇ ’ਚ ਹੈ।


