ਬਰਨਾਲਾ, 18 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਸਦਾ ਵਾਂਗ ਹਰ ਖੇਤਰ ਵਿੱਚ ਛਾਏ ਰਹਿਣ ਵਾਲੇ ਕਿੰਗਜ਼ ਗਰੁਪ ਆਫ ਇੰਸਟੀਚਿਊਸਨਜ਼ ਬਰਨਾਲਾ ਦੇ ਕੋਰਸ ਸੈਸ਼ਨ 2012-14 ਸਮੈਸ਼ਟਰ ਪਹਿਲਾ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਦਾ ਨਾਮ ਹੀ ਨਹੀਂ ਸਗੋਂ ਪੂਰੇ ਜਿਲ੍ਹੇ ਦਾ ਨਾਮ ਰੌਸਨ ਕੀਤਾ। ਕਿੰਗਜ਼ ਗਰੁਪ ਆਫ ਇੰਸਟੀਚਿਊਟ ਬਰਨਾਲਾ ਦੇ ਈ ਟੀ ਟੀ ਦੇ ਇੰਚਾਰਜ ਮੈਡਮ ਗੀਤਿਕਾ ਨੇ ਦ¤ਸਿਆ ਕਿ ਕਿੰਗਜ਼ ਗਰੁਪ ਆਫ ਇੰਸਟੀਚਿਊਟ ਬਰਨਾਲਾ ਦੇ ਈ ਟੀ ਟੀ ਕੋਰਸ ਸੈਸ਼ਨ 2012-14 ਦੇ ਵਿਦਿਆਰਥੀ ਵੀਰਪਾਲ ਕੌਰ ਨੇ 82.18% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਸ਼ੀਨਮ ਬਾਂਸਲ 76.72% ਅਤੇ ਗੁਰਪ੍ਰੀਤ ਕੌਰ 76.54% ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਅਮਰਜੋਤ ਕੌਰ ਨੇ 74.90% ਅੰਕ ਅਤੇ ਹਰਮਨਪ੍ਰੀਤ ਸਿੰਘ ਨੇ 74.54% ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਹੋਰ ਵੀ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ।
ਇਸ ਤਰ੍ਹਾਂ ਈ ਟੀ ਟੀ ਦੇ ਸਾਰੇ ਵਿਦਿਆਰਥੀਆਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ। ਇਸ ਸਮੇਂ ਕਿੰਗਜ਼ ਗਰੁਪ ਆਫ ਇੰਸਟੀਚਿਊਟ ਬਰਨਾਲਾ ਦੇ ਵਿਦਿਆਰਥੀਆਂ ਦੇ ਚਿਹਰੇ ਤੇ ਖੁਸ਼ੀ ਦਾ ਮਹੌਲ ਛਾਇਆ ਰਿਹਾ। ਕਾਲਜ ਦੀ ਮੈਨੇਜਮੈਂਟ ਵੱਲੋਂ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਕਿੰਗਜ਼ ਗਰੁਪ ਆਫ ਇੰਸਟੀਚਿਊਟ ਬਰਨਾਲਾ ਦੇ ਚੇਅਰਮੈਨ ਹਰਦੇਵ ਸਿੰਘ ਬਾਜਵਾ, ਵਾਈਸ ਚੇਅਰਮੈਨ ਬਲਦੇਵ ਸਿੰਘ ਬਾਜਵਾ ਅਤੇ ਐਮ. ਡੀ ਗੁਰਵਿੰਦਰ ਸਿੰਘ ਬਾਜਵਾ ਅਤੇ ਅਕੈਡਮਿਕ ਡੀਨ ਜਸਵਿੰਦਰ ਸਿੰਘ ਇਸ ਮੌਕੇ ਸਾਮਿਲ ਸਨ।



